ਪਿੰਡਾਂ ਵਾਲਿਆਂ ਲਈ ਸਰਕਾਰ ਵਲੋਂ ਹੋਇਆ ਇਹ ਐਲਾਨ – ਸਿਰਫ 10 ਰੁਪਏ ਚ ਮਿਲੇਗੀ ਇਹ ਚੀਜ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਬਹੁਤ ਸਾਰੀਆਂ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ। ਜਿਸ ਨਾਲ ਦੇਸ਼ ਦਾ ਆਰਥਿਕ ਵਿਕਾਸ ਹੋ ਸਕੇ ਅਤੇ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾ ਸਕਣ। ਉਥੇ ਹੀ ਕੇਂਦਰ ਸਰਕਾਰ ਵੱਲੋਂ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਥੇ ਹੀ ਲੋਕਾਂ ਦੀਆਂ ਮੁ-ਸ਼-ਕ-ਲਾਂ ਨੂੰ ਦੇਖਦੇ ਹੋਏ ਬਿਜਲੀ ਸਬੰਧੀ ਵੀ ਸੁਧਾਰ ਕੀਤੇ ਜਾ ਰਹੇ ਹਨ। ਕਰੋਨਾ ਦੇ

ਸਮੇਂ ਆਰਥਿਕ ਮੰ-ਦੀ ਦੀ ਮਾਰ ਸਹਿ ਰਹੇ ਲੋਕਾਂ ਲਈ ਬੈਂਕਾਂ ਵਿੱਚ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਲੋਕਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ ਸੀ। ਉਥੇ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਵੀ ਸਾਲਾਨਾ 6 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਕਿਸਾਨਾਂ ਦੀ ਆਮਦਨ ਨੂੰ ਦੁੱਗਣੇ ਕਰਨ ਲਈ ਖੇਤੀ ਕਨੂੰਨਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਹੁਣ ਪਿੰਡਾਂ ਵਾਲਿਆਂ ਲਈ ਸਰਕਾਰ ਵੱਲੋਂ ਇਹ ਐਲਾਨ ਹੋਇਆ ਹੈ ਕਿ ਸਿਰਫ 10 ਰੁਪਏ ਚ ਮਿਲੇਗੀ ਇਹ ਚੀਜ਼। ਸਰਕਾਰ ਵੱਲੋਂ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਗ੍ਰਾਮ

ਉਜਾਲਾ ਪ੍ਰੋਗਰਾਮ ਤਹਿਤ ਇਸਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਨਾਲ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਦੇ ਅਨੁਸਾਰ ਸਸਤੀ ਬਿਜਲੀ ਅਤੇ ਬਿਜਲੀ ਦੀ ਬਚਤ ਕਰਨ ਲਈ ਤਿੰਨ ਸਾਲਾਂ ਦੀ ਗਰੰਟੀ ਵਾਲੇ ਐੱਲ ਈ ਡੀ ਬ੍ਲਬ ਮੁਹਈਆ ਕਰਵਾਏ ਜਾ ਰਹੇ ਹਨ। ਇਹ 7 ਤੋਂ 12 ਵਾਟ ਦੇ ਬਲਬ ਗ੍ਰਾਮੀਣ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਦੇ ਬਦਲੇ ਉਨ੍ਹਾਂ ਨੂੰ ਪੁਰਾਣੇ ਬਲਬ ਜਮ੍ਹਾਂ ਕਰਵਾਉਣਗੇ। ਇਸ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਕੈਂਪ ਲਾਏ ਜਾਣਗੇ ਅਤੇ ਬਿਜਲੀ ਦੀ ਬਚਤ ਕਰਨ

ਲਈ ਲੋਕਾਂ ਨੂੰ ਨਵੇਂ ਐਲ ਈ ਡੀ ਬਲਬ ਦਿੱਤੇ ਜਾਣਗੇ। ਪਹਿਲੇ ਗੇੜ ਵਿਚ ਇਹ ਯੋਜਨਾ ਵੱਖ-ਵੱਖ ਸੂਬਿਆਂ ਦੇ ਪੰਜ ਜ਼ਿਲਿਆਂ ਵਿਚ 1.5 ਕਰੋੜ ਬਲਬ ਦਿੱਤੇ ਜਾਣ ਦੀ ਹੈ। ਪਹਿਲੇ ਗੇੜ ਵਿੱਚ ਬਿਹਾਰ, ਉਤਰ ਪ੍ਰਦੇਸ਼ ,ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਦੇ ਕੁੱਝ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਯੋਜਨਾ ਦਾ ਮਕਸਦ ਬਿਜਲੀ ਦੀ ਬਚਤ ਕਰਨਾ ਹੈ। ਦਿੱਤੇ ਜਾਣ ਵਾਲੇ ਇਹ ਬਲਬ ਪਿੰਡ ਦੇ ਲੋਕਾਂ ਨੂੰ 10 ਰੁਪਏ ਵਿੱਚ ਉਪਲਬਧ ਕਰਵਾਏ ਜਾਣਗੇ।