ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਆਏ ਦਿਨ ਹੀ ਕੁਝ ਨਾ ਕੁਝ ਅਜਿਹਾ ਸਾਹਮਣੇ ਆਉਂਦਾ ਹੈ ਜਿਸ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਅਜਿਹੀਆਂ ਖ਼ਬਰਾਂ ਇਕ ਸੁਪਨੇ ਵਾਂਗ ਜਾਪਦੀਆਂ ਹਨ। ਹੁਣ ਨਾਸਾ ਨੇ ਲੱਭਿਆ ਧਰਤੀ ਵਰਗਾ ਇਕ ਹੋਰ ਗ੍ਰਹਿ, ਦੂਜੀ ਦੁਨੀਆ ਤੇ ਰਹਿਣ ਵਾਲੇ ਹੋ ਜਾਵੋ ਤਿਆਰ, ਜਿਸਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਗਿਆਨੀਆਂ ਵੱਲੋਂ ਜਿੱਥੇ ਹੁਣ ਧਰਤੀ ਵਰਗੇ ਇਕ ਹੋਰ ਗ੍ਰਹਿ ਦੀ ਖੋਜ ਕੀਤੀ ਗਈ ਹੈ ਉਥੇ ਹੀ ਨਾਸਾ ਵੱਲੋਂ ਲੱਭੇ ਗਏ ਇਸ ਗ੍ਰਹਿ ਬਾਰੇ ਦੱਸਿਆ ਹੈ ਕਿ ਜਿਥੇ ਇਹ ਗ੍ਰਹਿ ਧਰਤੀ ਵਾਂਗ ਰਹਿਣ ਯੋਗ ਹੈ ਉਥੇ ਹੀ ਇਸ ਗ੍ਰਹਿ ਦੇ ਉਪਰ ਪਾਣੀ ਵੀ ਮੌਜੂਦ ਹੈ ਜਿਸ ਉਪਰ ਲੋਕ ਰਹਿ ਸਕਦੇ ਹਨ।
ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਗਿਆਨੀਆਂ ਵੱਲੋਂ ਇਸ ਦੀ ਖੋਜ ਕਾਫੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਉਥੇ ਹੀ ਇਸ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਨਾਸਾ ਵੱਲੋਂ ਦੱਸਿਆ ਗਿਆ ਹੈ ਕਿ ਨਾਸਾ ਦੇ ਇਕ ਮਿਸ਼ਨ ਨੇ ਲਗਭਗ 100 ਪ੍ਰਕਾਸ਼-ਸਾਲ ਦੂਰ ਇੱਕ ਛੋਟੇ ਤਾਰੇ ਦੇ ਪਰਿਕ੍ਰਮਾ ਕਰਦੇ ਹੋਏ ਧਰਤੀ ਦੇ ਆਕਾਰ ਦੇ ਐਕਸੋਪਲੈਨੇਟ ਦੇਖਿਆ ਹੈ। ਜਿੱਥੇ ਅਕਾਸ਼ੀ ਪਿੰਡ ਚੌਥਾ ਛੋਟਾ ਗ੍ਰਹਿ ਹੈ। ਉਥੇ ਹੀ ਦੱਸਿਆ ਹੈ ਕਿ ਇਹ ਪੱਥਰੀਲਾ ਵੀ ਹੈ। ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਗ੍ਰਹਿ ਜਿੱਥੇ ਧਰਤੀ ਦੇ ਆਕਾਰ ਦਾ ਹੈ।
ਉਥੇ ਹੀ ਇਹ ਦੋਵੇਂ ਗ੍ਰਹਿ ਆਪਣੇ ਤਾਰੇ ਤੋਂ ਇੰਨੀ ਦੂਰੀ ‘ਤੇ ਮੌਜੂਦ ਹਨ ਕਿ ਤਰਲ ਪਾਣੀ ਸੰਭਾਵਤ ਤੌਰ ‘ਤੇ ਉਨ੍ਹਾਂ ਦੀਆਂ ਸਤਹਾਂ ਤੇ ਮੌਜੂਦ ਹੈ। ਇਸ ਦੀ ਖੋਜ਼ ਜਿੱਥੇ 2020 ਵਿੱਚ ਵੀ ਕੀਤੀ ਗਈ ਸੀ ਉਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਵਿਗਿਆਨੀਆਂ ਨੇ ਦੱਸਿਆ ਹੈ ਕਿ ਉਹਨਾਂ ਦੀ ਟੀਮ ਵੱਲੋਂ ਜਿਥੇ ਇਸ ਨਵੇਂ TOI 700 d ਨਾਮ ਦੇ ਇੱਕ ਗ੍ਰਹਿ ਦੀ ਖੋਜ ਕੀਤੀ ਗਈ ਹੈ।
ਉਥੇ ਹੀ ਇਸ ਗ੍ਰਹਿ ਉੱਪਰ ਜੀਵਨ ਵੀ ਸੰਭਵ ਹੋ ਸਕਦਾ ਹੈ। ਕਿਉਕਿ ਗ੍ਰਹਿ ਆਪਣੇ ਆਪ ਹੀ ਜੀਵਨ ਦੇਣ ਦੇ ਯੋਗ ਹੋ ਸਕਦਾ ਹੈ ਕਿਉਂਕਿ ਇਸ ਉਪਰ ਇਹ ਸਭ ਤਰਲ ਪਾਣੀ ਦੀ ਸੰਭਾਵਨਾ ਇਹ ਦਰਸਾਉਂਦੀ ਹੈ। TOI 700 c ਹੈ, ਜੋ ਸਾਡੇ ਗ੍ਰਹਿ ਨਾਲੋਂ 2.5 ਗੁਣਾ ਵੱਡਾ ਹੈ ਅਤੇ ਹਰ 16 ਦਿਨਾਂ ਵਿੱਚ ਤਾਰੇ ਦਾ ਇੱਕ ਚੱਕਰ ਪੂਰਾ ਕਰਦਾ ਹੈ।
Previous Postਪੰਜਾਬ ਸਰਕਾਰ ਨੇ ਲੋਹੜੀ ਮੌਕੇ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਇਹ ਤੋਹਫ਼ਾ
Next Postਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਆਈ ਵੱਡੀ ਖਬਰ, ਇਸ ਕਾਰਨ ਪਹੁੰਚੇ ਹਾਈਕੋਰਟ