ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਸਭ ਤੋਂ ਤਾਕਤਵਰ ਅਹੁਦਾ ਅਮਰੀਕਾ ਦੇ ਰਾਸ਼ਟਰਪਤੀ ਦਾ ਹੈ। ਜਿਸ ਦੀ ਚੋਣ ਦੇ ਨਤੀਜੇ ਉਪਰ ਹੀ ਸਾਰੀ ਦੁਨੀਆਂ ਦੀ ਨਜ਼ਰ ਟਿਕੀ ਹੋਈ ਸੀ। ਅਮਰੀਕਾ ਵਿੱਚ ਜੋਅ ਬਾਈਡੇਨ ਵੱਲੋਂ ਡੋਨਾਲਡ ਟਰੰਪ ਨੂੰ ਹਰਾ ਕੇ 46 ਵੇਂ ਰਾਸ਼ਟਰਪਤੀ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਜਿੱਥੇ ਜੋਅ ਬਾਈਡੇਨ ਵੱਲੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਗਈ ਹੈ। ਜੋਅ ਬਾਈਡੇਨ ਵੱਲੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਵੀ ਰਿਕਾਰਡ ਤੋੜਦੇ ਹੋਏ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕੀਤੀ ਗਈ ਹੈ।
ਉਥੇ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਹਾਰ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ। ਇਸ ਲਈ ਹੁਣ ਟਰੰਪ ਨੂੰ ਲੈ ਕੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਅਮਰੀਕਾ ਦੇ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਦਾ ਐਲਾਨ ਹੋ ਚੁੱਕਾ ਹੈ। ਜੋਅ ਬਾਇਡੇਨ ਨੂੰ ਅਮਰੀਕਾ ਦਾ 46 ਵਾਂ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਗਿਆ ਹੈ। ਉਥੇ ਹੀ ਟਰੰਪ ਚੋਣਾਂ ਵਿੱਚ ਆਪਣੀ ਹਾਰ ਸਵੀਕਾਰ ਨਹੀਂ ਕਰ ਰਹੇ। ਟਰੰਪ ਵੱਲੋਂ ਦੋ-ਸ਼ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਰਾਸ਼ਟਰਪਤੀ ਚੋਣਾਂ ਵਿੱਚ ਘੁ-ਟਾ- ਲਾ ਕੀਤਾ ਗਿਆ ਹੈ।
ਹੁਣ ਤੱਕ ਬਹੁਤ ਸਾਰੇ ਦੇਸ਼ ਜੋਅ ਬਾਇਡੇਨ ਨੂੰ ਰਾਸ਼ਟਰਪਤੀ ਬਣਨ ਤੇ ਵਧਾਈ ਵੀ ਦੇ ਚੁੱਕੇ ਹਨ। ਫਿਲਹਾਲ ਅਜੇ ਡੋਨਾਲਡ ਟਰੰਪ ਅਗਲੇ ਦੋ ਮਹੀਨਿਆਂ ਤੱਕ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਂਦੇ ਰਹਿਣਗੇ। ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣ ਜਾਣ ਦੇ ਬਾਵਜੂਦ ਵੀ ਡੋਨਾਲਡ ਟਰੰਪ ਰਾਸ਼ਟਰਪਤੀ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ ਹਨ। ਟਰੰਪ ਨੇ ਕਿਹਾ ਹੈ ਕਿ ਇਹ ਵਕਤ ਹੀ ਦੱਸੇਗਾ ਕਿ ਮੈਂ ਰਾਸ਼ਟਰਪਤੀ ਰਹਾਂਗਾ ਜਾਂ ਨਹੀਂ।
ਟਰੰਪ ਦਾ ਇਹ ਬਿਆਨ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਖੁਦ ਅਤੇ ਉਨ੍ਹਾਂ ਦੀ ਟੀਮ ਚੋਣਾਂ ਦੀ ਵੋਟਿੰਗ ਅਤੇ ਗਿਣਤੀ ਨੂੰ ਲੈ ਕੇ ਘੁਟਾਲਾ ਕਰਨ ਦਾ ਦੋਸ਼ ਲਗਾ ਰਹੀ ਹੈ। ਚੋਣਾਂ ਦੇ ਨਤੀਜੇ ਸਪਸ਼ਟ ਹੋਏ ਨੂੰ ਇੱਕ ਹਫਤਾ ਬੀਤ ਚੁੱਕਾ ਹੈ । ਪਰ ਅਜੇ ਤੱਕ ਕੋਈ ਅਜਿਹਾ ਬਿਆਨ ਨਹੀਂ ਆਇਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੋਵੇ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸੋਮਵਾਰ ਨੂੰ ਬਿਆਨ ਦਿੱਤਾ ਸੀ ਕਿ ਡੋਨਾਲਡ ਟਰੰਪ ਹੀ ਰਾਸ਼ਟਰਪਤੀ ਬਣੇ ਰਹਿਣਗੇ । ਇਸ ਉੱਤੇ ਡੋਨਾਲਡ ਟਰੰਪ ਨੇ ਨਰਮ ਰੁਖ਼ ਅਪਣਾਇਆ ਹੋਇਆ ਹੈ।
Previous Postਖੁਸ਼ਖਬਰੀ ਇੰਡੀਆ ਵਾਲਿਆਂ ਲਈ – ਵੈਕਸੀਨ ਬਾਰੇ ਦਸੰਬਰ ਨੂੰ ਲੈ ਕੇ ਹੋ ਗਿਆ ਇਹ ਐਲਾਨ
Next Postਦੀਵਾਲੀ ਤੇ ਲਗਾ ਖੇਡ ਜਗਤ ਨੂੰ ਵੱਡਾ ਝਟੱਕਾ – ਹੋਈ ਇਸ ਮਸ਼ਹੂਰ ਖਿਡਾਰੀ ਦੀ ਅਚਾਨਕ ਮੌਤ