ਪਰਿਵਾਰ ਨਾਲ ਛੁੱਟੀਆਂ ਮਨਾਉਣ ਨਿਕਲੀ ਸੀ ਕੁੜੀ , ਪਰ ਨਹੀਂ ਪਤਾ ਸੀ ਵਾਪਰ ਜਾਵੇਗਾ ਇਹ ਭਾਣਾ

ਆਈ ਤਾਜਾ ਵੱਡੀ ਖਬਰ 

ਪਰਿਵਾਰ ਨਾਲ ਗਈ ਸੀ ਛੁੱਟੀਆਂ ਮਨਾਉਣ, ਕੁੜੀ ਨਾਲ ਵਾਪਰਿਆ ਦਰਦਨਾਕ ਹਾਦਸਾ। ਹਰ ਪਾਸੇ ਛਾਇਆ ਮਾਤਮ। ਇਹ ਭਿਆਨਕ ਹਾਦਸਾ ਨਵੀਂ ਦਿੱਲੀ ‘ਚ ਵਾਪਰਿਆ ਹੈ ਜਿੱਥੇ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਦਿੱਲੀ ਰੇਲਵੇ ਸਟੇਸ਼ਨ ਕੰਪਲੈਕਸ ਇੱਕ ਹਾਦਸਾ ਵਾਪਰ ਗਿਆ। ਦਰਅਸਲ ਰੇਲਵੇ ਸਟੇਸ਼ਨ ਉਤੇ ਇਕ ਔਰਤ ਦੀ ਅਚਾਨਕ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਮੌਤ ਦਾ ਕਾਰਨ ਬਿਜਲੀ ਕਰੰਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਿਕ ਸਾਕਸ਼ੀ ਆਹੂਜਾ ਜਿਸ ਦੀ ਉਮਰ 35 ਸਾਲ ਹੈ ਉਹ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਬਾਹਰ ਗਈ ਸੀ ਪਰ ਲਗਾਤਾਰ ਤੇਜ਼ ਮੀਂਹ ਪੈਣ ਕਰਕੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਪਾਣੀ ਭਰ ਗਿਆ। ਸਾਕਸ਼ੀ ਦਾ ਅਚਾਨਕ ਪੈਰ ਫਿਸਲ ਗਿਆ ਉਸ ਨੇ ਹੇਠਾਂ ਡਿੱਗਣ ਤੋਂ ਬਚਣ ਲਈ ਨੇੜਲਾ ਬਿਜਲੀ ਦਾ ਖੰਭਾ ਫੜ ਲਿਆ।

ਆਲੇ-ਦੁਆਲੇ ਪਾਣੀ ਹੋਣ ਕਾਰਨ ਉਸ ਬਿਜਲੀ ਦੇ ਖੰਭੇ ‘ਚ ਕਰੰਟ ਆ ਗਿਆ ਸੀ। ਸਾਕਸ਼ੀ ਨੂੰ ਬੁਰੀ ਤਰ੍ਹਾਂ ਕਰੰਟ ਲੱਗ ਗਿਆ। ਹਾਲਾਂਕਿ ਉਸ ਨੂੰ ਤੜਫਦਾ ਦੇਖ ਕੇ ਨਜ਼ਦੀਕ ਖੜ੍ਹੇ ਆਟੋ ਅਤੇ ਕੈਬ ਵਾਲੇ ਵਿਅਕਤੀ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ ਕੀਤੀ ਪਰ ਉਹ ਅਜਿਹਾ ਆ ਕਰ ਪਾਏ। ਹਾਦਸੇ ਦੇ ਸਮੇਂ 7 ਸਾਲ ਦੀ ਧੀ ਅਤੇ 9 ਸਾਲ ਪੁੱਤ ਵੀ ਸੀ ਪਰ ਉਹ ਦੋਨੋਂ ਵਾਲ-ਵਾਲ ਬਚ ਗਏ। ਜਦਕਿ ਇਸ ਮੌਕੇ ਉਤੇ ਡੀ.ਸੀ.ਪੀ. (ਰੇਲਵੇ) ਅਪੂਰਵ ਗੁਪਤਾ ਦਾ ਕਹਿਣਾ ਹੈ ਕਿ ਲਾਪਰਵਾਹੀ ਨਾਲ ਮੌਤ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਪਰ ਦੂਜੇ ਪਾਸੇ ਸਾਕਸ਼ੀ ਦੇ ਪਰਿਵਾਰ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਸਾਕਸ਼ੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਦੱਸ ਦਈਏ ਕਿ ਸਾਕਸ਼ੀ ਪ੍ਰੀਤ ਵਿਹਾਰ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਇਸ ਤੋਂ ਇਲਾਵਾ ਲਕਸ਼ਮੀ ਨਗਰ ਦੇ ਲਵਲੀ ਪਬਲਿਕ ਸਕੂਲ ‘ਚ ਉਹ ਅਧਿਆਪਕ ਹੈ। ਇਸ ਮੌਕੇ ਉਤੇ ਸਾਕਸ਼ੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਇੱਕ ਆਰਕੀਟੈਕਟ ਵੀ ਸੀ। ਉਨ੍ਹਾਂ ਕਿਹਾ ਕਿ ਜਦੋ ਹੀ ਪਾਣੀ ‘ਚ ਪੈਰ ਰੱਖਿਆ ਸਾਕਸ਼ੀ ਨੇ ਪਾਣੀ ‘ਚ ਪੈਰ ਰੱਖਿਆ ਤੇ ਬਚਨ ਲਈ ਬਿਜਲੀ ਦੇ ਖੰਭੇ ਨੂੰ ਹੱਥ ‘ਚ ਫੜਿਆ।

ਉਸ ਨੂੰ ਬਿਜਲੀ ਦਾ ਝਟਕਾ ਜ਼ਬਰਦਸਤ ਲੱਗਾ। ਇਸ ਮੌਕੇ ‘ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਕਸ਼ੀ ਖੁਦ ਵੀ ਖੰਭੇ ਤੋਂ ਦੂਰ ਹੋਣ ਦੀ ਕੋਸ਼ਿਸ਼ ਦੀ ਕੀਤੀ ਪਰ ਉਹ ਅਸਫ਼ਲ ਰਹੀ ਸੀ। ਇਸ ਤੋਂ ਬਾਅਦ ਵਿਚ ਸਾਕਸ਼ੀ ਨੂੰ ਹਸਪਤਾਲ ਪਹੁੰਚਾਇਆ ਗਿਆ।