ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਆ ਰਹੀ ਵੱਡੀ ਮਾੜੀ ਖਬਰ – ਇਸ ਕਾਰਨ ਜਾ ਸਕਦੀ ਕੁਰਸੀ

ਆਈ ਤਾਜਾ ਵੱਡੀ ਖਬਰ 

ਜਿੱਥੇ ਭਾਰਤ ਦੇ ਪੰਜ ਸੂਬਿਆਂ ਵਿੱਚ ਚੋਣਾਂ ਦਾ ਦੌਰ ਚੱਲ ਰਿਹਾ ਹੈ ਦੇਸ਼ ਦੇ ਚਾਰ ਸੂਬਿਆਂ ਵਿੱਚ ਵੋਟਾਂ ਪੈ ਚੁੱਕੀਆਂ ਹਨ , ਪਰ ਯੂਪੀ ਵਰਗੇ ਵੱਡੇ ਸੂਬੇ ‘ਚ ਅਜੇ ਵੀ ਵੋਟਿੰਗ ਦਾ ਦੌਰ ਚਲ ਰਿਹਾ ਹੈ । ਸੱਤਵੇਂ ਗੇੜ ਦੀਆਂ ਚੋਣਾਂ ਸੱਤ ਮਾਰਚ ਨੂੰ ਯੂ ਪੀ ਦੇ ਵਿੱਚ ਪੈਣੀਆਂ ਹਨ ,ਇਨ੍ਹਾਂ ਵੋਟਾਂ ਅਤੇ ਵੋਟਾਂ ਦੇ ਨਤੀਜਿਆਂ ਤੇ ਪੂਰੀ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ । ਹਰ ਕਿਸੇ ਵੱਲੋਂ ਬੇਸਬਰੀ ਦੇ ਨਾਲ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਗੱਲ ਕੀਤੀ ਜਾਵੇ ਜੇਕਰ ਪਾਕਿਸਤਾਨ ਦੀ ਤਾਂ ਪਾਕਿਸਤਾਨ ਵਿੱਚ ਵੀ ਹੁਣ ਸਿਆਸਤ ਦਾ ਇੱਕ ਵੱਖਰਾ ਖੇਡ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ।

ਦਰਅਸਲ ਹੁਣ ਪਾਕਿਸਤਾਨ ਦੀ ਸਿਆਸਤ ਵਿੱਚ ਵੱਡੇ ਧਮਾਕੇ ਹੋ ਸਕਦੇ ਹਨ ਕਿਉਂਕਿ ਪਾਕਿਸਤਾਨ ਚ ਵਿਰੋਧੀ ਪਾਰਟੀਆਂ ਨੇ ਲਾਮਬੰਦ ਹੋ ਕੇ ਸੰਸਦ ਨੂੰ ਇਮਰਾਨ ਖ਼ਾਨ ਖ਼ਿਲਾਫ਼ ਅਵਿਸ਼ਵਾਸ ਦਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ । ਹੁਣ ਇਹ ਤੈਅ ਹੋ ਜਾਵੇਗਾ ਕਿ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਗੇ ਯਾ ਫਿਰ ਨਹੀਂ । ਹਾਲਾਂਕਿ ਸੱਤਾਧਾਰੀ ਪਾਕਿਸਤਾਨ ਤਹਿਰੀਕ ਏ ਇਨਸਾਫ ਵੱਲੋਂ ਭਰੋਸਾ ਪ੍ਰਗਟਾਇਆ ਗਿਆ ਹੈ ਕਿ ਵਿਰੋਧੀ ਧਿਰ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਵੇਗੀ ਤੇ ਬੇਭਰੋਸਗੀ ਮਤਾ ਪਾਸ ਨਹੀਂ ਕੀਤਾ ਜਾਵੇਗਾ ।

ਜਿਸ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਨੂੰ ਅਵਿਸ਼ਵਾਸ ਪ੍ਰਸਤਾਵ ਦੀ ਆਪਣੀ ਯੋਜਨਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ , ਕਿਉਂਕਿ ਹੁਣ ਸਾਰੇ ਗੱਠਜੋੜ ਭਾਈਵਾਲ ਉਨ੍ਹਾਂ ਦੇ ਨਾਲ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣਾ ਹੋਮ ਵਰਕ ਕਰ ਲਿਆ ਹੈ ਤੇ ਜ਼ਰੂਰੀ ਗੱਲ ਇਹ ਹੈ ਕਿ ਸਰਕਾਰ ਅਤੇ ਵਿਰੋਧੀ ਦੋਵੇਂ ਨੂੰ ਹੀ ਭਰੋਸਾ ਹੈ ਕਿ ਉਨ੍ਹਾਂ ਕੋਲ ਅਵਿਸ਼ਵਾਸ ਪ੍ਰਸਤਾਵ ਲਈ ਨੈਸ਼ਨਲ ਅੰਬੈਸੀ ਵਿੱਚ ਲੋੜੀਂਦੀ ਗਿਣਤੀ ਹੈ ।

ਜ਼ਿਕਰਯੋਗ ਹੈ ਕਿ ਇਮਰਾਨ ਖ਼ਿਲਾਫ਼ ਜੋ ਬੇਭਰੋਸਗੀ ਦਾ ਮਤਾ ਪਾਸ ਕੀਤਾ ਗਿਆ ਹੈ ਉਸ ਨੂੰ ਲੈ ਕੇ ਵਿਰੋਧੀ ਧਿਰ ਦੇ ਪ੍ਰਮੁੱਖ ਨੇਤਾ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਸਮੇਤ ਕਈ ਦਿੱਗਜ ਨੇਤਾਵਾਂ ਦੇ ਵੱਲੋਂ ਇਮਰਾਨ ਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਤੇ ਚਰਚਾ ਵੀ ਕੀਤੀ ਗਈ ਹੈ ।