ਆਈ ਤਾਜਾ ਵੱਡੀ ਖਬਰ /
ਪੁੱਤ ਨੇ ਮਾਂ ਦੀ ਯਾਦ ‘ਚ ਬਣਵਾ ਦਿੱਤਾ ਦੂਜਾ ‘ਤਾਜ ਮਹਿਲ’, ਇਸ ਨੂੰ ਬਣਵਾਉਣ ਲਈ ਖ਼ਰਚ ਕੀਤੇ ਕਰੋੜਾਂ ਰੁਪਏ। ਮੁਹੱਬਤ ਦੀ ਮਿਸਾਲ ਦੇ ਤੌਰ ‘ਤੇ ਮੁਗਲ ਸ਼ਾਸਨ ਕਾਲ ‘ਚ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਬੇਗਮ ਮਮਤਾਜ ਮਹਲ ਦੀ ਯਾਦ ‘ਚ ਬਣਵਾਇਆ ਤਾਜ ਮਹਿਲ ਦੁਨੀਆ ਭਰ ‘ਚ ਮਸ਼ਹੂਰ ਹੈ। ਜਿਸ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਉੱਤਰ-ਪ੍ਰਦੇਸ਼ ਦੇ ਆਗਰਾ ਆਉਂਦੇ ਹਨ। ਪਰ ਹੁਣ ਤਾਮਲਨਾਡੂ ‘ਚ ਵੀ ਇਕ ਸ਼ਖ਼ਸ ਨੇ ਆਪਣੀ ਮਾਂ ਦੀ ਯਾਦ ‘ਚ ਕੁਝ ਅਜਿਹਾ ਕਰਕੇ ਦਿਖਾਇਆ ਹੈ ਜਿਸ ਬਾਰੇ ਸ਼ਾਇਦ ਹੀ ਕਿਸੇ ਨੇ ਕਦੇ ਕਰਨ ਬਾਰੇ ਸੁਫਨੇ ‘ਚ ਵੀ ਸੋਚਿਆ ਹੋਵੇਗਾ। ਦਰਅਸਲ, ਤਾਮਿਲਨਾਡੂ ਦੇ ਤਿਰੁਵਰੁਰ ਜ਼ਿਲ੍ਹੇ ਦੇ ਰਹਿਣ ਵਾਲੇ ਅਮਰੁਦੀਨ ਸ਼ੇਖ ਦਾਊਦ ਨਾਂ ਦੇ ਇਕ ਸ਼ਖ਼ਸ ਨੇ ਆਪਣੀ ਮਾਂ ਦੀ ਯਾਦ ‘ਚ ਕਰੋੜਾਂ ਰੁਪਏ ਖਰਚ ਕੇ ਤਾਜ ਮਹਿਲ ਵਰਗੀ ਸੰਰਚਨਾ ਬਣਵਾਈ ਹੈ।
ਜਾਣਕਾਰੀ ਮੁਤਾਬਿਕ ਅਮਰੁਦੀਨ ਦੀ ਮਾਂ ਜੇਲਾਨੀ ਬੀਵੀ ਦਾ ਸਾਲ 2020 ‘ਚ ਬੀਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਇਸ ਤੋ ਬਾਅਦ ਅਮਰੁਦੀਨ ਨੇ ਮਾਂ ਦੀ ਯਾਦ ‘ਚ ਤਾਜ ਮਹਿਲ ਵਰਗੀ ਸੰਰਚਨਾ ਬਣਵਾ ਦਿੱਤੀ। ਅਮਰੁਦੀਨ ਦੇ ਅਨੁਸਾਰ ਉਸਦੀ ਮਾਂ ਸ਼ਕਤੀ ਅਤੇ ਪ੍ਰੇਮ ਦਾ ਪ੍ਰਤੀਕ ਸੀ ਕਿਉਂਕਿ 189 ‘ਚ ਇਕ ਕਾਰ ਹਾਦਸੇ ‘ਚ ਆਪਣੇ ਪਤੀ ਦੀ ਗੁਆਉਣ ਤੋਂ ਬਾਅਦ ਆਪਣੇ 5 ਬੱਚਿਆਂ ਨੂੰ ਪਾਲਣਾ ਆਸਾਨ ਨਹੀਂ ਸੀ। ਜਿਸ ਸਮੇਂ ਅਮਰੁਦੀਨ ਦੇ ਪਿਤਾ ਦੀ ਮੌਤ ਹੋਈ ਸੀ ਉਸਦੀ ਮਾਂ ਸਿਰਫ 30 ਸਾਲਾਂ ਦੀ ਸੀ। ਅਮਰੁਦੀਨ ਨੇ ਕਿਹਾ ਕਿ ਸਾਡੇ ਭਾਈਚਾਰੇ ‘ਚ ਇਕ ਆਮ ਪ੍ਰਥਾ ਹੋਣ ਦੇ ਬਾਵਜੂਦ ਮੇਰੇ ਪਿਤਾ ਨੂੰ ਗੁਆਉਣ ਤੋਂ ਬਾਅਦ ਮੇਰੀ ਮਾਂ ਨੇ ਮੁੜ ਵਿਆਹ ਨਾ ਕਰਨ ਦਾ ਫੈਸਲਾ ਲਿਆ। ਮੈਂ ਅਤੇ ਮੇਰੀਆਂ ਭੈਣਾਂ ਉਸ ਸਮੇਂ ਬਹੁਤ ਛੋਟੀਆਂ ਸਨ।
ਮੇਰੀ ਮਾਂ ਨੇ ਸਾਡੇ ਪਰਿਵਾਰ ਦੀ ਰੱਖਿਆ ਲਈ ਬਹੁਤ ਸ਼ੰਘਰਸ਼ ਕੀਤਾ। ਉਹ ਸਾਡੇ ਰੀੜ੍ਹ ਦੀ ਹੱਡੀ ਸੀ ਅਤੇ ਉਸਨੇ ਸਾਡੇ ਪਿਤਾ ਦੀ ਭੂਮਿਕਾ ਵੀ ਨਿਭਾਈ। ਇਸ ਤੋ ਇਲਾਵਾ ਅਮਰੁਦੀਨ ਨੇ ਕਿਹਾ ਕਿ ਸਾਲ 2020 ‘ਚ ਮਾਂ ਦੀ ਮੌਤ ਤੋਂ ਬਾਅਦ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਹੁਣ ਸਾਡੇ ਕੋਲ ਨਹੀ ਤੇ ਹਮੇਸਾਂ ਲਈ ਚਲੀ ਗਈ ਸੀ, ਮੈਨੂੰ ਅਜੇ ਵੀ ਅਜਿਹਾ ਲੱਗ ਰਿਹਾ ਸੀ ਕਿ ਉਹ ਸਾਡੇ ਨਾਲ ਹੈ ਅਤੇ ਉਸਨੂੰ ਸਾਡੇ ਨਾਲ ਰਹਿਣਾ ਚਾਹੀਦਾ ਹੈ। ਅਮਰੁਦੀਨ ਨੇ ਦੱਸਿਆ ਕਿ ਮੈਂ ਆਪਣੀ ਮਾਂ ਲਈ ਇਕ ਸਮਾਰਕ ਬਣਵਾਉਣਾ ਚਾਹੁੰਦਾ ਸੀ।
ਮੇਰੇ ਪਰਿਵਾਰ ਨੇ ਇਸਨੂੰ ਆਸਾਨੀ ਨਾਲ ਸਵਿਕਾਰ ਕਰ ਲਿਆ। ਜਾਣਕਾਰੀ ਦੇ ਮੁਤਾਬਿਕ 200 ਤੋਂ ਵੱਧ ਮਜ਼ਦੂਰਾਂ ਨੇ ਇਕ ਏਕੜ ‘ਚ ਫੈਲੀ ਜ਼ਮੀਨ ‘ਚ 8000 ਵਰਗ ਫੁੱਟ ‘ਚ ਤਾਜ ਮਹਿਲ ਵਰਗੀ ਸੰਰਚਨਾ ਬਣਾਉਣ ਲਈ ਦੋ ਸਾਲਾਂ ਤਕ ਸਮਾਂ ਲਿਆ। ਇਸਨੂੰ ਬਣਾਉਣ ‘ਚ ਕਰੀਬ ਸਾਢੇ ਪੰਜ ਕਰੋੜ ਰੁਪਏ ਖਰਚ ਕੀਤੇ ਗਏ। ਉਸਨੇ ਕਿਹਾ ਕਿ ਮੇਰਾ ਮਾਂ ਆਪਣੇ ਪਿੱਛੇ 5-6 ਕਰੋੜ ਰੁਪਏ ਛੱਡ ਗਏ ਸੀ, ਮੈਨੂੰ ਉਹ ਪੈਸਾ ਨਹੀਂ ਚਾਹੀਦਾ ਸੀ ਅਤੇ ਮੈਂ ਆਪਣੀਆਂ ਭੈਣਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਪੈਸਿਆਂ ਨਾਲ ਆਪਣੀ ਮਾਂ ਲਈ ਕੁਝ ਵੱਖਰਾ ਕਰਨਾ ਚਾਹੁੰਦਾ ਹਾਂ। ਉਹ ਇਸ ਲਈ ਸਹਿਮਤ ਸਨ। ਉਨ੍ਹਾਂ ਨੇ ਹੁਣ ਇਹ ਜ਼ਮੀਨ ਅਤੇ ਇਮਾਰਤ ਇਕ ਚੈਰੀਟੇਬਲ ਟਰੱਸਚ ਨੂੰ ਦੇ ਦਿੱਤੀ ਹੈ।
Previous Postਡਾਕਟਰਾਂ ਨੇ ਕੱਢਿਆ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ, ਬਣਾਇਆ ਵਰਲਡ ਰਿਕਾਰਡ
Next Postਵਿਆਹੁਤਾ ਵਲੋਂ ਘਰੇਲੂ ਕਲੇਸ਼ ਦੇ ਚਲਦੇ 2 ਮਾਸੂਮ ਬੱਚਿਆਂ ਸਮੇਤ ਮਾਰੀ ਪਾਣੀ ਚ ਛਾਲ