ਪਲਾਸਟਿਕ ਦੇ ਡੱਬੇ ‘ਚ ਤੇਂਦੁਏ ਦਾ ਸਿਰ ਫਸਿਆ 2 ਦਿਨਾਂ ਬਾਅਦ ਇਸ ਤਰਾਂ ਕੱਢਿਆ ਗਿਆ ਬਾਹਰ

ਆਈ ਤਾਜਾ ਵੱਡੀ ਖਬਰ 

ਇਨਸਾਨ ਵਲੋ ਬਹੁਤ ਸਾਰੇ ਜਾਨਵਰਾਂ ਨਾਲ ਪਿਆਰ ਕੀਤਾ ਜਾਂਦਾ ਹੈ ਉਥੇ ਹੀ ਕੁਝ ਜਾਨਵਰ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਇਨਸਾਨਾਂ ਵਿੱਚ ਖੌਫ਼ ਪੈਦਾ ਹੋ ਜਾਂਦਾ ਹੈ। ਜਿੱਥੇ ਸ਼ਹਿਰੀ ਖੇਤਰਾਂ ਵਿੱਚ ਆਏ ਦਿਨ ਹੀ ਜੰਗਲੀ ਜਾਨਵਰਾਂ ਦੇ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਕਾਰਨ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ ਅਤੇ ਉਨ੍ਹਾਂ ਇਲਾਕਿਆਂ ਵਿਚ ਹਾਹਾਕਾਰ ਮਚ ਜਾਂਦੀ ਹੈ। ਇੰਝ ਹੀ ਜਾਨਵਰਾਂ ਵੱਲੋਂ ਜਿਥੇ ਇਨਸਾਨੀ ਦੁਨੀਆਂ ਵਿੱਚ ਆ ਕੇ ਆਪਣੀ ਜਾਨ ਬਚਾਉਣ ਖਾਤਰ ਹਮਲਾ ਕਰ ਦਿੱਤਾ ਜਾਂਦਾ ਹੈ। ਇਸ ਤਰਾਂ ਦੇ ਬਹੁਤ ਸਾਰੇ ਹਾਦਸਿਆਂ ਵਿਚ ਕਈ ਲੋਕ ਜ਼ਖਮੀ ਹੋ ਜਾਂਦੇ ਹਨ। ਜੰਗਲੀ ਜਾਨਵਰਾਂ ਨਾਲ ਬਹੁਤ ਸਾਰੀਆਂ ਜੁੜੀਆਂ ਹੋਈਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਹੁਣ ਪਲਾਸਟਿਕ ਦੇ ਡੱਬੇ ਵਿੱਚ ਤੇਂਦੂਏ ਦਾ ਸਿਰ ਫਸਣ ਤੋਂ ਦੋ ਦਿਨਾਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਦੇ ਠਾਣੇ ਤੋਂ ਸਾਹਮਣੇ ਆਇਆ ਹੈ। ਜਿਥੇ ਬੀਤੇ ਦਿਨੀਂ ਇਕ ਤੇਂਦੁਏ ਦਾ ਸਿਰ ਇੱਕ ਪਲਾਸਟਿਕ ਦੇ ਡੱਬੇ ਵਿੱਚ ਫਸ ਗਿਆ ਸੀ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਸੀ ਜਦੋਂ ਠਾਣੇ ਜਿਲ੍ਹੇ ਅਧੀਨ ਆਉਂਦੇ ਪਿੰਡ ਬਦਲਾਪੁਰ ਵਿੱਚ ਐਤਵਾਰ ਰਾਤ ਨੂੰ ਇਕ ਵਿਅਕਤੀ ਜਾ ਰਿਹਾ ਸੀ। ਜਿਸ ਵੱਲੋਂ ਇਹ ਸਾਰੀ ਘਟਨਾ ਵੇਖੀ ਗਈ ਅਤੇ ਉਸ ਵੱਲੋਂ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਗਈ। ਉਸ ਵਿਅਕਤੀ ਵੱਲੋਂ ਇਹ ਸਾਰੀ ਵੀਡੀਓ ਆਪਣੀ ਕਾਰ ਵਿਚ ਬੈਠ ਕੇ ਹੀ ਬਣਾਈ ਗਈ ਹੈ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦਿੱਤੀ ਗਈ।

ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉੱਥੇ ਜਾਕੇ ਵੇਖਿਆ ਗਿਆ ਪਰ ਤਲਾਸ਼ੀ ਲੈਣ ਤੋਂ ਬਾਅਦ ਉਥੇ ਕੁਝ ਵੀ ਨਹੀਂ ਮਿਲਿਆ। ਜਿਸ ਤੋਂ ਬਾਅਦ ਕੁਝ ਨਜ਼ਦੀਕ ਦੇ ਪਿੰਡਾਂ ਵਿੱਚ ਵੀ ਤਲਾਸ਼ੀ ਸ਼ੁਰੂ ਕੀਤੀ ਗਈ ਅਤੇ ਮੰਗਲਵਾਰ ਰਾਤ ਨੂੰ ਇਹ ਤੇਂਦੂਆ ਫਿਰ ਬਦਲਾਂਪੁਰ ਪਿੰਡ ਦੇ ਕੋਲ ਹੀ ਵੇਖਿਆ ਗਿਆ।

ਜਿੱਥੇ ਫਿਰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਬੇਹੋਸ਼ ਕਰਨ ਵਾਲੀ ਗੋਲੀ ਮਾਰੀ ਗਈ ਅਤੇ ਬੇਹੋਸ਼ ਹੋਣ ਉਪਰੰਤ ਉਸ ਦਾ ਮੂੰਹ ਉਪਰ ਪਿਆ ਹੋਇਆ ਪਲਾਸਟਿਕ ਦਾ ਡੱਬਾ ਹਟਾਇਆ ਗਿਆ। ਉਥੇ ਹੀ ਵਣ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਹੈ ਕਿ ਇਸ ਨਰ ਤੇਂਦੂਆ ਨੂੰ ਜੰਗਲ ਵਿੱਚ ਛੱਡਣ ਤੋਂ ਪਹਿਲਾਂ ਉਸ ਨੂੰ 24 ਤੋਂ 48 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ। ਦੋ ਦਿਨ ਤਕ ਇਹ ਤੇਂਦੂਆ ਇਸੇ ਤਰਾਂ ਹੀ ਆਪਣਾ ਮੂੰਹ ਡੱਬੇ ਵਿੱਚ ਫਸਿਆ ਹੋਇਆ ਲੈ ਕੇ ਘੁੰਮ ਰਿਹਾ ਸੀ ਅਤੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।