ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਅਪਰਾਧ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ । ਜੇਕਰ ਗੱਲ ਕੀਤੀ ਜਾਵੇ ਔਰਤਾਂ ਦੇ ਨਾਲ ਹੋ ਰਹੇ ਅਪਰਾਧ ਦੀਆਂ ਵਾਰਦਾਤਾਂ ਦੀ ,ਤਾਂ ਹਰ ਰੋਜ਼ ਹੀ ਇਕ ਔਰਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਈ ਵੱਡੀਆਂ ਵਾਰਦਾਤਾਂ ਦੀ ਸ਼ਿਕਾਰ ਹੁੰਦੀ ਹੈ । ਕਦੇ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀ ਹੈ , ਕਦੇ ਬਲਾਤਕਾਰ ਦੀ ਸ਼ਿਕਾਰ ਹੁੰਦੀ ਹੈ , ਕਦੇ ਸੜਕ ਤੇ ਜਾਂਦੇ ਹੋਏ ਛੇੜਛਾੜ ਜਾਂ ਫਿਰ ਤੇ ਤੇਜ਼ਾਬੀ ਹਮਲੇ ਦੀ ਸ਼ਿਕਾਰ । ਪਰ ਅੱਜ ਅਸੀਂ ਇਕ ਅਜਿਹੀ ਔਰਤ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਇਕ ਅਜਿਹੀ ਘਟਨਾ ਦੀ ਸ਼ਿਕਾਰ ਹੋਈ ਕਿ ਜਿਸ ਦੇ ਚੱਲਦੇ ਉਸ ਦੇ ਪਤੀ ਨੇ ਆਪਣਾ ਕੰਮਕਾਰ ਛੱਡ ਕੇ ਆਪਣੀ ਪਤਨੀ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ । ਦਰਅਸਲ ਇਹ ਘਟਨਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸਬੰਧਤ ਹੈ। ਜਿੱਥੇ ਦੀ ਰਹਿਣ ਵਾਲੀ ਇਕ ਸੋਨੀਆ ਨਾਮ ਦੀ ਔਰਤ ਜਿਸ ਦੀਆਂ ਅੱਖਾਂ ਦੀ ਰੋਸ਼ਨੀ ਕਿਸੇ ਨੇ ਲੈ ਲਈ ਹੈ ਅਤੇ ਸੱਤ ਤੋਂ ਅੱਠ ਸਾਲ ਤੋਂ ਉਹ ਇੱਕ ਹਨੇਰੇ ਭਰੀ ਜ਼ਿੰਦਗੀ ਵਿਚ ਮਜਬੂਰ ਹੈ ।
ਸੋਨੀਆ ਨੇ ਦੱਸਿਆ ਕਿ ਉਸਦਾ ਪਤੀ ਇਕ ਪ੍ਰਾਈਵੇਟ ਨੌਕਰੀ ਕਰਦਾ ਸੀ । ਦੋ ਹਜਾਰ ਤੇਰਾਂ ਉਸ ਦੇ ਨਾਲ ਇਕ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਹਮੇਸ਼ਾ-ਹਮੇਸ਼ਾ ਲਈ ਸੋਨੀਆ ਦੀਆਂ ਅੱਖਾਂ ਦੀ ਰੌਸ਼ਨੀ ਖੋਹ ਲਈ । ਦੋ ਹਜਾਰ ਤੇਰਾਂ ਦੇ ਵਿਚ ਸੋਨੀਆ ਨੂੰ ਅੱਖਾਂ ਤੋਂ ਦਿਸਣੋਂ ਹਟ ਗਿਆ ਕਿਉਂਕਿ ਉਸ ਦੇ ਉੱਪਰ ਕਿਸੇ ਦੇ ਵੱਲੋਂ ਤੇਜ਼ਾਬੀ ਹਮਲਾ ਕਰ ਦਿੱਤਾ ਸੀ । ਜਿਸ ਕਾਰਨ ਸੋਨੀਆ ਨੂੰ ਅੱਖਾਂ ਤੋਂ ਬਿਲਕੁਲ ਹੀ ਦਿਖਣਾ ਬੰਦ ਹੋ ਗਿਆ । ਉੱਥੇ ਹੀ ਸੋਨੀਆ ਦੇ ਪਤੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੀਆ ਦੀ ਨੇ ਕਈ ਵਾਰ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹਸਪਤਾਲ ਦੇ ਵਿੱਚ ਸੋਨੀਆ ਨੂੰ ਡਾਕਟਰੀ ਸਹਾਇਤਾ ਉਹ ਦਿਵਾ ਚੁੱਕਿਆ ਹੈ ਪਰ ਅਜੇ ਤੱਕ ਉਸ ਦੀ ਨਜ਼ਰ ਵਾਪਸ ਨਹੀਂ ਆਈ।
ਜਿਸ ਦੇ ਚੱਲਦੇ ਹੁਣ ਉਸ ਨੇ ਆਪਣਾ ਕੰਮਕਾਰ ਛੱਡ ਦਿੱਤਾ ਹੈ ਤੇ ਉਹ ਆਪਣੀ ਪਤਨੀ ਦੀ ਦੇਖਭਾਲ ਕਰ ਰਿਹਾ ਹੈ ਤਾਂ ਜੋ ਉਸ ਦੀ ਪਤਨੀ ਕੁਝ ਗਲਤ ਕਦਮ ਨਾ ਚੁੱਕ ਲਵੇ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਸੋਨੀਆ ਦੀਆਂ ਅੱਖਾਂ ਵਾਪਸ ਲਿਆਉਣ ਵਾਸਤੇ ਉਨ੍ਹਾਂ ਦੀ ਮਦਦ ਕੀਤੀ । ਸੋਨੀਆ ਦੇ ਪਤੀ ਨੇ ਦਾਨੀ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਸੋਨੀਆ ਦੀਅਾਂ ਵਿਦੇਸ਼ ਜਾਂ ਫਿਰ ਆਪਣੇ ਮੁਲਕ ਵਿੱਚ ਹੀ ਅੱਖਾਂ ਠੀਕ ਕਰਵਾ ਦੇਣ , ਉਨ੍ਹਾਂ ਕਿਹਾ ਕਿ ਜੇਕਰ ਸੋਨੀਆ ਦੀਆਂ ਅੱਖਾਂ ਠੀਕ ਹੋ ਜਾਂਦੀਆਂ ਨੇ ਤਾਂ ਸਭ ਕੁਝ ਚੰਗਾ ਹੋ ਜਾਵੇਗਾ ।
ਸੋਨੀਆ ਦੇ ਮੁਤਾਬਕ ਗੁਰਦਾਸਪੁਰ ਦੇ ਨੰਗਲ ਕੋਟਲੀ ਦੇ ਰਹਿਣ ਵਾਲੇ ਰਾਜੂ ਨੇ ਦੋ ਹਜਾਰ ਤੇਰਾਂ ਦੇ ਵਿਚ ਉਸ ਦੇ ਉੱਪਰ ਤੇ ਤੇਜ਼ਾਬ ਪਾ ਦਿੱਤਾ ਸੀ। ਜਿਸ ਨਾਲ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ । ਅਤੇ ਅਜੇ ਤੱਕ ਉਸ ਦੀਆਂ ਅੱਖਾਂ ਠੀਕ ਨਹੀਂ ਹੋ ਰਹੀ ਹੈ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦੀ ਹੈ । ਸੋਨੀਆ ਦਾ ਕਹਿਣਾ ਹੈ ਕਿ ਇਸ ਸਮੇਂ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਤੋਂ ਬਿਨਾਂ ਉਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਹੈ ਤੇ ਉਹ ਚਾਹੁੰਦੀ ਹੈ ਕਿ ਜੇਕਰ ਉਸ ਦੀਆਂ ਕੋਈ ਅੱਖਾਂ ਆ ਕੇ ਠੀਕ ਕਰਵਾ ਦੇਵੇ ਤਾਂ ਪੂਰੀ ਜ਼ਿੰਦਗੀ ਉਹ ਉਨ੍ਹਾਂ ਦਾ ਅਹਿਸਾਨ ਨਹੀਂ ਭੁੱਲੇਗਾ ।
Previous Postਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਆਈ ਇਹ ਵੱਡੀ ਤਾਜਾ ਖਬਰ – ਸਾਰੇ ਪਾਸੇ ਹੋ ਗਈ ਚਰਚਾ
Next Postਵਾਪਰਿਆ ਕਹਿਰ : ਭਿਆਨਕ ਅੱਗ ਨੇ ਮਚਾਈ ਤਬਾਹੀ 41 ਲੋਕਾਂ ਦੀ ਹੋਈ ਮੌਤ , ਛਾਈ ਸੋਗ ਦੀ ਲਹਿਰ