ਆਈ ਤਾਜ਼ਾ ਵੱਡੀ ਖਬਰ
ਇਨ੍ਹਾਂ ਦਿਨਾਂ ਵਿਚ ਜਿਥੇ ਬਰਸਾਤ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਉੱਥੇ ਹੀ ਕਈ ਜਗ੍ਹਾ ਤੇ ਨਹਾਉਂਦੇ ਹੋਏ ਲੋਕਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਸਾਹਿਬ ਮੱਥਾ ਟੇਕ ਵਾਪਸ ਆ ਰਹੇ ਵਿਅਕਤੀ ਦੀ ਲੋਹੰਡ ਖੱਡ ਚ ਡੁੱਬਣ ਕਾਰਨ ਮੌਤ, ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਲੋਹੰਡ ਖੱਡ ’ਚ ਡੁੱਬਣ ਕਾਰਨ ਉਸ ਸਮੇਂ ਮੌਤ ਹੋ ਗਈ ਜਿਸ ਸਮੇਂ ਇਹ ਵਿਅਕਤੀ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਅਤੇ ਨਹਾਉਂਦੇ ਸਮੇਂ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਪਾਣੀ ਦੀ ਡੂੰਘਾਈ ਬਾਰੇ ਜਾਣਕਾਰੀ ਨਾ ਹੁੰਦਿਆਂ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਰਾਮ ਕੁਮਾਰ ਨੇ ਦੱਸਿਆ ਕਿ ਜਿਸ ਜਗ੍ਹਾ ਇਹ ਹਾਦਸਾ ਵਾਪਰਿਆ ਹੈ ਉਸ ਜਗ੍ਹਾ ਬਹੁਤ ਸਾਰੇ ਲੋਕਾਂ ਵੱਲੋਂ ਨਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂ ਕਿ ਉਸ ਜਗਾਹ ਤੇ ਡੂੰਘਾਈ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿੱਥੇ ਲੋਹੰਡ ਖੱਡ ਜਿਸ ਵਿਚ ਇਨ੍ਹੀਂ ਦਿਨੀਂ ਬਰਸਾਤੀ ਮੌਸਮ ਦੌਰਾਨ ਚੰਗਰ ਇਲਾਕੇ ਦੇ ਪਿੰਡਾਂ,ਤੇ ਹਿਮਾਚਲ ਪ੍ਰਦੇਸ਼ ਤੋਂ ਆਉਂਦੀਆਂ ਖੱਡਾਂ ਦਾ ਪਾਣੀ ਅਤੇ ਦੂਸਰੀ ਸਾਈਡ ਤੋਂ ਇਸ ਵਿਚ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦਾ ਪਾਣੀ ਆ ਕੇ ਮਿਲ ਜਾਂਦਾ ਹੈ, ਜਿਸ ਤੋਂ ਬਾਅਦ ਇਹ ਪਾਣੀ ਲੋਹੰਡ ਖੱਡ ਵਿਚ ਜਮਾ ਹੋ ਕੇ ਅੱਗੇ ਸਤਲੁਜ ਦਰਿਆ ਵਿਚ ਮਿਲ ਜਾਂਦਾ ਹੈ। ਜਿੱਥੇ ਇਸ ਬਾਰੇ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ।
ਮ੍ਰਿਤਕ ਦਾ ਪਰਿਵਾਰ ਹਰਿਆਣਾ ਦਾ ਰਹਿਣ ਵਾਲਾ ਹੈ,ਤੇ ਸੰਗਰਾਮ ਸਿੰਘ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਠੋਲ ਤਹਿਸੀਲ ਪਿਹੋਵਾ ਕੁਰੂਕਸ਼ੇਤਰ ਆਪਣੇ ਪਰਿਵਾਰ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਇਆ ਸੀ ਜਿਸ ਤੋਂ ਬਾਅਦ ਆਪਣੇ ਘਰ ਵਾਪਸ ਪਰਤਦੇ ਹੋਏ ਰਸਤੇ ਵਿੱਚ ਲੋਹੰਡ ਖੱਡ ਦੇ ਪੁਲ ਤੋਂ ਦੇਖਿਆ ਕਿ ਕੁਝ ਲੋਕ ਸਾਹਮਣੇ ਪਾਣੀ ਵਿਚ ਨਹਾ ਰਹੇ ਹਨ , ਜਿਸ ਤੋਂ ਬਾਅਦ ਉਹ ਵੀ ਆਪਣੇ ਪਰਿਵਾਰ ਨਾਲ ਉਸ ਜਗ੍ਹਾ ਤੇ ਨਹਾਉਣ ਲਈ ਰੁਕ ਗਏ।
ਜਿੱਥੇ ਇਹ ਹਾਦਸਾ ਵਾਪਰ ਗਿਆ ਉਥੇ ਹੀ ਪੁਲਿਸ ਵੱਲੋਂ ਜਿੱਥੇ ਮ੍ਰਿਤਕ ਦੀ ਲਾਸ਼ ਨੂੰ ਲੱਭਣ ਵਾਸਤੇ ਗੋਤਾਖੋਰਾਂ ਨੂੰ ਬੁਲਾ ਲਿਆ ਗਿਆ , ਤੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Home ਤਾਜਾ ਖ਼ਬਰਾਂ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਸਾਹਿਬ ਮੱਥਾ ਟੇਕ ਵਾਪਸ ਆ ਰਹੇ ਵਿਅਕਤੀ ਦੀ ਲੋਹੰਡ ਖੱਡ ਚ ਡੁੱਬਣ ਕਾਰਨ ਮੌਤ
ਤਾਜਾ ਖ਼ਬਰਾਂ
ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਸਾਹਿਬ ਮੱਥਾ ਟੇਕ ਵਾਪਸ ਆ ਰਹੇ ਵਿਅਕਤੀ ਦੀ ਲੋਹੰਡ ਖੱਡ ਚ ਡੁੱਬਣ ਕਾਰਨ ਮੌਤ
Previous Postਪੰਜਾਬ ਸਰਕਾਰ ਵਲੋਂ ਕੀਤੀ ਵੱਡੀ ਕਾਰਵਾਈ, ਭ੍ਰਿਸ਼ਟਾਚਾਰੀ ਖਿਲਾਫ 3 ਪੁਲਿਸ ਮੁਲਾਜ਼ਮ ਕੀਤੇ ਮੁਅੱਤਲ
Next Postਵਿਆਹੁਤਾ ਕੁੜੀ ਵਲੋਂ ਸੋਹਰਿਆਂ ਤੋਂ ਤੰਗ ਹੋ ਜਹਿਰੀਲੀ ਦਵਾਈ ਪੀਣ ਕਾਰਨ ਹੋਈ ਮੌਤ, ਪੁਲਿਸ ਨੇ ਕੀਤੀ ਕਾਰਵਾਈ