ਆਈ ਤਾਜ਼ਾ ਵੱਡੀ ਖਬਰ
ਅਕਸਰ ਇੱਕ ਦੁਰਘਟਨਾ ਦਾ ਨਾਮ ਸੁਣ ਕੇ ਹਰ ਇਕ ਵਿਅਕਤੀ ਡਰ ਜਾਂਦਾ ਹੈ। ਜਿੱਥੇ ਵਾਪਰਨ ਵਾਲੇ ਕਈ ਅਜਿਹੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਕਿਉਂਕਿ ਵਾਪਰਨ ਵਾਲੀਆਂ ਕੁਝ ਘਟਨਾਵਾਂ ਵਿੱਚ ਜਦੋਂ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਤਾਂ ਹਰ ਇਕ ਮਾਪਿਆਂ ਦਾ ਦਿਲ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿਚ ਆ ਜਾਂਦਾ ਹੈ। ਕਿਉਂਕਿ ਬੱਚਿਆਂ ਨਾਲ ਵਾਪਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਵਿੱਚ ਜਿੱਥੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
ਉਥੇ ਹੀ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਵੱਲੋਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸੜਕ ਹਾਦਸੇ ਕਾਰਨ ਬਹੁਤ ਸਾਰੇ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ। ਹੁਣ ਉਥੇ ਪਾਣੀ ਨਾਲ ਭਰੇ ਹੋਏ ਟੋਏ ਵਿੱਚ ਡਿੱਗਣ ਕਾਰਨ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋਈ ਹੈ ਜਿਥੇ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਣਾ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਕੜੀਆਕਲਾ ਵਿਖੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਮੀਂਹ ਨਾਲ ਭਰੇ ਪਾਣੀ ਦੇ ਟੋਏ ਵਿੱਚ ਡਿੱਗਣ ਕਾਰਨ ਹੋ ਗਈ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 9 ਸਾਲਾ ਸੁਹਾਨਾ ਮੀਨਾ, ਉਸਦੀ ਛੋਟੀ ਸਕੀ ਭੈਣ ਸੱਤ ਸਾਲਾ ਪ੍ਰਗਿਆ ਮੀਨਾ, ਉਨ੍ਹਾਂ ਦੀ ਚਚੇਰੀ ਭੈਣ ਪੰਜ ਸਾਲਾਂ ਰਿਤੂ ਮੀਨਾ ਸ਼ਨੀਵਾਰ ਦੁਪਹਿਰ ਨੂੰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਜਦੋਂ ਇਹ ਤਿੰਨੇ ਭੈਣਾਂ ਆਪਣੇ ਘਰ ਤੋਂ ਖੇਤਾਂ ਨੂੰ ਜਾਣ ਲਈ ਗਈਆਂ ਸਨ। ਬੱਚਿਆਂ ਦੇ ਵਾਪਸ ਨਾ ਆਉਣ ਤੇ ਜਿੱਥੇ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ।
ਉਥੇ ਹੀ ਸ਼ਨੀਵਾਰ ਰਾਤ ਨੂੰ ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਮੀਂਹ ਨਾਲ ਭਰੇ ਹੋਏ ਪਾਣੀ ਦੇ ਟੋਏ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇਸ ਘਟਨਾ ਨਾਲ ਜਿੱਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜ ਦਿਤਾ ਗਿਆ ਹੈ।
Previous Postਇੰਡੀਆ ਉਤੋਂ ਲੰਘ ਰਹੇ ਜਹਾਜ ਚੋਂ ਆਈ ਬੰਬ ਦੀ ਖਬਰ – ਜਾਰੀ ਹੋਇਆ ਅਲਰਟ
Next Postਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਸ਼ਿਕਾਇਤ ਦੇਣ ਵਾਲੀ ਮਹਿਲਾ ਤੇ ਹੋਇਆ ਜਾਨਲੇਵਾ ਹਮਲਾ, ਤਾਜਾ ਵੱਡੀ ਖਬਰ