ਨੋਟ ਬੰਦੀ ਕਰਕੇ ਸਰਕਾਰ ਵਲੋਂ ਲਿਆਂਦੇ 2000 ਰੁਪਏ ਦੇ ਨੋਟਾਂ ਬਾਰੇ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਲੋਕ 8 ਨਵੰਬਰ 2016 ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਕਿਉਂਕਿ ਉਸ ਸਮੇਂ ਮੋਦੀ ਸਰਕਾਰ ਵੱਲੋਂ ਨੋਟ ਬੰਦੀ ਕੀਤੀ ਗਈ ਸੀ। ਜਿਸ ਕਾਰਨ ਗਰੀਬ ਵਰਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਵਿੱਚ ਸਰਕਾਰ ਵੱਲੋਂ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਲੋਕਾਂ ਨੂੰ ਆਪਣੇ ਪੈਸੇ ਹੀ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ ਤੇ ਬੈਂਕ ਤੋਂ ਆਪਣੇ ਨਵੇਂ ਪੈਸਿਆਂ ਨੂੰ ਲੈਣ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਸਨ।ਲੋਕ ਘੰਟਿਆਂਬੱਧੀ ਲਾਈਨਾਂ ਵਿੱਚ ਖੜ ਕੇ ਆਪਣੇ ਪੈਸੇ ਜਮਾਂ ਕਰਵਾਉਂਦੇ ਸਨ। ਤੇ ਉਸ ਤੋਂ ਬਾਅਦ ਨਵੇਂ ਆਏ 2000 ਦੇ ਨੋਟ ਲੈਣ ਲਈ ਲੋਕਾਂ ਨੂੰ ਕਈ ਕਈ ਦਿਨ ਲੰਮੀਆਂ ਲਾਇਨਾਂ ਵਿਚ ਜਾ ਕੇ ਖੜੇ ਹੋਣਾ ਪੈਂਦਾ ਸੀ। ਨੋਟਬੰਦੀ ਕਰਕੇ ਸਰਕਾਰ ਵੱਲੋਂ ਲਿਆਂਦੇ 2000 ਰੁਪਏ ਦੇ ਨੋਟਾਂ ਬਾਰੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਦੇਸ਼ ਅੰਦਰ ਗਰੀਬ ਵਰਗ ਨੂੰ 2000 ਰੁਪਏ ਦੇ ਨੋਟ ਨੂੰ ਤੜਵਾਉਣ ਵਿੱਚ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ। ਉੱਥੇ ਹੀ ਬੈਂਕ ਕਰਮਚਾਰੀਆਂ ਨੂੰ ਵੀ ਭਾਰੀ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਬਹੁਤ ਸਾਰੇ ਲੋਕ ਏ ਟੀ ਐਮ ਤੋਂ 2000 ਰੁਪਏ ਦਾ ਨੋਟ ਨਿਕਲਣ ਤੇ ਬੈਂਕ ਅੰਦਰ ਜਾ ਕੇ ਛੋਟੇ ਨੋਟਾਂ ਵਿੱਚ ਤਬਦੀਲ ਕਰਨ ਦੀ ਮੰਗ ਕਰਦੇ ਹਨ।

ਇਸ ਲਈ ਸਰਕਾਰ ਵੱਲੋਂ ਹੁਣ ਏਟੀਐਮ ਵਿੱਚ 2000 ਰੁਪਏ ਦੇ ਨੋਟ ਦੀ ਥਾਂ ਤੇ 500 ਦੇ ਨੋਟ ਲਈ ਰੀ ਕੈਲੀਬਰੇਟ ਕੀਤਾ ਜਾ ਰਿਹਾ ਹੈ। ਚੇਨਈ ਸਥਿਤ ਹੈਡਕੁਆਟਰ ਵਾਲੇ ਇੰਡੀਅਨ ਬੈਂਕ ਨੇ 1 ਮਾਰਚ ਤੋਂ ਏਟੀਐਮ ਵਿੱਚ 2000 ਰੁਪਏ ਦੇ ਨੋਟ ਭਰਨੇ ਬੰਦ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਹੁਣ 200 ਰੁਪਏ ਦੇ ਨੋਟ ਹੀ ਏਟੀਐਮ ਮਸ਼ੀਨ ਵਿੱਚ ਭਰੇ ਜਾ ਰਹੇ ਹਨ। ਲੋਕਾਂ ਦੀ ਪ-ਰੇ-ਸ਼ਾ-ਨੀ ਨੂੰ ਘਟਾਉਣ ਲਈ ਹੀ 2000 ਹਜ਼ਾਰ ਰੁਪਏ ਦੇ ਨੋਟ ਏਟੀਐਮ ਵਿੱਚ ਨਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੇ ਫਿਰ ਹੌਲੀ ਹੌਲੀ 2000 ਦੇ ਨੋਟ ਨੂੰ ਸਰਕੁਲੇਸ਼ਨ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
2000 ਦੇ ਨੋਟਾਂ ਦੀ ਛਪਾਈ ਵੀ ਹੁਣ ਬਹੁਤ ਘੱਟ ਕੀਤੀ ਜਾ ਰਹੀ ਹੈ। ਕਾਰੋਬਾਰੀਆਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ 2000 ਰੁਪਏ ਦੇ ਨੋਟ ਬਦਲੇ ਵੱਧ ਪੈਸੇ ਦੇਣੇ ਪੈਂਦੇ ਹਨ। ਕੁਝ ਅਜਿਹੀਆਂ ਖਬਰਾਂ ਵੀ ਆਈਆਂ ਹਨ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ 2000 ਰੁਪਏ ਦੇ ਨੋਟ ਦੀ ਬਲੈਕ ਮਾਰਕਿਟਿੰਗ ਹੋ ਰਹੀ ਹੈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖ ਦੇ ਹੀ ਇਹ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।