ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਅੰਦਰ ਕਰੋਨਾ ਦੇ ਹਾਲਾਤਾਂ ਤੇ ਉੱਪਰ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਥੇ ਹੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਜਿਸ ਦਾ ਸੂਬਾ ਵਾਸੀਆਂ ਨੂੰ ਫਾਇਦਾ ਹੋ ਸਕੇ। ਉਨ੍ਹਾਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਸੂਬਾ ਸਰਕਾਰ ਵੱਲੋਂ ਪੁਖਤਾ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਵੱਲੋਂ ਸਮੇਂ-ਸਮੇਂ ਤੇ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ।
ਜਿੱਥੇ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਏ ਜਾ ਰਹੇ ਹਨ। ਉਥੇ ਹੀ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ। ਹੁਣ ਪੰਜਾਬ ਵਾਸੀਆਂ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਦਾ ਐਲਾਨ ਹੋਇਆ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਸੂਬੇ ਅੰਦਰ ਜਿਥੇ ਲੋਕਾਂ ਨੂੰ ਆਪਣੀ ਜ਼ਮੀਨ ਸਬੰਧੀ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਕਈ ਚੱਕਰ ਲਗਾਉਣੇ ਪੈਂਦੇ ਸਨ। ਉਸ ਵਿਚ ਸੂਬਾ ਵਾਸੀਆਂ ਨੂੰ ਰਾਹਤ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜ਼ਮੀਨ ਪਲਾਟ ਤੇ ਮਕਾਨ ਦੀ ਰਜਿਸਟਰੀ ਕਰਵਾਉਣ ਤੇ ਇਸ ਤੋਂ ਬਾਅਦ ਇੰਤਕਾਲ ਕਰਵਾਉਣ ਵਿੱਚ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਗਿਆ ਹੈ। ਜਿੱਥੇ ਲੋਕਾਂ ਵੱਲੋਂ ਇੰਤਕਾਲ ਸਬੰਧੀ ਕਈ ਚੱਕਰ ਤਹਿਸੀਲਦਾਰ ਦੇ ਕੋਲ ਲਵਾਉਣੇ ਪੈਂਦੇ ਸਨ। ਉੱਥੇ ਕਿ ਇਸ ਪ੍ਰਕ੍ਰਿਆ ਨੂੰ ਅਸਾਨ ਕਰ ਦਿੱਤਾ ਹੈ। ਪੁਰਾਣੇ ਅਤੇ ਨਵੇਂ ਰਿਕਾਰਡ ਦਾ ਮਿਲਾਣ ਕਨੂੰਨਗੋ ਕਰਦਾ ਹੈ ਉਸ ਤੋਂ ਬਾਅਦ ਤਹਿਸੀਲਦਾਰ ਉਸਨੂੰ ਫਾਈਨਲ ਕਰਦਾ ਹੈ ।
ਸਰਕਾਰ ਨੇ ਇੰਤਕਾਲ ਲਈ ਵੱਧ ਤੋਂ ਵੱਧ 45 ਦਿਨਾਂ ਦਾ ਸਮਾਂ ਨਿਰਧਾਰਤ ਕੀਤਾ ਹੈ। ਰਜਿਸਟਰੀ ਦੇ ਰਜਿਸਟਰ ਹੁੰਦੀਆਂ ਹੀ ਰਜਿਸਟਰਾਰ ਦੇ ਦਫ਼ਤਰ ਵਿਖੇ ਆਨਲ਼ਾਇਨ ਅਲਰਟ ਪਟਵਾਰ ਤੱਕ ਪਹੁੰਚ ਜਾਵੇਗਾ। ਜਿਸ ਤੋਂ ਬਾਅਦ 45 ਦਿਨਾਂ ਦੇ ਅੰਦਰ ਹੀ ਜਾਂਚ ਕੀਤੀ ਜਾਵੇਗੀ। ਜਮੀਨ ਦੀ ਰਜਿਸਟਰੀ ਹੋਣ ਤੋਂ ਬਾਅਦ ਖਰੀਦਦਾਰ ਦਾ ਨਾ ਰਿਕਾਰਡ ਵਿੱਚ ਦਰਜ ਕਰਨਾ ਜ਼ਰੂਰੀ ਕੀਤਾ ਗਿਆ ਹੈ। ਜਗ੍ਹਾ ਬਦਲਣ ਤੋਂ ਬਾਅਦ ਪਿਛਲੇ ਮਾਲਕ ਪਿਛਲੀ ਜਮੀਨ ਨੂੰ ਕਿਸੇ ਹੋਰ ਜਗ੍ਹਾ ਤੇ ਨਹੀਂ ਵੇਚ ਸਕਦੇ।
Previous Postਸਰਦੂਲ, ਸ਼ੋਕਤ ਅਲੀ ਅਤੇ ਦਿਲਜਾਨ ਗਾਇਕ ਤੋਂ ਬਾਅਦ ਹੁਣ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੀ ਇਸ ਹਸਤੀ ਦੀ ਹੋਈ ਮੌਤ
Next Postਪੰਜਾਬ ਚ ਇਥੇ ਅੱਗ ਨੇ ਮਚਾਈ ਤਬਾਹੀ ਦਰਜਨਾਂ ਕਿਲੇ ਕਣਕ ਦੀ ਫਸਲ ਸੜਕੇ ਹੋਈ ਤਬਾਹ