ਆਈ ਤਾਜਾ ਵੱਡੀ ਖਬਰ
ਕਈ ਵਾਰ ਜ਼ਿੰਦਗੀ ਵਿੱਚ ਕੁਝ ਅਜਿਹੇ ਮੋੜ ਵੇਖਣ ਨੂੰ ਮਿਲਦੇ ਹਨ, ਜਦੋਂ ਮਨੁੱਖ ਦੀਆਂ ਬਹੁਤ ਸਾਰੀਆਂ ਖਾਹਿਸ਼ਾਂ ਤੇ ਬਹੁਤ ਸਾਰੀਆਂ ਚੀਜ਼ਾਂ ਸਮੇਤ ਕਈ ਰਿਸ਼ਤੇ ਸਮੇਂ ਅਨੁਸਾਰ ਪਿੱਛੇ ਛੁੱਟ ਜਾਂਦੇ ਹਨ। ਜਿਸ ਬਾਰੇ ਮਨੁੱਖ ਨੂੰ ਜ਼ਿੰਦਗੀ ਭਰ ਆਪਣੇ ਦਿਲ ਵਿੱਚ ਮਲਾਲ ਜਿਹਾ ਰਹਿੰਦਾ ਹੈ ਪਰ ਜਦੋਂ ਸਮਾਂ ਬੀਤਦਾ ਹੈ ਤਾਂ, ਇਹ ਚੀਜ਼ਾਂ ਵਾਪਸ ਮਿਲਦੀਆਂ ਹਨ ਉਸ ਵੇਲੇ ਮਨੁੱਖ ਦੇ ਲਈ ਇਹ ਇੱਕ ਵੱਖਰੀ ਹੀ ਖੁਸ਼ੀ ਦਾ ਮਾਹੌਲ ਹੁੰਦਾ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪਤੀ ਨੇ ਆਪਣੀ ਪਤਨੀ ਦਾ ਵਿਆਹ ਉਸਦੇ ਬਚਪਨ ਦੇ ਪ੍ਰੇਮੀ ਦੇ ਨਾਲ ਕਰਵਾ ਦਿੱਤਾ। ਜਿਸ ਨੂੰ ਇਹ ਔਰਤ ਬਹੁਤ ਜਿਆਦਾ ਪਿਆਰ ਕਰਦੀ ਸੀ, ਪਰ ਸਮੇਂ ਨੇ ਉਸ ਵੇਲੇ ਉਸ ਦਾ ਸਾਥ ਨਹੀਂ ਦਿੱਤਾ ਤੇ ਉਸ ਵੱਲੋਂ ਕਿਸੇ ਹੋਰ ਵੱਲੋਂ ਵਿਆਹ ਕਰਵਾ ਲਿਆ ਗਿਆ l
ਪਰ ਹੁਣ ਉਸਦੇ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਵਿਆਹ ਉਸਦੇ ਬਚਪਨ ਦੇ ਪ੍ਰੇਮੀ ਦੇ ਨਾਲ ਕਰਵਾ ਕੇ ਇੱਕ ਦੀ ਮਿਸਾਲ ਪੇਸ਼ ਕੀਤੀ ਗਈ ਹੈ l ਮਾਮਲਾ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿੱਥੇ ਪਤੀ ਨੇ ਆਪਣੀ ਪਤਨੀ ਦਾ ਹੱਥ ਉਸ ਦੇ ਬਚਪਨ ਦੇ ਪ੍ਰੇਮੀ ਨੂੰ ਸੌਂਪ ਦਿੱਤਾ, ਇਸ ਪਿੱਛੇ ਦੀ ਵਜ੍ਹਾ ਬਾਰੇ ਜਾਣ ਕੇ ਤੁਸੀਂ ਸਾਰੇ ਹੈਰਾਨ ਹੋ ਜਾਵੋਗੇ । ਇਸ ਵਿਆਹ ਨਾਲ ਪ੍ਰੇਮੀ ਅਤੇ ਪ੍ਰੇਮਿਕਾ ਦੋਵੇਂ ਕਾਫ਼ੀ ਖੁਸ਼ ਹਨ, ਦੋਵਾਂ ਵੱਲੋਂ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ ਪਰ ਇਸ ਮੌਕੇ ਪ੍ਰੇਮਿਕਾ ਨੂੰ ਆਪਣੇ 2 ਸਾਲ ਦੇ ਬੱਚੇ ਨੂੰ ਛੱਡਣ ਦਾ ਕਾਫ਼ੀ ਦੁੱਖ ਹੈ, ਕਿਉਂਕਿ ਉਸ ਦਾ ਦੋ ਸਾਲਾਂ ਦਾ ਬੱਚਾ ਉਸਦੇ ਪਤੀ ਕੋਲ ਰਹੇਗਾ । ਦੱਸਿਆ ਜਾ ਰਿਹਾ ਹੈ ਕਿ ਅਮਹਰਾ ਥਾਣਾ ਖੇਤਰ ਦੇ ਰਾਮਨਗਰ ਦੀ ਰਹਿਣ ਵਾਲੀ ਖੁਸ਼ਬੂ ਦਾ ਬਚਪਨ ਤੋਂ ਹੀ ਪਿੰਡ ਦੇ ਚੰਦਨ ਕੁਮਾਰ ਨਾਲ ਪ੍ਰੇਮ ਪ੍ਰਸੰਗ ਸੀ। ਪਰਿਵਾਰ ਵਾਲਿਆਂ ਨੇ ਤਿੰਨ ਸਾਲ ਪਹਿਲਾਂ ਖੁਸ਼ਬੂ ਦਾ ਵਿਹ ਰਾਜੇਸ਼ ਨਾਲ ਕਰਵਾ ਦਿੱਤਾ। ਵਿਆਹ ਦੇ ਬਾਅਦ ਵੀ ਖੁਸ਼ਬੂ ਅਤੇ ਚੰਦਨ ਮਿਲਦੇ ਰਹੇ। ਜਿਸ ਤੋਂ ਬਾਅਦ ਕੁੜੀ ਦੇ ਪਤੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਦੇ ਨਾਲ ਕਰ ਦੇਵੇਗਾ ਤਾਂ, ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੇ ਤੇ ਉਸ ਵੱਲੋਂ ਇਸ ਵਿਆਹ ਵਿੱਚ ਪੈਦਾ ਹੋਇਆ ਦੋ ਸਾਲਾਂ ਦਾ ਬੱਚਾ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ ਗਿਆ l ਹਾਲਾਂਕਿ ਉਸ ਦੀ ਪਤਨੀ ਤੇ ਉਸਦਾ ਪ੍ਰੇਮੀ ਇਸ ਵਿਆਹ ਤੋਂ ਕਾਫੀ ਖੁਸ਼ ਸਨ l
Previous Postਮਸ਼ਹੂਰ ਪੰਜਾਬੀ ਗਾਇਕ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ, ਹੋਇਆ ਗੰਭੀਰ ਜਖ਼ਮੀ
Next Postਕਰਲੋ ਜੇਬਾਂ ਢਿੱਲੀਆਂ - ਅੱਜ ਤੋਂ ਰੋਜਾਨਾਂ ਵਰਤੋਂ ਦੀ ਇਹ ਚੀਜ ਹੋ ਗਈ ਏਨੀ ਮਹਿੰਗੀ