ਪਿਛਲੇ 60 ਸਾਲਾਂ ਤੋਂ ਮਸ਼ੀਨ ਚ ਬੰਦ ਪਿਆ ਇਹ ਵਿਅਕਤੀ – ਪਰ ਕਰਤਾ ਅਜਿਹਾ ਕਾਰਨਾਮਾ ਸਾਰੀ ਦੁਨੀਆਂ ਚ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਦੌਰ ਦੇ ਵਿਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਹੌਂਸਲੇ ਨੂੰ ਬੁਲੰਦ ਕਰਕੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜੋ ਸਾਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਲਈ ਅਜਿਹੇ ਵਿਅਕਤੀ ਇੱਕ ਪ੍ਰੇਰਣਾ-ਸਰੋਤ ਬਣ ਜਾਂਦੇ ਹਨ। ਜਿਨ੍ਹਾਂ ਨੂੰ ਮੁਸ਼ਕਲ ਦੇ ਦੌਰ ਵਿੱਚ ਰਹਿ ਕੇ ਵੀ ਅਜਿਹਾ ਇਤਿਹਾਸ ਸਿਰਜ ਦਿੱਤੇ ਜਾਂਦੇ ਹਨ ਜਿਸ ਦੀ ਕਿਸੇ ਵੱਲੋਂ ਕਲਪਨਾ ਨਹੀਂ ਕੀਤੀ ਗਈ ਸੀ। ਬਹੁਤ ਸਾਰੇ ਲੋਕ ਜਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਸਹਿਣ ਕਰਦੇ ਹੋਏ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਦੁਨੀਆਂ ਉਪਰ ਉਨ੍ਹਾਂ ਦਾ ਨਾਮ ਕਾਇਮ ਹੋ ਸਕੇ।

ਪਿਛਲੇ 60 ਸਾਲਾਂ ਤੋਂ ਮਸ਼ੀਨ ਵਿੱਚ ਬੰਦ ਇਕ ਵਿਅਕਤੀ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਕਿ ਸਾਰੀ ਦੁਨੀਆਂ ਤੇ ਉਸਦੀ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਅਕਤੀ ਵੱਲੋਂ 60 ਸਾਲਾਂ ਤੋਂ ਮਸ਼ੀਨ ਅੰਦਰ ਹੋਣ ਦੇ ਬਾਵਜੂਦ ਵੀ ਉਸ ਦਾ ਹੌਸਲਾ ਬੁਲੰਦ ਹੈ ਅਤੇ ਉਸ ਵੱਲੋਂ ਲੋਕਾਂ ਲਈ ਇਕ ਪ੍ਰੇਰਨਾਦਾਇਕ ਕਿਤਾਬ ਲਿਖੀ ਗਈ ਹੈ। ਇਸ ਕਿਤਾਬ ਦੇ ਲੇਖਕ ਦਾ ਨਾਮ ਪੌਲ ਅਲੈਗਜ਼ੈਂਡਰ ਹੈ। ਜਿਸ ਨੂੰ ਬਚਪਨ ਦੇ ਵਿੱਚ ਵੀ ਛੇ ਸਾਲ ਦੀ ਉਮਰ ਵਿੱਚ ਪੋਲਿਓ ਦੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਜੋ ਆਪਣੇ ਬਚਪਨ ਦੇ ਦੌਰਾਨ ਖੇਡਦੇ ਹੋਏ ਜ਼ਖਮੀ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਖਾਣ-ਪੀਣ ਅਤੇ ਚੱਲਣ-ਫਿਰਨ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕਿਉਂਕਿ ਉਸ ਦੇ ਫੇਫੜਿਆਂ ਦੀ ਬਿਗੜੀ ਹਾਲਤ ਦੇ ਕਾਰਨ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ ਸੀ ਅਤੇ ਡਾਕਟਰਾਂ ਵੱਲੋਂ ਉਸ ਨੂੰ ਬਾਲਗ ਹੋਣ ਤੱਕ ਲੋਹੇ ਦੇ ਫੇਫੜਿਆਂ ਵਿੱਚ ਰੱਖਣ ਲਈ ਆਖਿਆ ਗਿਆ ਜਿੱਥੇ ਉਸ ਪੌਲ ਵੱਲੋਂ ਮਸ਼ੀਨ ਅੰਦਰ ਰਹਿ ਕੇ ਹੀ ਆਪਣੀ ਕਾਨੂੰਨ ਦੀ ਪੜ੍ਹਾਈ ਵੀ ਪੂਰੀ ਕੀਤੀ ਗਈ ਅਤੇ ਅਪਗ੍ਰੇਡਡ ਵੀਲ੍ਹ ਚੇਅਰ ਦੀ ਸਹਾਇਤਾ ਨਾਲ ਕੋਰਟ ਵਿਚ ਜਾ ਕੇ ਆਪਣੀ ਵਕਾਲਤ ਦਾ ਅਭਿਆਸ ਵੀ ਕੀਤਾ ਗਿਆ।

ਉਥੇ ਹੀ ਆਪਣੇ ਹੌਸਲੇ ਨੂੰ ਬੁਲੰਦ ਰੱਖਦੇ ਹੋਏ ਉਸ ਵੱਲੋਂ ਪਲਾਸਟਿਕ ਦੀ ਇਕ ਸੋਟੀ ਨਾਲ ਕੀ-ਬੋਰਡ ਨੂੰ ਚਲਾ ਕੇ ਅੱਠ ਸਾਲਾਂ ਵਿੱਚ ਇੱਕ ਕਿਤਾਬ ਨੂੰ ਵੀ ਲਿਖ ਕੇ ਤਿਆਰ ਕੀਤਾ ਗਿਆ। ਉਨ੍ਹਾਂ ਵੱਲੋਂ ਜਿਥੇ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਗਈ ਉਥੇ ਹੀ ਦੁਨੀਆ ਲਈ ਇੱਕ ਮਿਸਾਲ ਵੀ ਕਾਇਮ ਕੀਤੀ ਗਈ ਹੈ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਹਾਰ ਨਹੀਂ ਮੰਨੀ। ਪੌਲ ਨੂੰ 1952 ਵਿੱਚ ਆਪਣੇ ਆਪ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆਈ ਸੀ ਜਿਸ ਸਮੇਂ ਉਸ ਦੀ ਉਮਰ 6 ਸਾਲ ਸੀ।