ਆਈ ਤਾਜਾ ਵੱਡੀ ਖਬਰ
ਪਾਲਤੂ ਜਾਨਵਰਾਂ ਤੇ ਪਸ਼ੂਆਂ ਨੂੰ ਲੋਕ ਆਪਣੇ ਘਰਾਂ ਦੇ ਵਿੱਚ ਰੱਖਦੇ ਹਨ ਤੇ ਉਨਾਂ ਦੀ ਚੰਗੇ ਤਰੀਕੇ ਦੇ ਨਾਲ ਦੇਖਭਾਲ ਕਰਕੇ ਉਹਨ੍ਾਂ ਦੇ ਨਾਲ ਰਹਿਣ ਦੇ ਆਦੀ ਹੋ ਜਾਂਦੇ ਹਨ। ਪਰ ਜਦੋਂ ਇਹਨਾਂ ਜਾਨਵਰਾਂ ਜਾਂ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਤਾਂ, ਫਿਰ ਉਸ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਜਾਂਦਾ ਹੈ। ਕਈ ਵਾਰ ਪਰਿਵਾਰ ਸਦਮੇ ਵਿੱਚ ਵੀ ਆ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਪਰਿਵਾਰ ਵਿੱਚ ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪਿੰਡ ਵਾਲੇ ਤੇਰਵੀਂ ਤੋਂ ਬਾਅਦ ਹੁਣ ਉਸਦਾ ਸ਼ਰਧਾਂਜਲੀ ਦਾ ਆਯੋਜਨ ਕਰਨ ਜਾ ਰਹੇ ਹਨ। ਮਾਮਲਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆl ਜਿੱਥੇ ਇਕ ਕਾਲੂ ਨਾਂ ਦੇ ਕੁੱਤੇ ਦੀ ਅਚਾਨਕ ਮੌਤ ਹੋ ਗਈ l ਜਿਸ ਨਾਲ ਪੂਰਾ ਪਰਿਵਾਰ ਤੇ ਪਿੰਡ ਸਦਮੇ ਵਿਚ ਹੈ।
ਇਸ ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਉਸ ਦਾ ਪੂਰੇ ਰੀਤੀ-ਰਿਵਾਜਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਸ ਦੇ ਬਾਅਦ 4 ਮਈ ਨੂੰ 13ਵੀਂ ਦਾ ਪ੍ਰੋਗਰਾਮ ਹੋਇਆ, ਜਿਸ ਕਾਰਨ ਹੁਣ ਪੂਰਾ ਪਿੰਡ ਇਕੱਠਾ ਹੋ ਕੇ ਇਹ ਸ਼ੋਕ ਸਮਾਗਮ ਮਨਾਏਗਾ । ਹੁਣ ਤੱਕ ਕਾਲੂ ਦੀ ਮੌਤ ਦੇ ਬਾਅਦ ਤੋਂ 3 ਸ਼ਰਧਾਂਜਲੀ ਸਭਾ ਹੋ ਚੁੱਕੀ ਹੈ। ਉੱਥੇ ਹੀ ਪਰਿਵਾਰ ਦੇ ਮੁਖੀਆਂ ਨੇ ਦੱਸਿਆ ਕਿ ਉਸਦਾ ਪਿਤਾ ਪ੍ਰਕਾਸ਼ ਉਮਾਲੇ ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ 10 ਸਾਲ ਪਹਿਲਾਂ 30 ਦਿਨ ਦੇ ਇਸ ਕਾਲੂ ਨੂੰ ਪਿੰਡ ਤੋਂ ਬੰਜਾਰਾ ਤੋਂ ਪਰਿਵਾਰਾਂ ਨਾਲ ਜਾਂਦੇ ਹੋਏ ਦੇਖਿਆ ਤਾਂ ਚੰਗਾ ਲੱਗਾ।
ਇਸ ਦੇ ਬਾਅਦ ਉਸ ਦਾ ਪਾਲਣ ਪੋਸ਼ਣ ਕੀਤਾ। 10 ਸਾਲ ਬਾਅਦ ਉਸ ਦੀ ਅਚਾਨਕ ਮੌਤ ਮੌਤ ਹੋ ਗਈ, ਉਹਨਾਂ ਕਿਹਾ ਕਿ ਕਾਲੂ ਦੇ ਨਾਲ ਉਹਨਾਂ ਦਾ ਬਹੁਤ ਜਿਆਦਾ ਪਿਆਰ ਸੀ ਉਸਦੇ ਜਾਣ ਦਾ ਦੁੱਖ ਉਹ ਨਹੀਂ ਸਹਾਰ ਪਾ ਰਹੇ ਜਿਸ ਕਾਰਨ ਪੂਰਾ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ। ਕਾਲੂ ਪੂਰੇ ਪਿੰਡ ਵਿਚ ਘੁੰਮਦਾ ਸੀ। ਸਾਰੇ ਲੋਕ ਉਸ ਨੂੰ ਪਿਆਰ ਕਰਦੇ ਸਨ। ਬੱਚੇ ਗੋਲੀ, ਬਿਸਕੁਟ, ਚਾਲਕੇਟ, ਦੁੱਧ ਤੋਂ ਲੈ ਕੇ ਰੋਟੀਆਂ ਤੱਕ ਦਿੰਦੇ ਸਨ। ਕਾਲੂ ਨੇ ਅੱਜ ਤਕ ਕਿਸੇ ਨੂੰ ਨਹੀਂ ਕੱਟਿਆ। ਉਸ ਦੀ ਮੌਤ ਨਾਲ ਸਾਰੇ ਲੋਕ ਸਦਮੇ ਵਿਚ ਹਨ। ਉਸ ਦੀ ਸ਼ਵ ਯਾਤਰਾ ਵੀ ਕੱਢੀ ਗਈ ਸੀ।
13ਵੀਂ ਦਾ ਪ੍ਰੋਗਰਾਮ ਕੀਤਾ ਜਿਸ ਵਿਚ ਪੂਰੇ ਪਿੰਡ ਦਾ ਭੋਜਨ ਹੋਇਆ। ਪਿੰਡ ਵਾਲਿਆਂ ਦੇ ਨਾਲ ਕਾਲੂ ਦਾ ਬਹੁਤ ਜਿਆਦਾ ਪਿਆਰ ਸੀ l ਕਾਲੂ ਜਦੋਂ ਵੀ ਪਿੰਡ ਵਿੱਚ ਨਿਕਲਦਾ ਸੀ ਤਾਂ ਲੋਕ ਉਸ ਨੂੰ ਬੜੇ ਪਿਆਰ ਨਾਲ ਬੁਲਾਂਦੇ ਸੀ, ਜਿਸ ਕਾਰਨ ਸਭ ਦਾ ਹੀ ਪਿਆਰ ਕਾਲੂ ਨਾਲ ਪੈ ਗਿਆ ਸੀ l ਉਥੇ ਹੀ ਪਰਿਵਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਕਾਲੂ ਸਾਡਾ ਪਰਿਵਾਰਕ ਮੈਂਬਰ ਸੀ ਤੇ ਅਸੀਂ ਉਸ ਨੂੰ ਆਪਣੇ ਬੱਚਿਆਂ ਦੇ ਵਾਂਗ ਹੀ ਰੱਖਦੇ ਸੀ l
Home ਤਾਜਾ ਖ਼ਬਰਾਂ ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਸਦਮੇ ਚ ਹਨ ਪਰਿਵਾਰ ਅਤੇ ਪਿੰਡ ਵਾਲੇ , 13 ਵੀਂ ਤੋਂ ਬਾਅਦ ਹੁਣ ਸ਼ਰਧਾਂਜਲੀ ਸਭਾ ਦਾ ਕੀਤਾ ਆਯੋਜਨ
ਤਾਜਾ ਖ਼ਬਰਾਂਰਾਸ਼ਟਰੀ
ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਸਦਮੇ ਚ ਹਨ ਪਰਿਵਾਰ ਅਤੇ ਪਿੰਡ ਵਾਲੇ , 13 ਵੀਂ ਤੋਂ ਬਾਅਦ ਹੁਣ ਸ਼ਰਧਾਂਜਲੀ ਸਭਾ ਦਾ ਕੀਤਾ ਆਯੋਜਨ
Previous Postਜਦ ਪਤੀ ਨਹੀਂ ਲੈਕੇ ਆਇਆ ਕੁਰਕੁਰੇ ਤਾਂ ਨਾਰਾਜ ਹੋ ਪਤਨੀ ਚਲੀ ਗਈ ਪੇਕੇ , ਤਲਾਕ ਤੱਕ ਪਹੁੰਚਿਆ ਮਾਮਲਾ
Next Postਪੰਜਾਬ : ਪਤੀ ਤੋਂ ਤੰਗ ਆ ਵਿਆਹੁਤਾ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ , ਡੇਢ ਸਾਲਾਂ ਬੱਚੀ ਦੀ ਸੀ ਮਾਂ