ਪ੍ਰਸਿੱਧ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ , ਤੁਰਨਾ ਵੀ ਹੋਇਆ ਔਖਾ

ਆਈ ਤਾਜਾ ਵੱਡੀ ਖਬਰ
ਅਦਾਕਾਰੀ ਦੇ ਖੇਤਰ ਦੇ ਵਿੱਚ ਕੁਝ ਅਜਿਹੀਆਂ ਹਸਤੀਆਂ ਹਨ, ਜੋ ਆਪਣੇ ਹੁਸਨ ਹੀ ਨਹੀਂ ਸਗੋਂ, ਕੰਮ ਦੇ ਨਾਲ ਵੀ ਲੋਕਾਂ ਦਾ ਦਿਲ ਜਿੱਤਣਾ ਜਾਣਦੀਆਂ ਹਨ। ਇਸ ਲੜੀ ਦੇ ਵਿੱਚ ਬਹੁਤ ਸਾਰੇ ਨਾਮ ਆਉਂਦੇ ਹਨ । ਉੱਥੇ ਜੇਕਰ ਗੱਲ ਕੀਤੀ ਜਾਵੇ, ਸਾਇਰਾ ਬਾਨੋ ਦੀ ਤਾਂ ,ਜਿੱਥੇ ਉਨਾਂ ਨੇ ਆਪਣੀ ਖੂਬਸੂਰਤੀ ਤੇ ਐਕਟਿੰਗ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ , ਉੱਥੇ ਹੀ ਉਹਨਾਂ ਆਪਣੇ ਸਮੇਂ ਦੇ ਵਿੱਚ ਆਪਣੇ ਸਟਾਈਲ ਦੇ ਨਾਲ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਥਾਂ ਵੀ ਬਣਾਈ ਸੀ । ਪਰ ਇਸੇ ਵਿਚਾਲੇ ਇਸ ਅਦਾਕਾਰਾਂ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ , ਕਿ ਉਨਾਂ ਦੀ ਸਿਹਤ ਅਚਾਨਕ ਵਿਗੜਦੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿੱਚ ਉਹ ਨਿਮੋਨੀਆ ਤੋਂ ਪੀੜਿਤ ਸੀ , ਉੱਥੇ ਹੀ ਇੱਕ ਨਿੱਜੀ ਅਖਬਾਰ ਦੇ ਵਿੱਚ ਉਨਾਂ ਨੂੰ ਲੈ ਕੇ ਖਬਰ ਛਪੀ ਹੈ ਕਿ ਸਾਇਰਾ ਬਾਨੋ ਦੇ ਵੱਛਿਆਂ ‘ਚ ਖੂਨ ਦੇ ਦੋ ਥੱਕੇ ਹਨ। ਜਿਸ ਕਾਰਨ ਉਨਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਅਦਾਕਾਰਾ ਦਾ ਘਰ ‘ਚ ਇਲਾਜ ਚੱਲ ਰਿਹਾ ਹੈ , ਪਰ ਉਨ੍ਹਾਂ ਨੂੰ ਤੁਰਨ-ਫਿਰਨ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਅਦਾਕਾਰਾਂ ਨੇ ਆਪਣੇ ਸਮੇਂ ਦੇ ਵਿੱਚ ਕਾਫੀ ਨਾਮ ਖਟਿਆ, ਪਰ ਇਹਨਾਂ ਦਿਨਾਂ ਦੇ ਵਿੱਚ ਉਹ ਆਪਣੀ ਨਿਜੀ ਜ਼ਿੰਦਗੀ ਦੇ ਕਾਰਨ ਸਿਨੇਮਾ ਤੋਂ ਕਾਫੀ ਦੂਰ ਚਲੀ ਗਈ ਸੀ । ਪਰ ਉਨਾਂ ਨੇ ਆਪਣੇ ਕੀਤੇ ਹੋਏ ਕੰਮ ਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਅਜਿਹੀ ਥਾਂ ਬਣਾਈ ਕਿ ਲੋਕ ਅੱਜ ਵੀ ਉਨਾਂ ਦੀਆਂ ਤਾਰੀਫਾਂ ਕਰਨ ਤੋਂ ਪਿੱਛੇ ਨਹੀਂ ਹਟਦੇ । ਜਾਣਕਾਰੀ ਵਾਸਤੇ ਦੱਸ ਦਈਏ ਕਿ ਸਾਇਰਾ ਬਾਨੋ ਦੇ ਪਤੀ ਦਿਲੀਪ ਕੁਮਾਰ ਦੀ ਸਾਲ 2021 ‘ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਖਬਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਸੀ ਕਿ ਉਹ ਖੁਦ ਨੂੰ ਕਾਫੀ ਇਕਲਿਆ ਮਹਿਸੂਸ ਕਰਦੀ ਪਈ ਹੈ ਤੇ ਉਸ ਵੇਲੇ ਵੀ ਉਨਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਸਾਲ ਦੀ ਸ਼ੁਰੂਆਤ ‘ਚ ਸਾਇਰਾ ਬਾਨੋ ਨੇ ਦਿਲੀਪ ਕੁਮਾਰ ਨੂੰ ਉਨ੍ਹਾਂ ਦੇ ਵਿਆਹ ਦੀ 58ਵੀਂ ਵਰ੍ਹੇਗੰਢ ‘ਤੇ ਯਾਦ ਕਰਦੇ ਹੋਏ ਇਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ। ਸਾਇਰਾ ਬਾਨੋ ਨੇ ਆਪਣੀ ਪੋਸਟ ‘ਚ ਵਿਆਹ ਦੇ ਦਿਨ ਨੂੰ ਯਾਦ ਕੀਤਾ ਸੀ। ਉਨ੍ਹਾਂ ਨੇ ਦਿਲੀਪ ਕੁਮਾਰ ਨਾਲ ਆਪਣੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਫਿਲਹਾਲ ਇਸ ਅਦਾਕਾਰਾ ਦੀ ਇਸ ਬਿਮਾਰੀ ਦੀ ਖਬਰ ਸੁਣਣ ਤੋਂ ਬਾਅਦ ਇਸ ਅਦਾਕਾਰਾਂ ਨੂੰ ਚਾਹੁਣ ਵਾਲਿਆਂ ਦੇ ਵੱਲੋਂ ਲਗਾਤਾਰ ਉਹਨਾਂ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ, ਕਿ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰਨ ।