ਨਾਬਾਲਗ ਮੁੰਡੇ ਨੇ ਬਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ – ਹੋਈ 4 ਲੋਕਾਂ ਦੀ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਜਿਸ ਸਦਕਾ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਥੇ ਹੀ ਵਾਹਨ ਚਲਾਉਣ ਲਈ ਇਕ ਉਮਰ ਹੱਦ ਵੀ ਤੈਅ ਕੀਤੀ ਜਾਂਦੀ ਹੈ। ਜਿੱਥੇ ਇਨਸਾਨ ਸਮਝਦਾਰੀ ਦੇ ਨਾਲ ਵਾਹਨ ਨੂੰ ਚਲਾ ਸਕੇ। ਸਰਕਾਰ ਵੱਲੋਂ ਸਮੇਂ ਸਮੇਂ ਤੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਉਥੇ ਹੀ ਲੋਕਾਂ ਵੱਲੋਂ ਵਰਤੀ ਅਣਗਹਿਲੀ ਦੇ ਕਾਰਨ ਬਹੁਤ ਸਾਰੇ ਲੋਕ ਮੌਤ ਦੇ ਘਾਟ ਉਤਰ ਜਾਂਦੇ ਹਨ।ਇਨ੍ਹਾਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਇਕ ਨਾਬਾਲਗ ਮੁੰਡੇ ਵੱਲੋਂ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ ਗਿਆ ਹੈ ਜਿਸ ਕਾਰਨ 4 ਲੋਕਾਂ ਦੀ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤੇਲੰਗਾਨਾ ਦੇ ਕਰੀਮਨਗਰ ਤੋਂ ਸਾਹਮਣੇ ਆਈ ਹੈ।

ਅੱਜ ਇਥੇ ਇੱਕ ਨਬਾਲਗ ਬੱਚੇ ਵੱਲੋਂ ਇਕ ਭਿਆਨਕ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਇਕ ਨਾਬਾਲਗ ਬੱਚਾ ਆਪਣੇ ਦੋਸਤਾਂ ਦੇ ਨਾਲ ਆਪਣੀ ਕਾਰ ਚਲਾ ਰਿਹਾ ਸੀ। ਸਵੇਰ ਦੇ ਕਰੀਬ 6:50 ਮਿੰਟ ਉਪਰ ਇਲਾਕੇ ਅੰਦਰ ਵਧੇਰੇ ਧੁੰਦ ਦੇ ਕਾਰਨ ਇਸ ਬੱਚੇ ਵੱਲੋਂ ਅੱਖਾਂ ਮਲਦੇ ਹੋਏ ਅਚਾਨਕ ਹੀ ਆਪਣੀ ਕਾਰ ਦੇ ਸਟੇਰਿੰਗ ਦਾ ਸੰਤੁਲਨ ਗੁਆ ਦਿੱਤਾ ਗਿਆ। ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਗੱਡੀ ਦਾ ਜਿੱਥੇ ਬ੍ਰੇਕ ਦੀ ਜਗ੍ਹਾ ਤੇ ਐਕਸੀਲੇਟਰ ਦਬਾ ਦਿੱਤਾ ਗਿਆ।

ਉੱਥੇ ਹੀ ਇਹ ਕਾਰ ਬੇਕਾਬੂ ਹੋ ਕੇ ਇਕ ਡਿਵਾਈਡਰ ਨਾਲ ਟਕਰਾ ਗਈ ਅਤੇ ਫੁੱਟਪਾਥ ਤੇ ਬੈਠੇ ਲੋਕਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ ਗਈ। ਇਹ ਉਹ ਲੋਕ ਸਨ ਜੋ ਕੁਝ ਸਮਾਂ ਪਹਿਲਾਂ ਹੀ ਅਸਥਾਈ ਝੌਪੜੀਆਂ ਬਣਾ ਕੇ ਫੁੱਟ-ਪਾਥ ਉਪਰ ਰਹਿ ਰਹੇ ਸਨ, ਜਿਨ੍ਹਾਂ ਨੂੰ ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇੱਥੋਂ ਹਟਾ ਦਿੱਤਾ ਗਿਆ ਸੀ। ਉਥੇ ਹੀ ਇਸ ਹਾਦਸੇ ਵਿਚ ਤਿੰਨ ਔਰਤਾਂ ਅਤੇ ਇਕ 14 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਚਪੇਟ ਵਿਚ ਆਉਣ ਵਾਲੀ ਨਬਾਲਗ ਲੜਕੀ 9ਵੀ ਕਲਾਸ ਦੀ ਵਿਦਿਆਰਥਣ ਸੀ।

ਇਸ ਘਟਨਾ ਤੋਂ ਬਾਅਦ ਜਿਥੇ ਕਾਰ ਚਾਲਕ ਨਬਾਲਗ ਬੱਚਾ ਅਤੇ ਉਸ ਦੇ ਦੋ ਦੋਸਤ ਘਟਨਾ ਸਥਾਨ ਤੋਂ ਫਰਾਰ ਹੋ ਗਏ। ਉਥੇ ਹੀ ਪੁਲਿਸ ਵੱਲੋਂ ਇਨ੍ਹਾਂ ਤਿੰਨੇ ਨਬਾਲਗ ਬੱਚਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਕਾਰ ਚਾਲਕ ਬੱਚੇ ਦੇ ਪਿਤਾ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਉਸ ਵਲੋ ਬੱਚੇ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਹਾਦਸੇ ਕਾਰਨ 2 ਲੋਕ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਜੇਰੇ ਇਲਾਜ ਹਨ।