ਨੌਜਵਾਨ ਦੀ ਮਿਹਨਤ ਦੇਖ ਹਰ ਕੋਈ ਕਰ ਰਿਹਾ ਜਜ਼ਬੇ ਨੂੰ ਸਲਾਮ , ਪ੍ਰੀਖਿਆ ਦੇਣ ਲਈ ਕਿਰਾਇਆ ਨਾ ਹੋਣ ਕਰਕੇ 65 KM ਤਕ ਚਲਾਇਆ ਸਾਈਕਲ

ਆਈ ਤਾਜਾ ਵੱਡੀ ਖਬਰ

ਜੇਕਰ ਕਿਸੇ ਮਨੁੱਖ ਨੇ ਆਪਣੀ ਜ਼ਿੰਦਗੀ ‘ਚ ਕਾਮਯਾਬੀ ਪ੍ਰਾਪਤ ਕਰਨੀ ਹੋਵੇ ਤਾਂ, ਉਸ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ। ਬੁਲੰਦ ਹੌਸਲੇ ਸਦਕਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਵੱਡੇ ਤੋਂ ਵੱਡੇ ਮੁਕਾਮ ਨੂੰ ਹਾਸਿਲ ਕਰ ਸਕਦਾ ਹੈ l ਹੁਣ ਤੁਹਾਨੂੰ ਇੱਕ ਅਜਿਹੇ ਨੌਜਵਾਨ ਬਾਰੇ ਦੱਸਾਂਗੇ, ਜਿਸ ਦੀ ਮਿਹਨਤ ਦੇਖ ਕੇ ਹਰ ਕੋਈ ਉਸਦੇ ਜਜ਼ਬੇ ਨੂੰ ਸਲਾਮ ਕਰਦਾ ਪਿਆ l ਇਸ ਨੌਜਵਾਨ ਦੇ ਕੋਲ ਪ੍ਰੀਖਿਆ ਦੇਣ ਨੂੰ ਕਰਾਇਆ ਨਹੀਂ ਹੈ, ਜਿਸ ਕਰਕੇ ਇਹ ਨੌਜਵਾਨ 65 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਪ੍ਰੀਖਿਆ ਸਥਾਨ ਤੇ ਪੁੱਜਦਾ ਹੈ। ਇੱਕ ਪਾਸੇ ਪੰਜਾਬ ‘ਚ ਕੜਾਕੇ ਦੀ ਠੰਢ ਨੇ ਜ਼ੋਰ ਫੜ੍ਹਿਆ ਹੋਇਆ ਹੈ ।

ਉੱਥੇ ਹੀ ਇੱਕ ਨੌਜਵਾਨ ਲੋਕਾਂ ਲਈ ਮਿਸਾਲ ਬਣ ਚੁੱਕਾ ਹੈ, ਕਿਉਂਕਿ ਇਹ ਨੌਜਵਾਨ ਕੜਾਕੇ ਦੀ ਧੁੰਦ ਵਿਚਾਲੇ SBI ਕਲੈਰੀਕਲ ਭਰਤੀ ਦੀ ਪ੍ਰੀਖਿਆ ਦੇਣ ਲਈ ਸਾਈਕਲ ’ਤੇ ਸੁਨਾਮ ਤੋਂ ਪਟਿਆਲਾ ਗਿਆ, ਜਿਸ ਦੌਰਾਨ ਉਸਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਇਸ ਨੌਜਵਾਨ ਨੇ ਸਾਈਕਲ ਰਾਹੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਆਰਥਿਕ ਤੰਗੀ ਕਾਰਨ ਉਸ ਕੋਲੋਂ ਬੱਸ ਦੇ ਕਿਰਾਏ ਲਈ ਵੀ ਪੈਸੇ ਨਹੀਂ ਸਨ, ਜਿਸ ਵਜਹਾ ਦੇ ਨਾਲ ਉਸ ਵੱਲੋਂ ਸਾਈਕਲ ਦੇ ਜ਼ਰੀਏ ਇਨੀ ਦੂਰ ਚੱਲ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੌਜਵਾਨ ਦੀ ਇਸ ਪ੍ਰੀਖਿਆ ਦੀ ਫੀਸ ਉਸਦੇ ਦੋਸਤਾਂ ਨੇ ਅਦਾ ਕੀਤੀ ਹੈ। ਉਸਨੇ ਕਿਹਾ ਕਿ ਸਮਾਂ ਆਉਣ ‘ਤੇ ਉਹ ਉਨ੍ਹਾਂ ਨੂੰ ਪੈਸੇ ਜ਼ਰੂਰ ਵਾਪਸ ਕਰ ਦੇਵੇਗਾ, ਨੌਜਵਾਨ ਕੋਲ ਨਾ ਤਾਂ ਮੋਟਰਸਾਈਕਲ ਸੀ ਤੇ ਨਾ ਹੀ ਬੱਸ ਰਾਹੀਂ ਜਾਣ ਲਈ ਉਸ ਦੀ ਜੇਬ ਵਿੱਚ ਕਿਰਾਇਆ ਸੀ, ਪਰ ਫਿਰ ਵੀ ਉਸ ਅੰਦਰ ਗਰੀਬੀ ਦੀਆਂ ਜੰਜ਼ੀਰਾਂ ਤੋੜਨ ਦਾ ਜਨੂੰਨ ਹੈ।

ਇਸ ਨੌਜਵਾਨ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਇਸ ਪ੍ਰੀਖਿਆ ਨੂੰ ਪਾਸ ਕਰਕੇ ਇੱਕ ਦਿਨ ਵੱਡੇ ਮੁਕਾਮ ਤੇ ਪਹੁੰਚੇਗਾ ਤੇ ਆਪਣੇ ਘਰ ਦੇ ਹਾਲਾਤਾਂ ਨੂੰ ਠੀਕ ਕਰੇਗਾ l ਉਸ ਵੱਲੋਂ ਆਖਿਆ ਕਿ ਇਮਤਿਹਾਨ ਦੀ ਫੀਸ ਦੇ ਲਈ ਉਸ ਵੱਲੋਂ ਆਪਣੇ ਦੋਸਤਾਂ ਦੇ ਕੋਲੋਂ 850 ਰੁਪਏ ਲਏ ਗਏ ਸਨ, ਪਰ ਉਹ ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਉਹਨਾਂ ਦੇ ਇੱਕ ਇਕ ਰੁਪਏ ਨੂੰ ਵਾਪਸ ਕਰ ਦਵੇਗਾ।