ਨੌਜਵਾਨ ਕਢਵਾਉਣ ਗਿਆ ਸੀ ਪੱਥਰੀ ਪਰ ਡਾਕਟਰ ਨੇ ਕੱਢ ਲਈ ਕਿਡਨੀ – ਫਿਰ 10 ਸਾਲਾਂ ਬਾਦ ਏਦਾਂ ਲੱਗਾ ਪਤਾ

ਆਈ ਤਾਜਾ ਵੱਡੀ ਖਬਰ 

ਗਰੀਬ ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰ ਨੂੰ ਜਿੱਥੇ ਲੋਕਾਂ ਵੱਲੋਂ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਜਿਸ ਦੀ ਹਿੰਮਤ ਅਤੇ ਮਿਹਨਤ ਦੇ ਸਦਕਾ ਹੀ ਇਨਸਾਨ ਦੀ ਜਿੰਦਗੀ ਬਚ ਜਾਂਦੀ ਹੈ। ਇਸ ਲਈ ਲੋਕਾਂ ਵਲੋ ਡਾਕਟਰ ਨੂੰ ਰੱਬ ਸਮਝਿਆ ਜਾਂਦਾ ਹੈ। ਜਿੱਥੇ ਬਹੁਤ ਸਾਰੇ ਡਾਕਟਰਾਂ ਵੱਲੋਂ ਮੁਸ਼ਕਲ ਦੇ ਦੌਰ ਵਿੱਚ ਲੋਕਾਂ ਦੀ ਜਾਨ ਬਚਾ ਕੇ ਬਹੁਤ ਸਾਰੀਆਂ ਮਿਸਾਲਾਂ ਕਾਇਮ ਕੀਤੀਆਂ ਜਾਂਦੀਆਂ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਪੈਸੇ ਦੇ ਲਾਲਚ ਵਿੱਚ ਆ ਕੇ ਆਪਣੀ ਇਸ ਡਾਕਟਰੀ ਪੇਸ਼ੇ ਨੂੰ ਸ਼ਰਮਸਾਰ ਕਰ ਦਿੱਤਾ ਜਾਂਦਾ ਹੈ। ਜਿਥੇ ਕੁਝ ਡਾਕਟਰਾਂ ਵੱਲੋਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਹੁਣ ਇੱਕ ਨੌਜਵਾਨ ਪਥਰੀ ਕਢਵਾਉਣ ਗਿਆ ਸੀ ਜਿੱਥੇ ਡਾਕਟਰ ਵੱਲੋਂ ਕਿਡਨੀ ਕੱਢ ਲਈ ਗਈ ਜਿਸ ਦਾ ਖੁਲਾਸਾ ਸਾਲਾ ਬਾਦ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਛੱਤੀਸਗੜ੍ਹ ਦੇ ਜਿਲੇ ਕੋਬਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਨੂੰ ਬੀਤੇ ਦਿਨੀਂ ਅਚਾਨਕ ਹੀ ਪੇਟ ਵਿਚ ਤੇਜ਼ ਦਰਦ ਹੋਣ ਦੀ ਸ਼ਿਕਾਇਤ ਮਹਿਸੂਸ ਹੋਈ। ਜਿਸ ਵੱਲੋਂ ਇੱਕ ਡਾਕਟਰ ਨੂੰ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਵਾਸਤੇ ਦਿਖਾਇਆ ਗਿਆ। ਜਿਸ ਸਮੇਂ ਉਸ ਡਾਕਟਰ ਵੱਲੋਂ ਨੌਜਵਾਨ ਨੂੰ ਦੱਸਿਆ ਗਿਆ ਕਿ ਉਸ ਦੀ ਇੱਕ ਕਿਡਨੀ ਕੱਢੀ ਹੋਈ ਹੈ, ਉਸ ਨੌਜਵਾਨ ਦੇ ਹੋਸ਼ ਉੱਡ ਗਏ। ਉਸ ਨੂੰ ਪਤਾ ਲੱਗਿਆ ਕਿ 10 ਸਾਲ ਪਹਿਲਾਂ ਜਿੱਥੇ ਇਕ ਡਾਕਟਰ ਵੱਲੋਂ ਉਸ ਦੇ ਪਤੀ ਦਾ ਇਲਾਜ ਕਰਨ ਲਈ ਅਪ੍ਰੇਸ਼ਨ ਕੀਤਾ ਗਿਆ ਸੀ।

ਉਥੇ ਹੀ ਡਾਕਟਰ ਵੱਲੋਂ ਉਸ ਦੀ ਇੱਕ ਕਿਡਨੀ ਕੱਢ ਲੈ ਗਈ। ਨੌਜਵਾਨ ਵੱਲੋਂ ਜਿੱਥੇ ਆਪਣੇ ਟੈਸਟ ਕਰਵਾਏ ਗਏ ਅਤੇ ਇਸ ਬਾਰੇ ਸਾਰੀ ਜਾਣਕਾਰੀ ਮਿਲਣ ਤੇ ਰਾਮਪੁਰ ਪੁਲਿਸ ਥਾਣੇ ਵਿੱਚ ਉਸ ਡਾਕਟਰ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਜਿਸ ਵੱਲੋਂ ਮਰੀਜ਼ ਦੀ ਪੱਥਰੀ ਦੀ ਥਾਂ ਤੇ ਕਿਡਨੀ ਕੱਢ ਦਿੱਤੀ ਗਈ ਸੀ। ਪੁਲਿਸ ਵੱਲੋਂ ਜਿਥੇ ਸ਼ਿਕਾਇਤ ਮਿਲਣ ਤੇ ਉਸ ਹਸਪਤਾਲ ਜਾ ਕੇ ਡਾਕਟਰ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਸਾਰੇ ਦਸਤਾਵੇਜ਼ ਫਰਜ਼ੀ ਪਾਏ ਗਏ। ਜਿਸ ਉਪਰ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਿਥੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉੱਥੇ ਹੀ ਪੀੜਤ ਸੰਤੋਸ਼ ਗੁਪਤਾ ਵੱਲੋਂ ਦੱਸਿਆ ਗਿਆ ਹੈ ਕਿ 10 ਸਾਲ ਪਹਿਲਾਂ ਉਸ ਵੱਲੋਂ ਕੋਬਰਾ ਜ਼ਿਲ੍ਹੇ ਵਿੱਚ ਰਾਜਗਾਮਾਰ ਰੋਡ ਤੇ ਸ੍ਰਿਸ਼ਟੀ ਇੰਸਟੀਚਿਊਟ ਆਫ਼ ਮੈਡੀਕਲ ਕਾਲਜ ਦੇ ਡਾਕਟਰ ਐੱਸ ਐਨ ਯਾਦਵ ਤੋਂ ਪੱਥਰੀ ਕੱਢਣ ਲਈ ਅਪ੍ਰੇਸ਼ਨ ਕਰਵਾਇਆ ਗਿਆ ਸੀ।