ਤਾਜਾ ਵੱਡੀ ਖਬਰ
ਦੇਸ਼ ਦੀ ਸੁਰੱਖਿਆ ਦੀ ਜਦੋਂ ਗੱਲ ਚੱਲਦੀ ਹੈ ਤਾਂ ਬਹੁਤ ਸਾਰੇ ਨਾਮ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੀ ਬਦੌਲਤ ਅਸੀਂ ਸੁੱਖ ਦਾ ਸਾਹ ਲੈਂਦੇ ਹਾਂ। ਉਹ ਜੋ ਸਾਨੂੰ ਬਾਹਰੀ ਹਮਲਿਆਂ ਤੋਂ ਬਚਾ ਕੇ ਰੱਖਦੀ ਹੈ, ਆਪਣੇ ਪਰਿਵਾਰ ਤੋਂ ਦੂਰ ਰਹਿੰਦੀ ਹੈ, ਕਿਸੇ ਵੀ ਤਰ੍ਹਾਂ ਦੇ ਮੌਸਮ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਸੇਵਾ ਕਰਦੀ ਹੈ ਉਹ ਹੈ ਸਾਡੇ ਦੇਸ਼ ਦੀ ਆਰਮੀ, ਸਾਡੀ ਫ਼ੌਜ। ਫ਼ੌਜੀਆਂ ਦੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਯਾਦ ਕਰਵਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ।
ਜਿਸ ਵਿੱਚ ਉਨ੍ਹਾਂ ਦੀਵਾਲੀ ਤੋਂ ਪਹਿਲਾਂ ਦੀ ਸ਼ਾਮ ਇੱਕ ਦੀਵਾ ਫ਼ੌਜੀਆਂ ਦੇ ਨਾਮ ਦਾ ਜਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀਵਾਲੀ ਆਓ ਜੀ ਇੱਕ ਦੀਵਾ ਸੈਲਿਊਟ ਨੂੰ ਸੋਲਜਰਸ ਦੇ ਤੌਰ ‘ਤੇ ਵੀ ਜਗਾਈਏ। ਸਾਡੇ ਦੇਸ਼ ਦੇ ਵੀਰ ਜਵਾਨਾਂ ਦਾ ਦੇਸ਼ ਵਾਸੀਆਂ ਦੇ ਦਿਲ ਦੇ ਵਿੱਚ ਜੋ ਅਥਾਹ ਪਿਆਰ ਹੈ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਸਮੁੱਚਾ ਦੇਸ਼ ਸਰਹੱਦਾਂ ‘ਤੇ ਸਾਡੀ ਸੁਰੱਖਿਆ ਲਈ ਤਾਇਨਾਤ ਜਵਾਨਾਂ ਦੇ ਪਰਿਵਾਰਾਂ ਦਾ ਅਹਿਸਾਨਮੰਦ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਪਣੇ ਫ਼ੌਜੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਤਿਉਹਾਰਾਂ ਦੇ ਸਮੇਂ ਵੀ ਸਰਹੱਦਾਂ ਉਪਰ ਆਪਣੇ ਦੇਸ਼ ਦੀ ਰੱਖਿਆ ਖ਼ਾਤਰ ਡਟੇ ਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਭਾਵੇਂ ਸਰਹੱਦ ਉੱਪਰ ਹੋ ਪਰ ਪੂਰਾ ਦੇਸ਼ ਤੁਹਾਡੇ ਨਾਲ ਹੈ ਅਤੇ ਤੁਹਾਡੇ ਲਈ ਕਾਮਨਾ ਕਰ ਰਿਹਾ ਹੈ।
ਮੈਂ ਉਨ੍ਹਾਂ ਪਰਿਵਾਰਾਂ ਦੇ ਤਿਆਗ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਦੇ ਬੇਟੇ ਬੇਟੀਆਂ ਸਰਹੱਦ ਉੱਪਰ ਰਾਖੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਦੇ ਫ਼ੌਜੀ ਸਿਆਚਿਨ ਗਲੇਸ਼ੀਅਰ ਦੀ -50 ਡਿਗਰੀ ਬਰਫ਼ ਵਿੱਚ ਖੜੇ ਹੋ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਏਨੇ ਘੱਟ ਤਾਪਮਾਨ ਵਿੱਚ ਇਨਸਾਨ ਦਾ ਸਰੀਰ ਗਲਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਗੁਜਰਾਤ ਅਤੇ ਰਾਜਸਥਾਨ ਵਿੱਚ ਗਰਮੀ ਅਤੇ ਦਲਦਲ ਦਾ ਸਾਹਮਣਾ ਕਰਦੇ ਹੋਏ ਸਾਡੇ ਦੇਸ਼ ਦੇ ਬਹਾਦਰ ਯੋਧੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਰੱਖਦੇ ਹੋਏ 24 ਘੰਟੇ ਦੇਸ਼ ਦੀ ਸੇਵਾ ਕਰਨ ਲਈ ਤਤਪਰ ਰਹਿੰਦੇ ਹਨ।
Previous Post14 ਸਾਲ ਦੇ ਮੁੰਡੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ
Next Postਆਪਣੇ ਪੁੱਤ ਦੀ ਤਸਵੀਰ ਟ੍ਰਾਈਸਾਈਕਲ ਤੇ ਰੱਖ ਕੇ ਭਾਲ ਕਰ ਰਿਹਾ ਅਪਾਹਜ ਬੁੱਢਾ ਬਾਪ ,ਦਸੀ ਇਹ ਕਹਾਣੀ ਕਿਹਾ ਲੱਭਣ ਚ ਕਰੋ ਮਦਦ