ਪੰਜਾਬੀਓ ਕੱਢ ਲਵੋ ਰਜਾਈਆਂ , ਠੰਡ ਦੀ ਹੋਵੇਗੀ ਸ਼ੁਰੂਵਾਤ ਇਸ ਤਰੀਕ ਤੋਂ ਬਦਲੇਗਾ ਮੌਸਮ

ਆਈ ਤਾਜਾ ਵੱਡੀ ਖਬਰ

ਨਵੰਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਕਾਰਨ ਹੁਣ ਮੌਸਮ ਲਗਾਤਾਰ ਬਦਲਦਾ ਹੋਇਆ ਦਿਖਾਈ ਦਿੰਦਾ ਪਿਆ ਹੈ। ਅਕਤੂਬਰ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਹੁਣ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ। ਇਸੇ ਵਿਚਾਲੇ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਹੁਣ ਪੰਜਾਬ ਦੇ ਵਿੱਚ ਕੜਾਕੇ ਦੇ ਖੰਡ ਪੈਣ ਜਾ ਰਹੀ ਹੈ l ਜਿਸ ਕਾਰਨ ਪੰਜਾਬੀਆਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ l ਦੱਸਦਿਆ ਕਿ ਮੌਸਮ ਵਿਭਾਗ ਮੁਤਾਬਕ 25 ਅਕਤੂਬਰ ਤੱਕ ਪੰਜਾਬ ’ਚ ਮੌਸਮ ਖ਼ੁਸ਼ਕ ਰਹੇਗਾ, ਪਰ 26 ਅਕਤੂਬਰ ਤੋਂ ਪੰਜਾਬ ’ਚ ਮੌਸਮ ਬਦਲ ਸਕਦਾ ਹੈ। ਯਾਨੀ ਕਿ 26 ਅਕਤੂਬਰ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਸ਼ੁਰੂ ਹੋ ਜਾਵੇਗੀ l ਇਨਾ ਹੀ ਨਹੀਂ ਸਗੋਂ ਪੰਜਾਬ ਵਿੱਚ ਅਗਲੇ ਇੱਕ ਹਫ਼ਤੇ ਤੱਕ ਮੀਂਹ ਪੈਣ ਦੀ ਸੰਭਾਵਨਾ ਕਾਫ਼ੀ ਘੱਟ ਗਈ ਹੈ। ਜਦਕਿ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ। ਰਾਤ ਦੇ ਤਾਪਮਾਨ ‘ਚ ਵੀ ਕਾਫੀ ਬਦਲਾਅ ਆਇਆ ਹੈ। ਫਰੀਦਕੋਟ ਵਿੱਚ ਕੱਲ੍ਹ ਤਾਪਮਾਨ 20 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਸਾਰੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 20 ਡਿਗਰੀ ਤੋਂ ਹੇਠਾਂ ਰਿਹਾ। ਜਿਸ ਕਾਰਨ ਹੁਣ ਰਾਤ ਸਮੇਂ ਠੰਡ ਮਹਿਸੂਸ ਹੁੰਦੀ ਹੈ ਤੇ ਕਈ ਲੋਕ ਹੁਣ ਤੋਂ ਹੀ ਕੰਬਲ ਲੈ ਕੇ ਸੌਣਾ ਸ਼ੁਰੂ ਹੋ ਚੁੱਕੇ ਹਨ। ਜ਼ਿਕਰ ਯੋਗ ਹੈ ਕਿ ਪੰਜਾਬ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਐਤਵਾਰ ਨੂੰ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਬਠਿੰਡਾ, ਫ਼ਰੀਦਕੋਟ, ਗੁਰਦਾਸਪੁਰ ’ਚ ਰਾਤ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਜ਼ਿਆਦਾ ਸੀ। ਪਰ ਇਸ ਦੌਰਾਨ ਤਾਪਮਾਨ ਵਿੱਚ ਗਿਰਾਵਟ ਵੇਖਣ ਨੂੰ ਮਿਲੀ l ਉਧਰ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਦੀ ਚਿੰਤਾ ਵਧ ਗਈ ਹੈ। ਪਰ ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਵਾਣੀ ਅਨੁਸਾਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅੰਦਰ ਕੜਾਕੇ ਦੀ ਠੰਡ ਪੈਣ ਵਾਲੀ ਹੈ, ਜਿਸ ਕਾਰਨ ਪੰਜਾਬੀ ਹੁਣ ਤੋਂ ਹੀ ਆਪਣੇ ਕੋਟੀਆਂ ਸਵੈਟਰਾਂ ਨੂੰ ਧੁੱਪ ਲਗਾ ਲੈਣ l