ਆਈ ਤਾਜਾ ਵੱਡੀ ਖਬਰ
ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਜਿੱਥੇ ਐਤਵਾਰ ਨੂੰ ਕਾਬਲ ਦੇ ਉਪਰ ਕਬਜ਼ਾ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ਼ ਗਨੀ ਵੀ ਦੇਸ਼ ਨੂੰ ਛਡ ਕੇ ਚਲੇ ਗਏ ਸਨ। ਉਥੇ ਹੀ ਬਾਕੀ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਸੁਰੱਖਿਅਤ ਆਪਣੇ ਦੇਸ਼ ਨੂੰ ਵਾਪਸੀ ਕੀਤੀ ਜਾ ਰਹੀ ਹੈ। ਉਥੇ ਦੀ ਸਥਿਤੀ ਨੂੰ ਲੈ ਕੇ ਲੋਕ ਕਾਫ਼ੀ ਡਰੇ ਹੋਏ ਹਨ। ਸਾਰੇ ਦੇਸ਼ਾਂ ਦੇ ਰਾਜਦੂਤ ਵੀ ਆਪਣੇ ਰਾਜਦੂਤ ਘਰਾਂ ਨੂੰ ਬੰਦ ਕਰ ਕੇ ਆਪਣੇ-ਆਪਣੇ ਦੇਸ਼ ਚਲੇ ਗਏ ਹਨ। ਤਾਲਿਬਾਨ ਦੇ ਕਬਜ਼ੇ ਨੂੰ ਲੈ ਕੇ ਲੋਕੀਂ ਕਾਫੀ ਡਰੇ ਹੋਏ ਹਨ। ਇਸ ਲਈ ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।
ਹੁਣ ਅਫਗਾਨਿਸਤਾਨੀ ਰਾਸ਼ਟਰਪਤੀ ਨੂੰ ਲੈ ਕੇ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਰਾਸ਼ਟਰਪਤੀ ਜਿਥੇ ਆਪਣੇ ਦੇਸ਼ ਨੂੰ ਛੱਡ ਕੇ ਤਾਜ਼ਕਿਸਤਾਨ ਚਲੇ ਗਏ ਸਨ। ਜਿੱਥੇ ਉਨ੍ਹਾਂ ਦੇ ਜਹਾਜ਼ ਨੂੰ ਉਤਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਅਮਰੀਕਾ ਜਾਣ ਦਾ ਆਖਿਆ ਗਿਆ ਸੀ ਪਰ ਇਸ ਸਮੇਂ ਸੰਯੁਕਤ ਅਰਬ ਅਮੀਰਾਤ ਵਿਚ ਆਪਣੇ ਪਰਿਵਾਰ ਸਮੇਤ ਸ਼ਰਣ ਲੈ ਕੇ ਰਹਿ ਰਹੇ ਹਨ। ਉਥੇ ਹੀ ਉਨ੍ਹਾਂ ਆਪਣੇ ਨਾਲ ਪੈਸੇ ਲੈ ਕੇ ਜਾਣ ਤੋਂ ਇਨਕਾਰ ਕਰਦਿਆਂ ਹੋਇਆ ਕਿਹਾ ਹੈ ਕਿ ਉਨ੍ਹਾਂ ਕੋਲ ਸਿਰਫ ਇੱਕ ਜੋੜੀ ਕੱਪੜੇ ਹੀ ਹਨ।
ਇਸ ਸਮੇਂ ਅਫਗਾਨਿਸਤਾਨ ਵਿਚ ਸਥਿਤੀ ਨੂੰ ਸੰਬੋਧਨ ਕਰਦੇ ਹੋਏ ਰਾਜਦੂਤ ਮੁਹੰਮਦ ਜ਼ਹੀਰ ਵੱਲੋਂ ਦੋਸ਼ ਲਗਾਏ ਸਨ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਵੱਲੋਂ ਸੂਬੇ ਦੇ ਖਜ਼ਾਨੇ ਵਿਚੋਂ 16.9 ਕਰੋੜ ਡਾਲਰ ਚੋਰੀ ਕੀਤੇ ਗਏ ਹਨ। ਅਤੇ ਰਾਸ਼ਟਰਪਤੀ ਦੇ ਰਹਿਣ ਵਾਲੇ ਟਿਕਾਣੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ। ਉਨ੍ਹਾਂ ਵੱਲੋਂ ਲੈ ਕੇ ਗਏ ਹੋਏ ਪੈਸੇ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਉਨ੍ਹਾਂ ਬਾਰੇ ਹੁਣ ਸੰਯੁਕਤ ਅਰਬ ਅਮੀਰਾਤ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਨੁੱਖੀ ਆਧਾਰ ਤੇ ਗਨੀ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ। ਤਾਲਿਬਾਨ ਦੇ ਕਾਬਲ ਉਪਰ ਕਬਜ਼ਾ ਕਰਨ ਨੂੰ ਲੈ ਕੇ ਹੀ ਐਤਵਾਰ ਨੂੰ ਦੇਸ ਦੇ ਰਾਸ਼ਟਰਪਤੀ ਆਪਣੇ ਦੇਸ਼ ਨੂੰ ਛੱਡ ਕੇ ਚਲੇ ਗਏ ਸਨ। ਅਸ਼ਰਫ ਗਨੀ ਦੇ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਦੀ ਜਾਣਕਾਰੀ ਵੀ ਉਥੋਂ ਦੀ ਸਰਕਾਰੀ ਕਮੇਟੀ ਵੱਲੋਂ ਦਿੱਤੀ ਗਈ ਹੈ।
Previous Postਪੰਜਾਬ : ਹਜੇ ਵਿਆਹ ਦੀ ਵਧਾਈਆਂ ਦਾ ਸਿਲਸਿਲਾ ਹੀ ਚਲ ਰਹੀ ਸੀ ਲਾੜੇ ਲਾੜੀ ਨੇ ਘਰ ਦੇ ਅੰਦਰ ਕਰ ਲਿਆ ਇਹ ਕਾਂਡ
Next Postਹੁਣੇ ਹੁਣੇ ਅੰਮ੍ਰਿਤਸਰ ਏਅਰਪੋਰਟ ਤੋਂ ਅੰਤਰਾਸ਼ਟਰੀ ਯਾਤਰੀਆਂ ਲਈ ਆਈ ਇਹ ਵੱਡੀ ਖਬਰ