ਪਾਕਿਸਤਾਨ ਤੋਂ ਬਾਅਦ ਹੁਣੇ ਹੁਣੇ ਏਥੇ ਵੀ ਆ ਗਿਆ 6.1 ਦੀ ਤੀਬਰਤਾ ਦਾ ਵੱਡਾ ਭਿਆਨਕ ਭੁਚਾਲ – ਮੱਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਆਏ ਦਿਨ ਹੀ ਕੁਦਰਤੀ ਆਫਤਾਂ ਦੇ ਦਸਤਕ ਦੇਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੋ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਕੁਦਰਤੀ ਆਫਤਾਂ ਦੇ ਕਾਰਨ ਜਿੱਥੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ ਉਥੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਕੁਦਰਤ ਵੱਲੋਂ ਵੀ ਆਪਣੀ ਹੋਂਦ ਦਾ ਅਹਿਸਾਸ ਇਨਸਾਨ ਨੂੰ ਬਾਰ-ਬਾਰ ਕਰਵਾਇਆ ਜਾਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੁਨੀਆਂ ਵਿਚ ਆ ਚੁੱਕੀਆਂ ਹਨ।

ਜਿਨ੍ਹਾਂ ਵਿਚ ਹੜ੍ਹ, ਭੂਚਾਲ, ਸਮੁੰਦਰੀ ਤੂਫ਼ਾਨ, ਅਸਮਾਨੀ ਬਿਜਲੀ, ਢਿਗਾ ਡਿੱਗਣ , ਜੰਗਲੀ ਅੱਗ ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਕਰੋਪੀਆਂ ਸ਼ਾਮਲ ਹਨ। ਹੁਣ ਪਾਕਿਸਤਾਨ ਤੋਂ ਬਾਅਦ ਇਥੇ ਵੀ ਵੱਡਾ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਣ ਟੋਕੀਓ ਵਿਚ ਸ਼ਕਤੀਸ਼ਾਲੀ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਲੋਕਾਂ ਵੱਲੋਂ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਟੋਕੀਓ ਦੇ ਪੂਰਬ ਦੇ ਚੀਬਾ ਸੂਬੇ ਵਿੱਚ ਆਏ ਇਸ ਭੁਚਾਲ ਦਾ ਕੇਂਦਰ ਡੂੰਘਾਈ ਵਿੱਚ 80 ਕਿਲੋਮੀਟਰ ਦੱਸਿਆ ਗਿਆ ਹੈ।

ਉਥੇ ਹੀ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 6.1 ਮਾਪੀ ਗਈ ਹੈ । ਅੱਜ ਆਏ ਇਸ ਤੇਜ਼ ਰਫ਼ਤਾਰ ਵਾਲੇ ਭੂਚਾਲ ਵਿੱਚ ਮੌਸਮ ਵਿਗਿਆਨ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਵਿੱਚ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਉਥੇ ਹੀ ਆਈ ਇਸ ਜ਼ਬਰਦਸਤ ਭੂਚਾਲ ਦੇ ਕਾਰਨ ਜਿਥੇ ਬਿਜਲੀ ਦੀਆਂ ਤਾਰਾਂ ਹਿੱਲੀਆਂ ਹੋਇਆ ਦਿਖਾਈ ਦਿੱਤੀਆਂ । ਉਥੇ ਹੀ ਟੈਲੀਵਿਜ਼ਨ ਤੇ ਵਾਇਰਲ ਹੋਣ ਵਾਲੀਆਂ ਵੀਡੀਓ ਵਿਚ ਛੱਤ ਤੋਂ ਲਟਕਦੀਆਂ ਹੋਈਆਂ ਚੀਜ਼ਾਂ ਵੀ ਤੇਜ਼ੀ ਨਾਲ ਹਿਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਉਥੇ ਹੀ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ ਟਵੀਟ ਕਰਕੇ ਸੰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਸਥਿਤੀ ਦੇ ਅਨੁਸਾਰ ਉਹਨਾਂ ਵੱਲੋਂ ਜਾਨ ਨੂੰ ਬਚਾਉਣ ਲਈ ਕਦਮ ਚੁੱਕੇ ਜਾਣ। ਉਥੇ ਹੀ ਸੜਕਾਂ ਉਪਰ ਟ੍ਰੈਫਿਕ ਆਮ ਵਾਂਗ ਚਲਦਾ ਦੇਖਿਆ ਗਿਆ ਹੈ। ਅੱਜ ਆਏ ਇਸ ਭੂਚਾਲ਼ ਦੇ ਕਾਰਣ ਜਿੱਥੇ ਵੱਡੀਆਂ ਵੱਡੀਆਂ ਇਮਾਰਤਾਂ ਹਿੱਲ ਗਈਆਂ ਹਨ ਉਥੇ ਹੀ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।