ਆਈ ਤਾਜਾ ਵੱਡੀ ਖਬਰ
ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਦਾ ਸਿਲਸਿਲਾ ਆਮ ਹੀ ਹੋ ਗਿਆ ਹੈ। ਜਿੱਥੇ ਵਿਦੇਸ਼ ਜਾਣ ਵਾਸਤੇ ਕਈ ਤਰ੍ਹਾਂ ਦੇ ਰਸਤੇ ਅਪਣਾਏ ਜਾ ਰਹੇ ਹਨ। ਜਿੱਥੇ ਕੁਝ ਬੱਚਿਆਂ ਵੱਲੋਂ ਮਜਬੂਰੀ ਵਸ ਵਿਦੇਸ਼ ਜਾਇਆ ਜਾ ਰਿਹਾ ਹੈ ਉੱਥੇ ਹੀ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਤੌਰ ਉੱਤੇ ਕੈਨੇਡਾ ਭੇਜਣਾ ਪਸੰਦ ਕਰਦੇ ਹਨ। ਪਰ ਅੱਜ ਦੇ ਸਮੇਂ ਵਿੱਚ ਪੜ੍ਹਾਈ ਕਰਨ ਜਾਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਜਿਸ ਵਿੱਚ ਬਹੁਤ ਸਾਰੀਆਂ ਆਇਲਸ ਪਾਸ ਕੁੜੀਆਂ ਦੇ ਰਿਸ਼ਤੇ ਉਨ੍ਹਾਂ ਪਰਿਵਾਰਾਂ ਵਿੱਚ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਵੱਲੋਂ ਪੈਸੇ ਲਗਾ ਕੇ ਕੁੜੀ ਨੂੰ ਵਿਦੇਸ਼ ਭੇਜਿਆ ਜਾਂਦਾ ਹੈ। ਜਿਸ ਤੋਂ ਬਾਅਦ ਉਹ ਲੜਕੀ ਉਸ ਪਰਿਵਾਰ ਦੇ ਲੜਕੇ ਨੂੰ ਵਿਆਹ ਕਰਵਾ ਕੇ ਕੈਨੇਡਾ ਲੈ ਜਾਂਦੀ ਹੈ।
ਅਜਿਹੇ ਬਹੁਤ ਸਾਰੇ ਰਿਸ਼ਤਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਪੇਸ਼ ਆ ਰਹੀਆਂ ਹਨ। ਜਿੱਥੇ ਕੁਝ ਦਿਨ ਪਹਿਲਾਂ ਹੀ ਇਕ ਲੜਕੇ ਵੱਲੋਂ ਆ-ਤ-ਮ-ਹੱ-ਤਿ-ਆ ਕਰ ਲਏ ਜਾਣ ਤੇ ਕੈਨੇਡਾ ਵਿੱਚ ਵੱਸਦੀ ਕੁੜੀ ਨੂੰ ਡਿਪੋਰਟ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਆਇਲਟਸ ਨਾਲ ਜੁੜਿਆ ਹੋਇਆ ਇਕ ਹੋਰ ਕੇਸ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ। ਜਿਨ੍ਹਾਂ ਵੱਲੋਂ ਆਪਣੇ ਪੁੱਤਰ ਦਾ ਵਿਆਹ ਉਸ ਕੁੜੀ ਨਾਲ ਕੀਤਾ ਗਿਆ ਸੀ ਜਿਸ ਵੱਲੋਂ ਆਈਲੈਟਸ ਕਰਕੇ ਆਪਣੇ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪੁੱਤਰ ਨੂੰ ਕੈਨੇਡਾ ਲਜਾਇਆ ਜਾਣਾ ਸੀ। ਉਥੇ ਹੀ ਲੜਕੀ ਵੱਲੋਂ 6 ਸਾਲ ਪਹਿਲਾਂ ਹੋਏ ਇਸ ਵਿਆਹ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ 25 ਤੋਂ 30 ਲੱਖ ਰੁਪਏ ਵੀ ਲੜਕੇ ਪਰਿਵਾਰ ਦਾ ਖਰਚਾ ਕਰਵਾ ਦਿੱਤਾ ਗਿਆ ਹੈ।
ਅਤੇ ਹੁਣ ਉਨ੍ਹਾਂ ਉੱਪਰ ਝੂਠੇ ਦੋਸ਼ ਲਾਏ ਜਾ ਰਹੇ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ 6 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਲੜਕੇ ਲਵਪ੍ਰੀਤ ਦਾ ਵਿਆਹ ਪਟਿਆਲਾ ਨਿਵਾਸੀ ਲੜਕੀ ਮਨਦੀਪ ਕੌਰ ਨਾਲ ਪੂਰਨ ਰੀਤੀ-ਰਿਵਾਜ਼ਾਂ ਅਤੇ ਘਰਦਿਆਂ ਦੀ ਸਹਿਮਤੀ ਨਾਲ ਕੀਤਾ ਸੀ । ਉਸ ਦੀਆਂ ਕੈਨੇਡਾ ਦੇ ਵਿੱਚ ਸਾਰੀਆਂ ਕਾਲਜ ਦੀਆਂ ਫੀਸਾਂ ਵੀ ਜਮਾ ਕਰਵਾ ਲਈਆਂ ਅਤੇ ਉਨ੍ਹਾਂ ਦੇ ਪੁੱਤਰ ਨੂੰ ਇਕ ਸਾਲ ਦਾ ਵੀਜ਼ਾ ਭੇਜਿਆ ਗਿਆ ਸੀ, ਉਹ ਵੀ ਬਹੁਤ ਜਿਆਦਾ ਕਹਿਣ ਉੱਪਰ ਜਦੋਂ ਇੱਕ ਸਾਲ ਦਾ ਵੀਜ਼ਾ ਖਤਮ ਹੋ ਗਿਆ ਤਾਂ ਅੱਗੇ ਵਧਾਉਣ ਲਈ 5 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ।
ਪੈਸੇ ਦੇਣ ਤੋਂ ਇਨਕਾਰ ਕੀਤੇ ਜਾਣ ਤੇ ਉਸ ਵੱਲੋਂ ਆਪਣੇ ਪਤੀ ਉਪਰ ਦਹੇਜ਼ ਅਤੇ ਤੰਗ ਪ੍ਰੇ-ਸ਼ਾ-ਨ ਕਰਨ ਲਈ ਮਾਮਲਾ ਦਰਜ ਕਰਵਾ ਦਿੱਤਾ ਗਿਆ। ਉਸ ਕੁੜੀ ਵੱਲੋਂ ਤਲਾਕ ਲੈਣ ਲਈ ਪੂਰੀ ਸਾਜ਼ਿਸ ਆਪਣੇ ਮਾਪਿਆਂ ਨਾਲ ਰਲ ਕੇ ਕੀਤੀ ਗਈ ਸੀ। ਅਤੇ ਲੜਕੇ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ। ਪੀੜਤ ਪਰਿਵਾਰ ਵੱਲੋਂ ਇਸ ਧੋਖੇਬਾਜ਼ ਲੜਕੇ ਖਿਲਾਫ ਸਖਤ ਕਾ-ਰ-ਵਾ-ਈ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਵੀ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇ। ਜਿੱਥੇ ਲੜਕੀ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉੱਥੇ ਹੀ ਪੀੜਤ ਪਰਵਾਰ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।