ਪਸ਼ੂਆਂ ਚ ਲੰਪੀ ਸਕਿਨ ਦੇ ਖਤਰੇ ਨੂੰ ਦੇਖਦੇ ਐਕਸ਼ਨ ਚ ਮਾਨ ਸਰਕਾਰ, ਮੰਗਵਾਈਆਂ 66,666 ਖੁਰਾਕਾਂ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਤੋਂ ਬਾਅਦ ਇਸ ਸਮੇਂ ਪੰਜਾਬ ਦੇ ਵਿੱਚ ਪਸ਼ੂਆਂ ਚ ਫੈਲੀ ਹੋਈ ਬਿਮਾਰੀ ਦੇ ਚਲਦਿਆਂ ਹੋਇਆਂ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਪਸ਼ੂਆਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਪਸ਼ੂਆਂ ਚ ਲੰਪੀ ਸਕਿਨ ਦੇ ਖਤਰੇ ਨੂੰ ਦੇਖਦੇ ਐਕਸ਼ਨ ਚ ਮਾਨ ਸਰਕਾਰ, ਮੰਗਵਾਈਆਂ 66,666 ਖੁਰਾਕਾਂ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜਿਥੇ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਪਸ਼ੂ ਲੰਪੀ ਸਕਿਨ ਨਾਮ ਦੀ ਬਿਮਾਰੀ ਦੀ ਚਪੇਟ ਵਿਚ ਆ ਰਹੇ ਹਨ ਅਤੇ ਕਈ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਜਿੱਥੇ ਪਸ਼ੂਆਂ ਦੀ ਦੇਖਭਾਲ ਵਾਸਤੇ ਤੈਨਾਤ ਕੀਤੇ ਗਏ ਅਧਿਕਾਰੀਆਂ ਨੂੰ 24 ਘੰਟੇ ਡਿਊਟੀ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਪਸ਼ੂਆਂ ਦੀ ਦੇਖ-ਭਾਲ ਕੀਤੀ ਜਾ ਸਕੇ।

ਉਥੇ ਹੀ ਪਸ਼ੂਆਂ ਵਿਚ ਫੈਲੀ ਲੰਪੀ ਵਾਇਰਸ ਨਾਮ ਦੀ ਬੀਮਾਰੀ ਨੂੰ ਦੇਖਦੇ ਹੋਏ ਹਨ ਸਰਕਾਰ ਵੱਲੋਂ ਇਕ ਵੱਡਾ ਫੈਸਲਾ ਕੀਤਾ ਗਿਆ ਹੈ ਜਿੱਥੇ ਹੁਣ ਪਸ਼ੂਆਂ ਨੂੰ ਮੁਫ਼ਤ ਟੀਕਾ ਲਗਾਇਆ ਜਾਵੇਗਾ ਜਿਸ ਵਾਸਤੇ ਸਰਕਾਰ ਵੱਲੋਂ 66,666 ਖੁਰਾਕਾਂ ਮੰਗਵਾਈਆਂ ਗਈਆਂ ਹਨ ਤਾਂ ਜੋ ਸਾਰੇ ਪਸੂਆਂ ਦਾ ਟੀਕਾਕਰਨ ਕੀਤਾ ਜਾ ਸਕੇ। ਪਸ਼ੂਆਂ ਨੂੰ ਲੰਪੀ ਇਨਫੈਕਸ਼ਨ ਦੀ ਲਾਗ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ। ਇਸ ਟੀਕਾਕਰਨ ਦੇ ਲਈ ਸਰਕਾਰ ਨੇ ਗੋਟ ਪੌਕਸ ਦੀ ਦਵਾਈ ਦੀਆਂ 66,666 ਖੁਰਾਕਾਂ ਮੰਗਵਾਈਆਂ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਐਤਵਾਰ ਨੂੰ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸਾਰਥਕ ਕਦਮ ਚੁੱਕ ਰਹੀ ਹੈ। ਜਿੱਥੇ ਪਸ਼ੂਆਂ ਦੇ ਇਲਾਜ ਲਈ ਹੈਦਰਾਬਾਦ ਤੋਂ ਵਿਸ਼ੇਸ਼ ਤੌਰ ‘ਤੇ ਮੰਗਵਾਈ ਗਈ ਖੁਰਾਕ ਨੂੰ ਸਾਰੇ ਜਿਲ੍ਹਿਆਂ ਵਿੱਚ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤੰਦਰੁਸਤ ਪਸ਼ੂਆਂ ਨੂੰ ਇੰਨਾ ਬੀਮਾਰੀਆਂ ਤੋਂ ਬਚਾਉਣ ਲਈ ਇਹ ਦਵਾਈ ਪਸ਼ੂਆਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ।

ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।ਐਤਵਾਰ ਨੂੰ ਵਿਭਾਗੀ ਮੰਤਰੀ ਨੇ ਪਿੰਡ ਮਾਣਕਪੁਰਾ, ਗਿੱਲ ਡੇਅਰੀ ਫਾਰਮ ਮਾੜੀ ਬੋਹੜ ਵਾਲੀ, ਪਿੰਡ ਮਦਰ ਅਤੇ ਗਿੱਲ ਡੇਅਰੀ ਫਾਰਮ ਮਾੜੀ, ਪਿੰਡ ਭੰਡਾਲ ਅਤੇ ਖੇਮਕਰਨ ਦੇ ਸੰਧੂ ਡੇਅਰੀ ਫਾਰਮ ਬਹਿੜਵਾਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਕਾਰਣ ਅਗਰ ਕਿਸੇ ਪਸ਼ੂ ਦੀ ਮੌਤ ਹੁੰਦੀ ਹੈ ਤਾਂ ਉਸਨੂੰ ਸੁੱਟਣ ਦੀ ਬਜਾਏ ਦਫਨਾਇਆ ਜਾਵੇ ਤਾਂ ਜੋ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕਿਸਾਨਾਂ ਨੂੰ ਦੂਸਰੇ ਰਾਜਾਂ ਤੋਂ ਪਸ਼ੂ ਲਿਆਉਣ ਤੇ ਵੀ ਰੋਕ ਲਗਾਈ ਗਈ ਹੈ।