ਕਹਿੰਦੇ ਨੇ ਇੱਕ ਧੀ ਵਾਸਤੇ ਉਸਦਾ ਬਾਪ ਕਿਸੇ ਮਹਾਰਾਜੇ ਤੋਂ ਘੱਟ ਨਹੀਂ ਹੁੰਦਾ , ਧੀ ਖਾਤਰ ਬਾਪ ਆਪਣੀ ਸਾਰੀ ਉਮਰ ਦੀ ਕਮਾਈ ਉਸਦੀ ਪੜ੍ਹਾਈ ਤੇ ਉਸਦੇ ਵਿਆਹ ਉੱਪਰ ਲਗਾ ਦਿੰਦਾ ਹੈ । ਪਰ ਅੱਜ ਕੱਲ ਦੇ ਕਲਯੁਗ ਦੇ ਵਿੱਚ ਰਿਸ਼ਤਿਆਂ ਨੂੰ ਤੋੜ ਕੇ ਰੱਖ ਕਰ ਦੇਣ ਵਾਲੀਆਂ ਜਦੋਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ , ਉਹਨਾਂ ਘਟਨਾਵਾਂ ਬਾਰੇ ਜਾਣਣ ਤੋਂ ਬਾਅਦ ਹਰ ਕਿਸੇ ਦੀ ਰੂਹ ਕੰਬ ਉੱਠਦੀ ਹੈ। ਹੁਣ ਇੱਕ ਅਜਿਹਾ ਹੀ ਰੂਹ ਕੰਬਾਊ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ , ਜਿੱਥੇ ਇੱਕ ਪਿਓ ਦੇ ਵੱਲੋਂ ਆਪਣੀ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦਾ ਵਿਆਹ ਪੂਰੇ ਚਾਰ ਦਿਨ ਬਾਅਦ ਹੋਣ ਵਾਲਾ ਸੀ, ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਵਿਆਹ ਦੇ ਇੰਤਜਾਮ ਕੀਤੇ ਜਾ ਰਹੇ ਸੀ । ਪਰ ਇਸ ਵੱਡੀ ਵਾਰਦਾਤ ਵਾਪਰ ਜਾਣ ਦੇ ਕਾਰਨ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਹੈਰਾਨੀਜਨਕ ਮਾਮਲਾ ਗਵਾਲੀਅਰ ਤੋਂ ਸਾਹਮਣੇ ਆਇਆ , ਜਿੱਥੇ ਇੱਕ ਪਿਓ ਦੇ ਵੱਲੋਂ ਆਪਣੀ ਧੀ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਤਨੂੰ ਗੁੱਜਰ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੀ ਜਿੱਦ ‘ਤੇ ਅੜੀ ਸੀ। ਪਰ ਦੂਜੇ ਪਾਸੇ ਉਸਦੇ ਪਿਤਾ ਦੇ ਵੱਲੋਂ ਪਹਿਲਾਂ ਹੀ ਉਸਦਾ ਰਿਸ਼ਤਾ ਹਵਾਈ ਫ਼ੌਜ ‘ਚ ਤਾਇਨਾਤ ਇਕ ਨੌਜਵਾਨ ਨਾਲ ਤੈਅ ਕੀਤਾ ਸੀ। ਚਾਰ ਦਿਨ ਬਾਅਦ ਉਸ ਦਾ ਵਿਆਹ ਹੋਣਾ ਸੀ। ਜਿਸ ਨੂੰ ਲੈ ਕੇ ਘਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸਨ । ਪਰਿਵਾਰ ਦੇ ਵਿੱਚ ਕੁੜੀ ਦੀ ਜਿਦ ਕਾਰਨ ਇਹ ਵਿਵਾਦ ਕਾਫੀ ਭਖਿਆ ਹੋਇਆ ਸੀ ਤੇ ਇਸੇ ਵਿਵਾਦ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਕੁੜੀ ਦੀ ਕਾਉਂਸਲਿੰਗ ਕੀਤੀ ਗਈ ਸੀ । ਪਰ ਕੁੜੀ ਆਪਣੀ ਜਿੱਦ ਤੇ ਅੜੀ ਹੋਈ ਸੀ , ਜਿਸ ਤੋਂ ਬਾਅਦ ਪਿਤਾ ਮਹੇਸ਼ ਗੁਜਰ ਜੋ ਹਾਈਵੇ ਤੇ ਇੱਕ ਢਾਬਾ ਚਲਾਉਣ ਦਾ ਕੰਮ ਕਰਦੇ ਨੇ , ਉਹਨਾਂ ਦੇ ਵੱਲੋਂ ਆਪਣੇ ਭਤੀਜੇ ਦੇ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਮਹਾਰਾਜ ਪੂਰਾ ਥਾਣਾ ਖੇਤਰ ਦੇ ਆਦਰਸ਼ ਨਗਰ ਦਾ ਹੈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪਿਤਾ ਮਹੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਉਸ ਦਾ ਚਚੇਰਾ ਭਤੀਜਾ ਰਾਹੁਲ ਅਜੇ ਫਰਾਰ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੂਸਰੇ ਦੋਸ਼ੀ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ।