ਪ੍ਰਧਾਨ ਮੰਤਰੀ ਨੇ 90 ਦਿਨਾਂ ਨੂੰ ਲੈ ਕੇ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲੋਕਾਂ ਵੱਲੋਂ ਜਿਥੇ ਆਪਣੀ ਮਿਹਨਤ ਦਾ ਪੈਸਾ ਸੇਵ ਕਰਨ ਵਾਸਤੇ ਬੈਂਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲੋਕ ਇਸ ਪੈਸੇ ਦਾ ਇਸਤੇਮਾਲ ਲੋੜ ਅਨੁਸਾਰ ਕਰ ਸਕਦੇ ਹਨ ਜਿਸ ਤਰ੍ਹਾਂ ਕਰੋਨਾ ਦੇ ਦੌਰ ਵਿੱਚ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਸੀ। ਉਸ ਸਮੇਂ ਲੋਕਾਂ ਵੱਲੋਂ ਆਪਣੇ ਬੈਂਕ ਵਿੱਚ ਜਮਾ ਕੀਤੀ ਗਈ ਪੂੰਜੀ ਦਾ ਇਸਤੇਮਾਲ ਕੀਤਾ ਗਿਆ ਸੀ। ਉਥੇ ਹੀ ਬੈਂਕਾਂ ਵੱਲੋਂ ਵੀ ਲੋਕਾਂ ਨੂੰ ਬਹੁਤ ਸਾਰੀਆਂ ਯੋਜਨਾਵਾਂ ਦੇ ਜ਼ਰੀਏ ਭਰਪੂਰ ਫ਼ਾਇਦਾ ਦਿੱਤਾ ਗਿਆ ਹੈ। ਸਮੇਂ ਸਮੇਂ ਤੇ ਬੈਂਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਇਹਨਾਂ ਯੋਜਨਾਵਾਂ ਦੇ ਤਹਿਤ ਕਈ ਸੁਧਾਰ ਵੀ ਕੀਤੇ ਜਾਂਦੇ ਹਨ, ਜਿਸ ਸਦਕਾ ਗਾਹਕਾਂ ਨੂੰ ਹੋਰ ਬੈਂਕਾਂ ਦੇ ਨਾਲ ਜੋੜ ਕੇ ਰੱਖਿਆ ਜਾ ਸਕੇ।

ਪ੍ਰਧਾਨ ਮੰਤਰੀ ਨੇ 90 ਦਿਨਾਂ ਲਈ ਇਹ ਵੱਡਾ ਐਲਾਨ ਕਰ ਦਿੱਤਾ ਹੈ ਇਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਥੇ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਆਏ ਦਿਨ ਕੋਈ ਨਾ ਕੋਈ ਐਲਾਨ ਕਰ ਰਹੇ ਹਨ ਉਥੇ ਉਨ੍ਹਾਂ ਵੱਲੋਂ ਬੈਂਕ ਖਾਤਾਧਾਰਕਾਂ ਵਾਸਤੇ ਇਕ ਨਵੀਂ ਸਹੂਲਤ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਐਤਵਾਰ ਨੂੰ ਉਨ੍ਹਾਂ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸੰਬੋਧਨ ਕਰਦੇ ਹੋਏ ਇਸ ਯੋਜਨਾ ਬਾਰੇ ਦੱਸਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਕਾਰਣ ਅਗਰ ਬੈਂਕ ਵਿਚ ਜਮ੍ਹਾਂ ਰਾਸ਼ੀ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਉਸ ਦਾ ਭੁਗਤਾਨ ਕਾਫੀ ਲੰਮੇ ਸਮੇਂ ਬਾਅਦ ਕੀਤਾ ਜਾਂਦਾ ਸੀ। ਹੁਣ ਉਨ੍ਹਾਂ ਵੱਲੋਂ 5 ਲੱਖ ਰੁਪਏ ਦੀ ਸਮਾਬੱਧ ਜਮ੍ਹਾਂ ਰਾਸ਼ੀ ਬੀਮਾ ਭੁਗਤਾਨ ਦੀ ਗਰੰਟੀ ਉੱਪਰ ਪੈਸਾ ਡੁੱਬਣ ਦੀ ਹਾਲਤ ਵਿਚ ਗਾਹਕ ਨੂੰ ਤਿੰਨ ਮਹੀਨਿਆਂ ਦੇ ਅੰਦਰ ਇੱਕ ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾਂਦੀ ਸੀ ਉਸ ਨੂੰ ਵਧਾ ਕੇ ਹੁਣ 5 ਲੱਖ ਰੁਪਏ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕਾਨੂੰਨ ਵਿਚ ਸੋਧ ਕਰਕੇ ਇਸ ਬਿਲ ਨੂੰ ਜਾਰੀ ਕੀਤਾ ਗਿਆ ਹੈ।

ਸਰਕਾਰ ਵੱਲੋਂ ਹੁਣ ਬੈਂਕਾਂ ਦੀ ਇਸ ਗਰੰਟੀ ਨੂੰ ਵਧਾ ਕੇ ਪੰਜ ਲੱਖ ਰੁਪਏ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਸਮੱਸਿਆ ਚੱਲ ਰਹੀ ਸੀ ਜਿਸ ਨੂੰ ਹਲ ਕਰ ਦਿੱਤਾ ਗਿਆ ਹੈ ਉਥੇ ਹੀ ਉਨ੍ਹਾਂ ਆਖਿਆ ਹੈ ਕਿ ਦੇਸ਼ ਦੇ ਕਰੋੜਾਂ ਬੈਂਕ ਆਫ ਖਾਤਾ ਧਾਰਕਾਂ ਲਈ ਅੱਜ ਦਾ ਦਿਨ ਮਹੱਤਵਪੂਰਨ ਬਣ ਗਿਆ ਹੈ।