ਪੁਲਸ ਠਾਣੇ ਚ ਪੁਲਸ ਨੇ ਸ਼ੁਰੂ ਕੀਤਾ ਅਜਿਹਾ ਅਨੋਖਾ ਕੰਮ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਦੇਸ਼ ਵਿਚ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਵਾਸਤੇ ਤਾਇਨਾਤ ਕੀਤਾ ਜਾਂਦਾ ਹੈ। ਇਹ ਪੁਲਿਸ ਕਰਮਚਾਰੀ ਦਿਨ-ਰਾਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ ਅਤੇ ਲੋਕਾਂ ਦੀ ਸੁਰੱਖਿਆ ਕਰਦੇ ਹਨ। ਜੋ ਸਾਹਮਣੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਕਰੋਨਾ ਦੇ ਦੌਰ ਵਿੱਚ ਵੀ ਇਨ੍ਹਾਂ ਪੁਲਿਸ ਕਰਮਚਾਰੀਆਂ ਵੱਲੋਂ ਦਿਨ ਰਾਤ ਇਕ ਕਰਕੇ ਲੋਕਾਂ ਦੀ ਸੇਵਾ ਕੀਤੀ ਗਈ ਸੀ। ਜਿੱਥੇ ਕੁਝ ਪੁਲਿਸ ਵੱਲੋਂ ਕੀਤੇ ਜਾਂਦੇ ਬੁਰੇ ਵਿਵਹਾਰ ਸਾਹਮਣੇ ਆਉਂਦੇ ਹਨ ਉਥੇ ਪੁਲਿਸ ਵੱਲੋਂ ਕੀਤੇ ਜਾਂਦੇ ਸ਼ਲਾਘਾਯੋਗ ਕਦਮ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣ ਪੁਲਿਸ ਥਾਣੇ ਵਿਚ ਪੁਲਿਸ ਵੱਲੋਂ ਅਨੋਖਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ਤੋਂ ਸਾਹਮਣੇ ਆਈ ਹੈ।

ਜਿੱਥੇ ਇੱਕ ਥਾਣੇ ਦੀ ਬਿਲਡਿੰਗ ਵਿੱਚ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕੀਤਾ ਗਿਆ ਹੈ ਜੋ ਬੱਚੇ ਪੜ੍ਹ-ਲਿਖ ਤੋਂ ਅਸਮਰਥ ਹਨ। ਇਹ ਉਪਰਾਲਾ ਥਾਣਾ ਇੰਚਾਰਜ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਵੱਲੋਂ ਆਪਣੇ ਥਾਣੇ ਵਿੱਚ ਬਣਾਈ ਗਈ ਲਾਇਬਰੇਰੀ ਵਿੱਚ ਇੱਕ ਅਨੋਖੀ ਪਹਿਲ ਕੀਤੀ ਗਈ ਹੈ।

ਜਿੱਥੇ ਇਸ ਖੇਤਰ ਦੇ ਲੋਕ ਆ ਕੇ ਆਪਣੀ ਪੜ੍ਹਾਈ ਕਰ ਸਕਦੇ ਹਨ। ਜਿੱਥੇ ਉਨ੍ਹਾਂ ਵੱਲੋਂ ਲਾਇਬਰੇਰੀ ਵਿੱਚ ਕਿਤਾਬਾਂ ਰੱਖੀਆਂ ਗਈਆਂ ਹਨ ਜੋ ਲੋਕਾਂ ਨੂੰ ਪੜ੍ਹਨ ਵਾਸਤੇ ਉਤਸ਼ਾਹਿਤ ਕੀਤਾ ਜਾਂਦਾ ਹੈ ਉਥੇ ਹੀ ਆਦਿਵਾਸੀ, ਦਲਿਤ ਅਤੇ ਗਰੀਬ ਤੇ ਪੱਛੜੇ ਵਰਗ ਦੇ ਲੋਕ ਜੋ ਇਸ ਖੇਤਰ ਦੇ ਆਸ-ਪਾਸ ਰਹਿੰਦੇ ਹਨ ਉਹਨਾਂ ਸਭ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤਰਾਂ ਹੀ ਨੇੜੇ ਦੀਆਂ ਖਦਾਨਾਂ ਵਿੱਚ ਮਜ਼ਦੂਰੀ ਕਰਨ ਵਾਲੇ ਲੋਕ ਵੀ ਇੱਥੇ ਆ ਕੇ ਆਪਣੀ ਪੜ੍ਹਾਈ ਕਰ ਸਕਦੇ ਹਨ। 15 ਸਾਲਾਂ ਦਾ ਆਦਰਸ਼ ਦਿਕਸ਼ਤ ਜੋ ਇੱਥੇ ਥਾਣਾ ਕੰਪਲੈਕਸ ਵਿੱਚ ਪੜ੍ਹਾਈ ਕਰਨ ਲਈ ਆਉਂਦਾ ਹੈ ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਇਥੇ ਆਉਣ ਤੋਂ ਡਰ ਲਗਦਾ ਸੀ।

ਪਰ ਉਹ ਇੱਥੇ ਪੜ੍ਹਾਉਣ ਦੇ ਤਰੀਕੇ ਨੂੰ ਲੈ ਕੇ ਕਾਫੀ ਪ੍ਰਭਾਵਤ ਹੋਇਆ ਹੈ। ਕਿਉਂਕਿ ਪੁਲਿਸ ਮਹਿਕਮੇ ਵਿੱਚ ਥਾਣੇ ਅੰਦਰ ਥਾਣਾ ਇੰਚਾਰਜ ਵੱਲੋਂ ਪੁਲਿਸ ਦੀ ਨੌਕਰੀ ਕਰਨ ਤੋਂ ਪਹਿਲਾਂ ਸਰਕਾਰੀ ਸਕੂਲ ਵਿੱਚ ਸੱਤ ਸਾਲ ਤੱਕ ਅਧਿਆਪਕ ਦੇ ਤੌਰ ਤੇ ਕੰਮ ਵੀ ਕੀਤਾ ਗਿਆ ਸੀ। ਇਸ ਜਜ਼ਬੇ ਨੂੰ ਲੈ ਕੇ ਹੀ ਉਹ ਗਰੀਬ ਬੱਚਿਆਂ ਦੀ ਮਦਦ ਕਰ ਰਹੇ ਹਨ।