ਆਈ ਤਾਜਾ ਵੱਡੀ ਖਬਰ
ਇੱਕ ਬੱਚਾ ਜਦੋਂ ਘਰ ‘ਚ ਜਨਮ ਲੈਂਦਾ ਤਾਂ, ਉਸਦੇ ਮਾਪੇ ਆਪਣੇ ਬੱਚੇ ਨੂੰ ਲੈ ਕੇ ਲੱਖਾਂ ਸੁਪਨੇ ਵੇਖਦੇ ਹਨ। ਹਰ ਇੱਕ ਮਾਪੇ ਆਪਣੇ ਬੱਚੇ ਨੂੰ ਲੈ ਕੇ ਇਹ ਚਾਹੁੰਦੇ ਹਨ ਕਿ ਉਸ ਦਾ ਬੱਚਾ ਗ਼ਲਤ ਸੰਗਤ ਵਿੱਚ ਨਾ ਪਵੇ l ਜਿਸ ਕਾਰਨ ਅਕਸਰ ਹੀ ਮਾਪਿਆਂ ਦੇ ਵੱਲੋਂ ਬੱਚਿਆਂ ਨੂੰ ਟੋਕਾ ਟਕਾਈ ਵੀ ਕੀਤੀ ਜਾਂਦੀ ਹੈ l ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਸ਼ਹਿਨ ਸ਼ਕਤੀ ਲਗਾਤਾਰ ਘੱਟਦੀ ਜਾ ਰਹੀ ਹੈ। ਜਿਸਦੇ ਨਤੀਜੇ ਅਜਿਹੇ ਸਾਹਮਣੇ ਆਉਂਦੇ ਹਨ ਕਿ ਨੋਜਵਾਨ ਤਹਿਸ਼ ਵਿਚ ਆ ਕੇ ਕਈ ਪ੍ਰਕਾਰ ਗਲਤ ਕਦਮ ਚੁੱਕ ਲੈਂਦੇ ਹਨ l ਇੱਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਪੁੱਤ ਦੇ ਵਲੋਂ ਜ਼ਿੱਦ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਲਈ ਜਾਵੇਗਾ। ਪਰ ਜਦੋਂ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਉਸਨੂੰ ਜਾਣ ਲਈ ਇਨਕਾਰ ਕੀਤਾ ਗਿਆ, ਤਾਂ ਗੁੱਸੇ ਵਿੱਚ ਆਏ ਨੌਜਵਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਿਸ ਤੋਂ ਬਾਅਦ ਹੁਣ ਇਲਾਕੇ ਭਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਮਾਮਲਾ ਪਾਣੀਪਤ ਤੋਂ ਸਾਹਮਣੇ ਆਇਆ l ਜਿਥੋਂ ਪੁੱਤਰ ਨੇ ਤੈਸ਼ ਵਿਚ ਆ ਕੇ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਪਾਨੀਪਤ ਜ਼ਿਲ੍ਹੇ ਦੇ ਪਿੰਡ ਮੇਹਰਾਣਾ ਦੇ ਰਹਿਣ ਵਾਲੇ ਕਰੀਬ 21 ਸਾਲਾ ਪੁਸ਼ਪੇਂਦਰ ਜਿਹੜਾ ਆਪਣੇ ਦੋਸਤਾਂ ਨਾਲ ਪਿਕਨਿਕ ਮਨਾਉਣ ਦੇ ਲਈ ਨੈਨੀਤਾਲ ਘੁੰਮਣ ਲਈ ਜਾਣਾ ਚਾਹੁੰਦਾ ਸੀ l ਉਸ ਵੱਲੋਂ ਇਸ ਸਬੰਧੀ ਆਪਣੇ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਪਰ ਜਦੋਂ ਮਾਪਿਆਂ ਵੱਲੋਂ ਇਨਕਾਰ ਕਰ ਦਿੱਤਾ ਗਿਆ, ਤਾਂ ਗੁੱਸੇ ਵਿੱਚ ਆਏ ਨੌਜਵਾਨ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ।
ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਚਚੇਰੇ ਭਰਾ ਤੇ ਮੇਹਰਾਣਾ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪੁਸ਼ਪੇਂਦਰ ਬਹੁਤ ਹੀ ਚੰਗਾ ਮੁੰਡਾ ਸੀ ਤੇ ਨਾਲ ਹੀ ਇਕ ਚੰਗਾ ਖਿਡਾਰੀ ਵੀ ਸੀ। ਉਹ ਰਾਸ਼ਟਰੀ ਪੱਧਰ ‘ਤੇ ਮੈਡਲਿਸਟ ਰਹਿ ਚੁੱਕਾ ਹੈ ਅਤੇ ਹੁਣ ਕੌਮਾਂਤਰੀ ਪੱਧਰ ਦੀ ਤਿਆਰੀ ਕਰ ਰਿਹਾ ਸੀ। ਪ੍ਰਵੀਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਸ਼ਪੇਂਦਰ ਨੈਨੀਤਾਲ ਜਾਣ ਲਈ ਕਹਿ ਰਿਹਾ ਸੀ ਪਰ ਉਸ ਦੇ ਮੰਮੀ-ਪਾਪਾ ਨੇ ਮਨਾ ਕਰ ਦਿੱਤਾ ਤਾਂ, ਓਹ ਅਚਾਨਕ ਬਾਈਕ ਚੁੱਕ ਕੇ ਘਰੋਂ ਚੱਲਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਕੋਲ ਹਾਦਸੇ ਦੀ ਸੂਚਨਾ ਪੁਲਸ ਵਲੋਂ ਦਿੱਤੀ ਗਈ। ਮੌਕੇ ‘ਤੇ ਜਾ ਕੇ ਵੇਖਿਆ ਤਾਂ ਪੁਸ਼ਪੇਂਦਰ ਦੀ ਮੌਤ ਹੋ ਚੁੱਕੀ ਸੀ। ਪ੍ਰਵੀਣ ਮੁਤਾਬਕ ਪੁਸ਼ਪੇਂਦਰ ਦੇ ਪਿਤਾ ਆਰਮੀ ਤੋਂ ਸੇਵਾਮੁਕਤ ਹਨ, ਜੋ ਉਸ ਦੀ ਹਰ ਖੁਆਇਸ਼ ਪੂਰੀ ਕਰਦੇ ਸਨ। ਇਸ ਘਟਨਾ ਨੇ ਮਾਪਿਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਤੋੜ ਕੇ ਰੱਖ ਦਿੱਤਾ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।
Previous Postਪੰਜਾਬ ਚ ਇਥੇ ਗੁਰਦਵਾਰਾ ਸਾਹਿਬ ਚੋਂ ਆਈ ਵੱਡੀ ਦੁਖਦਾਈ ਖਬਰ , ਅੱਗ ਲੱਗਣ ਕਾਰਨ ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਅਗਨ ਭੇਟ
Next Postਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ