ਆਈ ਤਾਜਾ ਵੱਡੀ ਖਬਰ
ਕਈ ਵਾਰ ਅਚਾਨਕ ਕੰਮ ਕਾਰ ਕਰਦੇ ਹੋਏ ਅਜਿਹੀਆਂ ਸੱਟਾਂ ਲੱਗ ਜਾਂਦੀਆਂ ਹਨ, ਜਿਸ ਵਿੱਚ ਮਨੁੱਖ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ,ਕਈ ਵਾਰ ਇਹ ਸੱਟਾਂ ਇੰਨੀਆਂ ਜਿਆਦਾ ਗੰਭੀਰ ਲੱਗਦੀਆਂ ਹਨ ਕਿ ਇਸ ਕਾਰਨ ਕਈ ਵੱਡੇ ਪ੍ਰੋਜੈਕਟ ਤੇ ਪ੍ਰੋਗਰਾਮ ਰੱਦ ਕਰਨੇ ਪੈਂਦੇ ਹਨ । ਇਹ ਹਾਦਸੇ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪ੍ਰਸਿੱਧ ਗਾਇਕ ਦੇ ਅਚਾਨਕ ਸੱਟ ਲੱਗ ਪਈ ਤੇ ਜਿਸ ਕਾਰਨ ਸ਼ੋਅ ਰੱਦ ਕਰਨਾ ਪਿਆ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗਾਇਕ, ਗੀਤਕਾਰ ਤੇ ਅਭਿਨੇਤਾ ਜਸਟਿਨ ਟਿੰਬਰਲੇਕ ਦੇ ਸੱਟ ਲੱਗ ਗਈ l ਜਿਹਨਾਂ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਇੱਕ ਨਿਰਾਸ਼ਾਜਨਕ ਪੋਸਟ ਸ਼ੇਅਰ ਕੀਤੀ, ਇਸ ਪੋਸਟ ਨੂੰ ਪੜ੍ਨ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਹੈਰਾਨਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਤੇ ਇਸ ਕਲਾਕਾਰ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ । ਉਥੇ ਹੀ ਉਹਨਾਂ ਇਸਟਾਗਰਾਮ ਦੀ ਸਟੋਰੀ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਉਹਨਾਂ ਦੇ ਸੱਟ ਲੱਗਣ ਦੇ ਕਾਰਨ ਉਹਨਾਂ ਦੇ ਕਈ ਸ਼ੋਅ ਰੱਦ ਕਰ ਦਿੱਤੇ ਗਏ ਨੇ ਤੇ ਕਈ ਮੁਲਤਵੀ ਕਰ ਦਿੱਤੇ ਗਏ ਹਨ । ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਕਿ ”ਮੈਨੂੰ ਅੱਜ ਰਾਤ ਦੇ ਸ਼ੋਅ ਨੂੰ ਮੁਲਤਵੀ ਕਰਨ ਲਈ ਬਹੁਤ ਅਫ਼ਸੋਸ ਹੈ। ਮੈਨੂੰ ਸੱਟ ਲੱਗੀ ਹੈ, ਜੋ ਮੈਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਰਹੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਨਾ ਦੇਖ ਕੇ ਬਹੁਤ ਨਿਰਾਸ਼ ਹਾਂ ਪਰ ਮੈਂ ASAP ਨੂੰ ਮੁੜ ਤੈਅ ਕਰਨ ਲਈ ਕੰਮ ਕਰ ਰਿਹਾ ਹਾਂ।” ਉਸ ਨੇ ਅੱਗੇ ਕਿਹਾ, ”ਮੈਂ ਵਾਅਦਾ ਕਰਦਾ ਹਾਂ ਕਿ ਇਹ ਤੁਹਾਡੇ ਲਈ ਤਿਆਰ ਕਰਾਂਗਾ ਅਤੇ ਤੁਹਾਨੂੰ ਉਹ ਸ਼ੋਅ ਦੇਵਾਂਗਾ, ਜਿਸ ਦੇ ਤੁਸੀਂ ਹੱਕਦਾਰ ਹੋ। ਸਮਝਣ ਲਈ ਤੁਹਾਡਾ ਧੰਨਵਾਦ। ਤੁਹਾਡੇ ਸਮਰਥਨ ਦੀ ਹਮੇਸ਼ਾ ਕਦਰ ਕਰੋ।” ਉੱਥੇ ਹੀ ਉਨਾਂ ਦੀ ਇਸ ਪੋਸਟ ਨੂੰ ਸਾਂਝਾ ਕਰਦਿਆਂ ਸਾਰ ਹੀ ਉਨਾਂ ਦੇ ਫੈਨਸ ਵੱਲੋਂ ਲਗਾਤਾਰ ਉਹਨਾਂ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਤੇ ਕਈ ਫੈਨਸ ਉਹਨਾਂ ਨੂੰ ਕਮੈਂਟਸ ਦੇ ਵਿੱਚ ਹੌਸਲਾ ਦਿੰਦੇ ਹੋਏ ਵੀ ਦਿਖਾਈ ਦਿੱਤੇ।
Previous Postਪੰਜਾਬ ਚ ਗਾਣਾ ਰਿਕਾਰਡ ਕਰਕੇ ਨਿਕਲੇ ਗਾਇਕ ਤੇ ਹੋਇਆ ਚਾਕੂਆਂ ਨਾਲ ਹਮਲਾ
Next Postਪੰਜਾਬ ਚ ਵਾਪਰੀ ਵੱਡੀ ਵਾਰਦਾਤ , ਸ਼ੋਭਾ ਯਾਤਰਾ ਦੌਰਾਨ ਹੋਇਆ ਜ਼ਬਰਦਸਤ ਧਮਾਕਾ