ਪ੍ਰਸਿੱਧ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨਾਂ ਲੰਬਾ ਸਮਾਂ ਇਸ ਇੰਡਸਟਰੀ ਨਾਲ ਜੁੜ ਕੇ ਅਜਿਹੇ ਗੀਤ ਲੋਕਾਂ ਦੀ ਝੋਲੀ ਪਾਏ, ਜਿਨਾਂ ਨੂੰ ਲੋਕ ਕਦੇ ਵੀ ਭੁਲਾ ਨਹੀਂ ਸਕਦੇ l ਇਹਨਾਂ ਵੱਖ-ਵੱਖ ਕਲਾਕਾਰਾਂ ਦੇ ਵਿੱਚੋਂ ਇੱਕ ਨਾਮ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਪ੍ਰਿੰਸ ਸੁਖਦੇਵ ਦਾ ਵੀ ਹੈ , ਜਿਨਾਂ ਨੇ ਲੰਬਾ ਸਮਾਂ ਪੰਜਾਬੀ ਮਿਊਜਿਕ ਇੰਡਸਟਰੀ ਦੇ ਵਿੱਚ ਕੰਮ ਕਰਕੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ l ਇਸੇ ਵਿਚਾਲੇ ਇਸ ਸ਼ਖਸ਼ੀਅਤ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ l ਇਹ ਸਿਤਾਰਾ ਹਮੇਸ਼ਾ ਹਮੇਸ਼ਾ ਦੇ ਲਈ ਅਲੋਪ ਹੋ ਚੁੱਕਿਆ ਹੈ ਯਾਨੀ ਕਿ ਇਹ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਚੁੱਕਿਆ ਹੈ l ਦਰਅਸਲ ਪੰਜਾਬੀ ਸੰਗੀਤ ਇੰਡਸਟਰੀ ’ਚ ਪਿਛਲੇ 4 ਦਹਾਕਿਆਂ ਤੋਂ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਪ੍ਰਿੰਸ ਸੁਖਦੇਵ ਪਰਸੋ ਰਾਤ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਮੌਤ ਦਾ ਕਾਰਨ ਉਨਾਂ ਦੀ ਬਿਮਾਰੀ ਦੱਸਿਆ ਜਾ ਰਿਹਾ ਹੈl ਲੰਬੀ ਬਿਮਾਰੀ ਤੋਂ ਉਹ ਪੀੜਿਤ ਸਨ ਜਿਸ ਕਾਰਨ ਬੀਤੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ l ਉਨ੍ਹਾਂ ਦਾ ਅੱਜ ਜਲੰਧਰ ਵਿਖੇ ਕਲਾਕਾਰਾਂ ਤੇ ਪ੍ਸ਼ੰਸਕਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੇ ਸਸਕਾਰ ਮੌਕੇ ਵੱਖ ਵੱਖ ਸ਼ਖਸ਼ੀਅਤਾਂ ਦੇ ਵੱਲੋਂ ਪਹੁੰਚ ਕੇ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਗਈ l ਉੱਥੇ ਹੀ ਇਸ ਦੁੱਖ ਭਰੀ ਘੜੀ ਦੇ ਵਿੱਚ ਬਹੁਤ ਸਾਰੇ ਗਾਇਕਾਂ ਨੇ ਵੀ ਸ਼ਿਰਕਤ ਕੀਤੀ ਜਿਨਾਂ ਵਿੱਚ ਦਲਵਿੰਦਰ ਦਿਆਲਪੁਰੀ, ਪੇਜੀ ਸ਼ਾਹਕੋਟੀ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਬਲਵਿੰਦਰ ਦਿਲਦਾਰ, ਦਲਜੀਤ ਹੰਸ, ਰਾਜੂ ਸ਼ਾਹ ਮਸਤਾਨਾ, ਮਨਜੀਤ ਸ਼ਾਇਰਾ, ਜੱਗੀ ਸਿੰਘ, ਜੱਸੀ ਨਿਹਾਲੂਵਾਲ, ਜੀਤ ਪੰਜਾਬੀ, ਕੁਮਾਰ ਜਤਿਨ, ਭੋਟੂ ਸ਼ਾਹ, ਹਰਮਨ ਸਾਹ, ਲੱਕੀ ਮੇਨਕਾ ਦੇ ਨਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਇਸ ਹਸਤੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਅੱਜ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l