ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਕਿ ਪਰਮਾਤਮਾ ਹਰੇਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਜਰੂਰ ਭਰ ਕੇ ਭੇਜਦਾ ਹੈ l ਪਰ ਜਿਸ ਇਨਸਾਨ ਦੇ ਕੋਲ ਗਾਉਣ ਦਾ ਹੁਨਰ ਆ ਜਾਂਦਾ ਹੈ, ਉਸ ਦਾ ਮਿਲਾਪ ਸਿੱਧਾ ਪਰਮਾਤਮਾ ਦੇ ਨਾਲ ਹੁੰਦਾ ਹੈ l ਗਾਇਕੀ ਦੇ ਖੇਤਰ ਦੇ ਵਿੱਚ ਅਜਿਹੇ ਬਹੁਤ ਸਾਰੇ ਇਸੇ ਤਾਰੇ ਹਨ ਜਿਨਾਂ ਦੇ ਵੱਲੋਂ ਆਪਣੇ ਟੈਲੈਂਟ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਗਈ। ਇਸੇ ਵਿਚਾਲੇ ਮਿਊਜਿਕ ਇੰਡਸਟਰੀ ਦੇ ਨਾਲ ਜੁੜੀ ਹੋਈ ਬੁਰੀ ਖਬਰ ਸਾਹਮਣੇ ਆਈ ਕਿ ਮਸ਼ਹੂਰ ਗਾਇਕ ਦੇ ਘਰ ਮਾਤਮ ਪਸਰ ਚੁੱਕਿਆ ਹੈ ਕਿਉਂਕਿ ਇਸ ਗਾਇਕ ਦੀ ਮਾਂ ਦਾ ਦੇਹਾਂਤ ਹੋ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਸ਼ਹੂਰ ਗਾਇਕ ਅਦਨਾਨ ਸ਼ਮੀ ਦੀ ਮਾਂ ਦੀ ਮੌਤ ਦੀ ਖ਼ਬਰ ਨੇ ਫ਼ਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਦਨਾਨ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਆਪਣੀ ਮਾਂ ਬੇਗਮ ਨੌਰੀਨ ਸਾਮੀ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਇਸ ਖ਼ਬਰ ਨਾਲ ਗਾਇਕ ਤੇ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਤੋਂ ਇਲਾਵਾ ਅਦਨਾਨ ਸਾਮੀ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੰਦਿਆਂ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ। ਉੱਥੇ ਹੀ ਉਨਾਂ ਦੀਆਂ ਇਹਨਹਾਂ ਪੋਸਟਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕਰਨ ਤੋਂ ਬਾਅਦ ਹੁਣ ਵੱਖੋ ਵੱਖਰੀਆਂ ਸ਼ਖਸ਼ੀਅਤਾਂ ਦੇ ਵੱਲੋਂ ਗਾਇਕ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਉਨਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਗਾਇਕ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਜ਼ਿੰਦਗੀ ਦਾ ਸਭ ਤੋਂ ਔਖਾ ਦੌਰ ਉਹ ਹੁੰਦਾ ਹੈ ਜਦੋਂ ਤੁਹਾਡੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਵੇ। ਇਸ ਸਮੇਂ ਗਾਇਕ ਅਦਨਾਨ ਸਾਮੀ ਦੀ ਵੀ ਇਹੀ ਹਾਲਤ ਹੈ। ਅਦਨਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਪੋਸਟ ਰਾਹੀਂ ਆਪਣੀ ਮਾਂ ਬੇਗਮ ਨੌਰੀਨ ਸਾਮੀ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ, ਜਿਸ ਵਿਚ ਉਸ ਦੀ ਮਾਂ ਦੀ ਤਸਵੀਰ ਮੌਜੂਦ ਹੈ। ਮਾਂ ਦੇ ਦਿਹਾਂਤ ਤੋਂ ਬਾਅਦ ਗਾਇਕ ਇਸ ਵੇਲੇ ਸੋਗ ਦੇ ਵਿੱਚ ਹਨ l ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ l ਪਰ ਫਿਰ ਵੀ ਉਨਾਂ ਦੇ ਚਾਹੁਣ ਵਾਲਿਆਂ ਵੱਲੋਂ ਉਹਨਾਂ ਨੂੰ ਹੌਸਲਾ ਤੇ ਮਾਂ ਦੇ ਦਿਹਾਂਤ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Previous Postਤੇਜ਼ ਰਫ਼ਤਾਰ ਬੱਸ ਚ ਰੀਲ ਬਣਾ ਰਿਹਾ ਸੀ ਡਰਾਈਵਰ , ਦਰਦਨਾਕ ਹਾਦਸੇ ਚ 6 ਲੋਕਾਂ ਦੀ ਜਾਨ
Next Postਸਿਨੇਮਾ ਜਗਤ ਚ ਸੋਗ ਦੀ ਲਹਿਰ , ਪ੍ਰਸਿੱਧ ਅਦਾਕਾਰ ਦੀ ਨੀਂਦ ਚ ਨਿਕਲੀ ਜਾਨ