ਨਿਹੰਗਾਂ ਅਤੇ ਬਿਆਸ ਡੇਰਾ ਸਮਰਥਕਾਂ ਚ ਹੋਈ ਜਬਰਦਸਤ ਝੜਪ, ਚਲੀਆਂ ਗੋਲੀਆਂ- ਬਣਿਆ ਤਣਾਅ ਦਾ ਮਾਹੌਲ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਖਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਬਦਲਾਅ ਦੀ ਹਨੇਰੀ ਚੱਲੇਗੀ ਤੇ ਸਭ ਕੁਝ ਬਦਲ ਜਾਵੇਗਾ, ਪਰ ਤਸਵੀਰਾਂ ਉਲਟ ਹੀ ਨਜ਼ਰ ਆ ਰਹੀਆਂ ਹਨ । ਹਰ ਰੋਜ਼ ਪੰਜਾਬ ਭਰ ਵਿੱਚ ਅਪਰਾਧਕ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ । ਜਿਸ ਦੇ ਚੱਲਦੇ ਹੁਣ ਪੰਜਾਬ ਦੀ ਮਾਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ । ਇਸੇ ਵਿਚਾਲੇ ਹੁਣ ਪੰਜਾਬ ਦੇ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ , ਜਿਥੇ ਕੁਝ ਨਿਹੰਗ ਸਿੰਘਾਂ ਤੇ ਬਿਆਸ ਡੇਰੇ ਦੇ ਸਮਰਥਕਾਂ ਵਿਚਾਲੇ ਖ਼ੂਨੀ ਝੜਪ ਹੋਈ ਹੈ ।

ਜਿਸ ਦੌਰਾਨ ਗੋਲੀਆਂ ਤੱਕ ਚਲਾਈਆਂ ਗਈਆਂ ਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਚੁੱਕੇ ਹਨ । ਰਾਧਾ ਸੁਆਮੀ ਧੜੇ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਨਿਹੰਗ ਦੀ ਮੌਤ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਿਹੰਗ ਮੁਖੀ ਬਾਬਾ ਪਾਲਾ ਦੇ ਸਮਰਥਕਾਂ ਚੋਂ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ । ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ। ਘਟਨਾ ਤੋਂ ਬਾਅਦ ਬਿਆਸ ਹਾਈਵੇ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਹੈ ਤੇ ਕਾਫੀ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ।

ਉੱਥੇ ਹੀ ਨਿਹੰਗਾਂ ਨੇ ਪੁਲੀਸ ਤੇ ਵੀ ਹਮਲਾ ਕੀਤਾ ਅਤੇ ਪੁਲੀਸ ਅਧਿਕਾਰੀਆਂ ਦੀਆਂ ਗੱਡੀਆਂ ਦੀ ਭੰਨ ਤੋੜ ਤਕ ਕਰ ਦਿੱਤੀ ਗਈ । ਜਿਸ ਤੋਂ ਬਾਅਦ ਮੌਕੇ ਤੇ ਪੁਲੀਸ ਕਰਮਚਾਰੀ ਪਹੁੰਚੇ । ਜਿਨ੍ਹਾਂ ਦੇ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਤਕਰਾਰ ਜ਼ਮੀਨ ਵਿਚ ਗਊਆਂ ਚੋਰੀ ਕਰਨ ਨੂੰ ਰੋਕਣ ਨੂੰ ਲੈ ਕੇ ਹੋਈ ਸੀ ।

ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇਸ ਮਾਮਲੇ ਵਿੱਚ ਲੜਾਈ ਹੋ ਚੁੱਕੀ ਹੈ । ਫਿਲਹਾਲ ਪੁਲਸ ਵਲੋਂ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਪਰ ਜਿਸ ਪ੍ਰਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਉਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਕਿਵੇਂ ਦਿਨ ਦਿਹਾੜੇ ਖੂਨੀ ਝੜਪ ਹੋਈ ਦੋ ਧੜਿਆਂ ਵਿਚਕਾਰ ਜਿਸ ਦੌਰਾਨ ਪੁਲੀਸ ਦੀਆਂ ਗੱਡੀਆਂ ਤੱਕ ਦੀ ਭੰਨਤੋੜ ਕੀਤੀ ਗਈ ।