ਪਸ਼ੂਆਂ ਲਈ ਪੱਠੇ ਵੱਢ ਰਹੀ ਔਰਤ ਨੂੰ ਏਦਾਂ ਆ ਘੇਰਿਆ ਮੌਤ ਨੇ – ਪ੍ਰੀਵਾਰ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਕੰਮ ਧੰਦੇ ਲਈ ਆਪਣੇ ਘਰ ਤੋਂ ਬਾਹਰ ਜਾਇਆ ਜਾਂਦਾ ਹੈ। ਉਥੇ ਹੀ ਬਹੁਤ ਸਾਰੀਆਂ ਔਰਤਾਂ ਵੱਲੋਂ ਵੀ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ। ਕਈ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਵੱਲੋਂ ਵੀ ਜਿੱਥੇ ਆਪਣੇ ਘਰ ਵਿੱਚ ਪਸ਼ੂ ਪਾਲਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵਾਸਤੇ ਹਰ ਚਾਰਾ ਲੈਣ ਵੀ ਜਾਇਆ ਜਾਂਦਾ ਹੈ। ਜਿੱਥੇ ਉਨ੍ਹਾਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਬੀਤੇ ਦਿਨੀਂ ਜਿੱਥੇ ਸੁਨਾਮ ਸਾਈਡ ਤੇ ਦੋ ਔਰਤਾਂ ਦੀ ਉਸ ਸਮੇਂ ਮੌਤ ਹੋ ਗਈ ਸੀ।

ਜਿਸ ਸਮੇਂ ਇਹ ਔਰਤਾਂ ਆਪਣੇ ਪਸ਼ੂਆਂ ਲਈ ਚਾਰਾ ਲੈ ਕੇ ਘਰ ਵਾਪਸ ਆ ਰਹੀਆਂ ਸਨ ਅਤੇ ਰਸਤੇ ਵਿਚ ਇਕ ਵਾਹਨ ਵੱਲੋਂ ਔਰਤਾਂ ਨੂੰ ਕੁਚਲ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀ ਘਟਨਾ ਸਥਾਨ ਤੇ ਮੌਤ ਹੀ ਗਈ ਸੀ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪਸ਼ੂਆਂ ਲਈ ਪੱਠੇ ਵੱਢ ਰਹੀ ਔਰਤ ਦੀ ਹੋਈ ਮੌਤ ਕਾਰਨ ਪਰਵਾਰ ਵਿੱਚ ਮਾਤਮ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਹਵੇਲ ਚਾਂਗ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ 49 ਸਾਲਾ ਦੀ ਔਰਤ ਰੋਜਾਨਾਂ ਦੀ ਤਰਾਂ ਹੀ ਆਪਣੇ ਪਸ਼ੂਆਂ ਲਈ 16 ਜੁਲਾਈ ਨੂੰ ਚਾਰਾ ਲੈਣ ਗਈ ਸੀ। ਜਿਸ ਸਮੇਂ ਸਤਵੀਰ ਕੌਰ ਪੱਠੇ ਵੱਢ ਰਹੀ ਸੀ ਉਸ ਸਮੇਂ ਹੀ ਉਸ ਨੂੰ ਇੱਕ ਸੱਪ ਵੱਲੋਂ ਡੰਗ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਮਦਦ ਲਈ ਆਪਣੇ ਪਤੀ ਨੂੰ ਬੁਲਾਇਆ ਗਿਆ ਜਿਸ ਸਮੇਂ ਤੱਕ ਪਤੀ ਵੱਲੋਂ ਪਹੁੰਚ ਕੀਤੀ ਗਈ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਈ ਹੋਈ ਸੀ।

ਜਿਸ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਚ ਗੰਭੀਰ ਹਾਲਤ ਦੇ ਦੌਰਾਨ ਲਿਜਾਇਆ ਗਿਆ ਜਿਥੇ ਉਸ ਨੂੰ ਸੇਂਟ ਜੌਸਫ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਉਸਦੀ ਹੋਰ ਗਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਵਿਚ ਰੈਫਰ ਕੀਤਾ ਗਿਆ ਸੀ ਜਿਥੇ ਉਹ ਜ਼ੇਰੇ ਇਲਾਜ ਸੀ। ਉਥੇ ਹੀ ਇਸ ਔਰਤ ਦੀ ਮੌਤ ਹੋਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।