ਪਿਤਾ ਦਾ ਰਾਜ ਮੁੰਡੇ ਨੂੰ ਪਤਾ ਲਗਿਆ 16 ਸਾਲ ਬਾਅਦ , ਸਦਮੇ ਚ ਗਿਆ ਪੁੱਤ

ਕਹਿੰਦੇ ਨੇ ਕਿ ਉਹ ਬੱਚੇ ਬੜੇ ਕਰਮਾਂ ਵਾਲੇ ਹੁੰਦੇ ਹਨ ਜਿਨਾਂ ਨੂੰ ਮਾਂ ਤੇ ਪਿਓ ਦੋਵਾਂ ਦਾ ਹੀ ਪਿਆਰ ਮਿਲਦਾ ਹੈ। ਮਾਂ ਬਾਪ ਦੇ ਸਾਥ ਨਾਲ ਬੱਚਿਆਂ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਂਦੀ ਹੈ। ਪਰ ਜਦੋਂ ਬੱਚਿਆਂ ਦੇ ਸਿਰ ਤੋਂ ਮਾਂ ਜਾਂ ਬਾਪ ਦਾ ਸਾਇਆ ਉੱਠ ਜਾਂਦਾ ਹੈ ਤਾਂ ਉਹਨਾਂ ਵਾਸਤੇ ਇਹ ਸੰਸਾਰ ਦੇ ਵਿੱਚ ਸੰਘਰਸ਼ ਕਰਨਾ ਬਹੁਤ ਜਿਆਦਾ ਮੁਸ਼ਕਲ ਹੋ ਜਾਂਦਾ ਹੈ। ਪਰ ਕਈ ਵਾਰ ਅਜਿਹੀਆਂ ਘਟਨਾਵਾਂ ਜਾਂ ਅਜਿਹੇ ਹਾਦਸੇ ਵਾਪਰਦੇ ਹਨ , ਜਿਨਾਂ ਹਾਦਸਿਆਂ ਦੌਰਾਨ ਬੱਚੇ ਆਪਣੇ ਮਾਪਿਆਂ ਤੋਂ ਵੱਖ ਹੋ ਜਾਂਦੇ ਹਨ । ਕਈ ਵਾਰ ਤਾਂ ਇਹ ਸਾਰੀ ਜ਼ਿੰਦਗੀ ਨਹੀਂ ਮਿਲ ਪਾਉਂਦੇ , ਪਰ ਕਈ ਵਾਰ ਪਰਮਾਤਮਾ ਇਹਨਾਂ ਦੀ ਮੁਲਾਕਾਤ ਕਈ ਕਈ ਸਾਲਾਂ ਬਾਅਦ ਦੁਬਾਰਾ ਕਰਵਾ ਦਿੰਦਾ ਹੈ । ਜਿਸ ਤੋਂ ਬਾਅਦ ਬੱਚਿਆਂ ਤੇ ਮਾਪਿਆਂ ਦਾ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ। ਪਰ ਉਸ ਤੋਂ ਬਾਅਦ ਅਜਿਹੇ ਵੱਡੇ ਰਾਜ ਖੋਲਦੇ ਹਨ ਜੋ ਸਭ ਨੂੰ ਹੀ ਹੈਰਾਨ ਕਰ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਇੱਕ ਆਦਮੀ ਆਪਣੇ ਬਾਇਓਲੋਜੀਕਲ ਪਿਤਾ ਦੀ ਭਾਲ ਵਿੱਚ ਬਹੁਤ ਭਟਕਦਾ ਰਿਹਾ । ਅੰਤ 16 ਸਾਲ ਬਾਅਦ ਉਸਨੂੰ ਮਿਲਿਆ। ਦੋਵੇਂ 16 ਸਾਲ ਇਕੱਠੇ ਰਹਿੰਦੇ ਰਹੇ , ਪਰ ਫਿਰ ਉਸ ਨੂੰ ਅਜਿਹਾ ਸੱਚ ਪਤਾ ਲੱਗਾ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਤੇ ਲੋਕ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਹੁਣ ਤੁਹਾਨੂੰ ਇਸ ਵੀਡੀਓ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹਾਂ। ਦਰਅਸਲ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ 41 ਸਾਲਾ ਵੈਂਗ ਗੈਂਗ ਦੀ ਕਹਾਣੀ ਇਕ ਪੂਰੀ ਫਿਲਮ ਦੀ ਤਰ੍ਹਾਂ ਹੈ। ਉਹ ਬਚਪਨ ਵਿੱਚ ਆਪਣੇ ਪਰਿਵਾਰ ਤੋਂ ਵੱਖ ਹੋ ਗਿਆ ਸੀ ਅਤੇ 7 ਵੱਖ-ਵੱਖ ਪਰਿਵਾਰਾਂ ਵਿੱਚ ਵੱਡਾ ਹੋਇਆ ਸੀ, ਜਿਨ੍ਹਾਂ ਨੇ ਉਸਨੂੰ ਗੋਦ ਲਿਆ ਸੀ। ਉਸਨੇ 13 ਸਾਲ ਦੀ ਉਮਰ ਵਿੱਚ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਸੀ। 2008 ਵਿੱਚ, ਜਦੋਂ ਉਹ 25 ਸਾਲ ਦਾ ਸੀ, ਵੈਂਗ ਨੇ ਆਪਣੇ ਅਸਲੀ ਪਰਿਵਾਰ ਦੀ ਭਾਲ ਸ਼ੁਰੂ ਕੀਤੀ। ਉਸਨੇ ਆਪਣੇ ਪਾਲਕ ਪਰਿਵਾਰ ਵਿੱਚੋਂ ਇੱਕ ਦੀ ਭਾਲ ਕੀਤੀ, ਜਿਸਨੇ ਉਸਨੂੰ ਹਾਉ ਨਾਮ ਦੇ ਇੱਕ ਆਦਮੀ ਨਾਲ ਮਿਲਾਇਆ ਅਤੇ ਉਸਨੂੰ ਦੱਸਿਆ ਕਿ ਉਹ ਉਸਦਾ ਬਾਇਓਜਕਲ ਪਿਤਾ ਸੀ। ਉਸ ਨੇ ਉਸ ਨੂੰ ਆਪਣੀ ਬਚਪਨ ਦੀ ਤਸਵੀਰ ਵੀ ਦਿਖਾਈ ਅਤੇ ਮੀਡੀਆ ਦੇ ਸਾਹਮਣੇ ਉਸ ਨੂੰ ਆਪਣਾ ਬੇਟਾ ਕਿਹਾ। ਦੋਵੇਂ ਇਕੱਠੇ ਰਹਿਣ ਲੱਗ ਪਏ । ਪਿਛਲੇ ਸਾਲ ਦਸੰਬਰ ਵਿੱਚ ਜਦੋਂ ਉਸ ਦਾ ਡੀਐਨਏ ਟੈਸਟ ਕਰਵਾਇਆ ਗਿਆ ਤਾਂ ਇੱਕ ਹੈਰਾਨ ਕਰਨ ਵਾਲਾ ਸੱਚ ਉਸ ਦੇ ਸਾਹਮਣੇ ਆਇਆ। ਨਤੀਜਿਆਂ ਅਨੁਸਾਰ, ਹੋਊ ਅਤੇ ਵੈਂਗ ਗੈਂਗ ਪਿਤਾ-ਪੁੱਤਰ ਨਹੀਂ ਸਨ। ਹਾਲਾਂਕਿ, ਹਾਊ ਨੇ ਵੈਂਗ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਨਾ ਹੀ ਉਸ ਤੋਂ ਪੈਸੇ ਲਏ, ਸਗੋਂ ਨਵੇਂ ਸਾਲ ‘ਤੇ ਉਸ ਨੂੰ ਪੈਸੇ ਵੀ ਦਿੱਤੇ। ਫਿਲਹਾਲ ਪੁੱਤਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਹੁਣ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਇਸ ਲੜਕੇ ਦੇ ਅਸਲ ਮਾਪਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਪਈ ਹੈ । ਜਿਸ ਵਿੱਚ ਲੋਕ ਆਪੋ ਆਪਣੀਆਂ ਪ੍ਰਤਿਕ੍ਰਿਆਵਾਂ ਦਿੰਦੇ ਹੋਏ ਦਿਖਾਈ ਦੇ ਰਹੇ ਹਨ।