ਪਤਨੀ ਵਲੋਂ ਪਤੀ ਦੁਆਰਾ ਸਸਤਾ ਲੈਪਟਾਪ ਲਿਆਉਣ ਤੋਂ ਨਰਾਜ ਹੋ ਬੱਚਿਆਂ ਸਮੇਤ ਟਰੇਨ ਅੱਗੇ ਆ ਕੀਤੀ ਖ਼ੁਦਕੁਸ਼ੀ, ਪੁਲਿਸ ਨੇ ਕੀਤਾ ਮਾਮਲਾ ਦਰਜ

ਆਈ ਤਾਜ਼ਾ ਵੱਡੀ ਖਬਰ  

ਦੁਨੀਆ ਚ ਕਰੋਨਾ ਦੌਰ ਵਿਚ ਜਿਥੇ ਬਹੁਤ ਸਾਰੇ ਪਰਿਵਾਰਾਂ ਦੇ ਰੁਜ਼ਗਾਰ ਚਲੇ ਗਏ। ਉਥੇ ਹੀ ਕਈ ਪਰਿਵਾਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਇਸੇ ਦੇ ਚਲਦਿਆਂ ਹੋਇਆਂ ਕਈ ਪਰਿਵਾਰਕ ਮੈਂਬਰ ਤਣਾਅ ਦੇ ਸ਼ਿਕਾਰ ਵੀ ਹੋ ਗਏ। ਇਸ ਸਭ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਬਹੁਤ ਸਾਰੇ ਲੋਕ ਕਰੋਨਾ ਕਾਰਨ ਜਿੱਥੇ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸਨ ਜਿਨ੍ਹਾਂ ਵੱਲੋਂ ਰਸਤੇ ਵਿੱਚ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।

ਉਥੇ ਹੀ ਬਹੁਤ ਸਾਰੇ ਘਰੇਲੂ ਵਿਵਾਦ ਦੇ ਚਲਦਿਆਂ ਹੋਇਆਂ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਪਤਨੀ ਵਲੋ ਪਤੀ ਦੁਆਰਾ ਸਸਤਾ ਲੈਪਟਾਪ ਲਿਆਉਣ ਤੇ ਨਰਾਜ਼ ਹੋ ਕੇ ਬੱਚਿਆਂ ਸਮੇਤ ਰੇਲ ਅੱਗੇ ਆ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿਸਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਰਜਿੰਦਰ ਇਨਕਲੇਵ ਵਿਚ ਰਹਿਣ ਵਾਲੇ ਪਸ਼ੂਆਂ ਦੇ ਡਾਕਟਰ ਸੋਮਵੀਰ ਦੀ ਪਤਨੀ ਮਮਤਾ ਵੱਲੋਂ ਆਪਣੇ 15 ਸਾਲਾ ਪੁੱਤਰ ਹਾਰਦਿਕ ਅਤੇ 13 ਸਾਲਾ ਧੀ ਅਨੁਸ਼ਕਾ ਦੇ ਨਾਲ ਇਸ ਲਈ ਦਿੱਲੀ ਰੇਲ ਮਾਰਗ ਤੇ ਸੂਰੀਆ ਨਗਰ ਫਾਟਕ ਨੇੜੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਸ ਦੇ ਪਤੀ ਵੱਲੋਂ ਉਸ ਨੂੰ ਸਸਤਾ ਲੈਪਟਾਪ ਲੈ ਕੇ ਦਿੱਤਾ ਗਿਆ ਸੀ।

ਹਿਸਾਰ ਜੈਪੁਰ ਟ੍ਰੇਨ ਦੇ ਹੇਠਾਂ ਆ ਕੇ ਜਿੱਥੇ ਇਹਨਾਂ ਦੀ ਮੌਤ ਹੋਈ ਹੈ ਉਥੇ ਹੀ ਪਤੀ ਨੂੰ ਇਸ ਘਟਨਾ ਦਾ ਪਤਾ ਸੋਸ਼ਲ ਮੀਡੀਆ ਦੇ ਜ਼ਰੀਏ ਅਗਲੇ ਦਿਨ ਸਵੇਰ ਨੂੰ ਲੱਗਿਆ। ਜਿੱਥੇ ਪਤੀ ਵੱਲੋਂ ਦੱਸਿਆ ਗਿਆ ਕਿ ਉਸਦੇ ਪਤੀ ਵੱਲੋਂ ਪਿਛਲੇ ਕੁਝ ਸਮੇਂ ਤੋਂ ਲੈਪਟਾਪ ਲੈਣ ਦੀ ਮੰਗ ਕੀਤੀ ਜਾ ਰਹੀ ਸੀ। ਜਿੱਥੇ ਪਤੀ ਵੱਲੋਂ ਬੀਤੀ ਸ਼ਾਮ ਆਪਣੀ ਪਤਨੀ ਨੂੰ ਲੈਪਟਾਪ ਲਿਆ ਕੇ ਦਿੱਤਾ ਗਿਆ।

ਉਥੇ ਹੀ ਇਸਦੀ ਕੁਆਲਟੀ ਨੂੰ ਲੈ ਕੇ ਪਤਨੀ ਵੱਲੋਂ ਝਗੜਾ ਕੀਤਾ ਗਿਆ ਅਤੇ ਇਹ ਵਿਵਾਦ ਇਸ ਕਦਰ ਵਧ ਗਿਆ ਕਿ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਘਰ ਤੋਂ ਚਲੀ ਗਈ ਅਤੇ ਆਖਿਆ ਕਿ ਉਹ ਆਪਣੇ ਭਰਾ ਦੇ ਘਰ ਜਾ ਰਹੀ ਹੈ। ਪਰ ਉਸ ਵੱਲੋਂ ਰਾਤ 1 ਵਜੇ ਟ੍ਰੇਨ ਹੇਠਾਂ ਆ ਕੇ ਜਾਨ ਦੇ ਦਿੱਤੀ ਗਈ। ਇਸ ਘਟਨਾ ਦਾ ਪਤਾ ਲੱਗਣ ਤੇ ਪਤੀ ਵੱਲੋਂ ਆਪਣੇ ਸਾਲੇ ਨੂੰ ਨਾਲ ਲੈ ਕੇ ਜਾ ਕੇ ਵੇਖਿਆ ਗਿਆ ਤਾਂ ਲਾਸ਼ਾਂ ਦੀ ਪਹਿਚਾਣ ਕੀਤੀ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।