ਪੰਜਬ ਚ ਇਥੇ ਨੌਜਵਾਨ ਨੇ ਫੋਨ ਤੇ ਲਾਈਵ ਹੋਕੇ ਕਰਤਾ ਵੱਡਾ ਕਾਂਡ, ਸਾਰਿਆਂ ਦੇ ਉਡੇ ਹੋਸ਼- ਪੁਲਿਸ ਨੇ ਕੀਤੀ ਇਹ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਇਕ ਵੱਖਰੀ ਪਹਿਚਾਣ ਮਿਲੀ ਹੈ । ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦਾ ਖ਼ੂਬ ਫ਼ਾਇਦਾ ਚੁੱਕਿਆ ਹੈ । ਪਰ ਕਈ ਲੋਕ ਅਜਿਹੇ ਹਨ ਜੋ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹਨ। ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚ ਘਿਰ ਜਾਂਦੇ ਹਨ । ਪਰ ਇਕ ਨੌਜਵਾਨ ਨੇ ਸੋਸ਼ਲ ਮੀਡੀਆ ਦੀ ਅਜਿਹੀ ਵਰਤੋਂ ਕੀਤੀ ਜਿਸ ਦੇ ਚਲਦੇ ਹੁਣ ਹਰ ਕਿਸੇ ਦੇ ਵੱਲੋਂ ਇਸ ਦੀ ਚਰਚਾ ਕੀਤੀ ਜਾ ਰਹੀ ਹੈ । ਦੱਸ ਦੇਈਏ ਕਿ ਪੰਜਾਬ ਦੇ ਰਾਜਪੁਰਾ ਵਿੱਚ ਇਕ ਨੌਜਵਾਨ ਵੱਲੋਂ ਆਪਣੇ ਫੋਨ ਤੇ ਲਾਈਵ ਹੋ ਕੇ ਖੁਦਕੁਸ਼ੀ ਕੀਤੀ ਗਈ ਹੈ ।

ਰਾਜਪੁਰਾ ਕੋਲੋਂ ਲੰਘਦੀ ਭਾਖੜਾ ਨਰਵਾਣਾ ਬ੍ਰਾਂਚ ਨਹਿਰ ਵਿੱਚ ਸ਼ੁੱਕਰਵਾਰ ਨੂੰ ਇਕ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਲਾਈਵ ਵੀਡੀਓ ਵਿੱਚ ਮ੍ਰਿਤਕ ਨੌਜਵਾਨ ਵਲੋਂ ਆਪਣੇ ਖ਼ੁਦਕੁਸ਼ੀ ਕਰਨ ਦੇ ਕਾਰਨ ਵੀ ਦੱਸੇ। ਉਸਦੇ ਵੱਲੋਂ ਆਪਣੇ ਮੁਹੱਲੇ ਦੀ ਰਹਿਣ ਵਾਲੀ ਇਕ ਔਰਤ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ ਗਿਆ ਹੈ । ਉੱਥੇ ਹੀ ਪੁਲੀਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਪੁਲੀਸ ਨੂੰ ਦਰਜ ਕਰਵਾਏ ਗਏ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਨੀ ਸਾਲਾ ਡਿੰਪਲ ਨੂੰ ਉਨ੍ਹਾਂ ਦੇ ਮੁਹੱਲੇ ਵਿਚ ਰਹਿਣ ਵਾਲੀ ਔਰਤ ਧਮਕੀਆਂ ਦੇਣ ਲੱਗ ਪਈ ਸੀ ਕਿ ਉਹ ਡਿੰਪਲ ਉੱਤੇ ਜਬਰ ਜਨਾਹ ਦਾ ਕੇਸ ਪੁਆ ਕੇ ਜੇਲ੍ਹ ਕਰਵਾ ਦੇਵੇਗੀ । ਡਿੰਪਲ ਨੇ ਆਪਣੇ ਮੋਬਾਇਲ ਫੋਨ ਤੇ ਸਟੇਟਸ ਪਾਇਆ ਹੈ ਕਿ ਉਹ ਉਕਤ ਔਰਤ ਤੋਂ ਬਹੁਤ ਤੰਗ ਪ੍ਰੇਸ਼ਾਨ ਹੈ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਹ ਹੁਣ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਜਾ ਰਿਹਾ ਹੈ ।

ਉੱਥੇ ਹੀ ਪੁਲੀਸ ਨੂੰ ਕਾਰਵਾਈ ਕਰਦੇ ਹੋਏ ਮ੍ਰਿਤਕ ਨੌਜਵਾਨ ਦਾ ਮੋਬਾਇਲ ਫੋਨ ਤੇ ਉਸ ਦਾ ਮੋਟਰਸਾਈਕਲ ਨਹਿਰ ਨੇੜੇ ਬਰਾਮਦ ਹੋਇਆ ਹੈ ਤੇ ਗੋਤਾਖੋਰਾਂ ਦੀ ਮਦਦ ਨਾਲ ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਦੀ ਭਾਲ ਨਹਿਰ ਵਿੱਚੋਂ ਸ਼ੁਰੂ ਕਰ ਦਿੱਤੀ ਸੀ ਜਿਸਤੋਂ ਬਾਅਦ ਗੋਤਾਖੋਰਾਂ ਨੂੰ ਡਿੰਪਲ ਦੀ ਮ੍ਰਿਤਕ ਦੇਹ ਬਰਾਮਦ ਹੋ ਚੁੱਕੀ ਹੈ । ਉਥੇ ਹੀ ਹੁਣ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਭਰਾ ਦੇ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ਤੇ ਮੁਹੱਲੇ ਵਿਚ ਰਹਿਣ ਵਾਲੀ ਅਨੂ ਮਹਿਤਾ ਨਾਂ ਦੀ ਔਰਤ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।