ਨਹੀਂ ਪੈ ਰਹੀ ਠੰਡੀ ਰੂਸ ਅਤੇ ਯੂਕਰੇਨ ਦੀ ਜੰਗ – ਹੁਣ ਕਨੇਡਾ ਤੋਂ ਆ ਗਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ 

ਰੂਸ ਤੇ ਯੂਕਰੇਨ ਵਿਚਾਲੇ ਚਲ ਰਹੀ ਜੰਗ ਵਿਚਕਾਰ ਹਾਲਾਤ ਦਿਨੋਂ ਦਿਨ ਖ਼ਰਾਬ ਹੁੰਦੇ ਹੋਏ ਦਿਖਾਈ ਦੇ ਰਹੇ ਹਨ । ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਦੇ ਉਪਰਾਲੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਹਨ । ਇਸੇ ਵਿਚਕਾਰ ਹੁਣ ਕੈਨੇਡਾ ਸਰਕਾਰ ਵੱਲੋਂ ਦੋਵਾਂ ਦੇਸ਼ਾਂ ਵਿਚਕਾਰ ਚਲ ਰਹੀ ਜੰਗ ਵਿਚ ਹੁਣ ਇਕ ਵੱਡਾ ਐਲਾਨ ਆਪਣੇ ਦੇਸ਼ ਦੇ ਨਾਗਰਿਕਾਂ ਲਈ ਕੀਤਾ ਹੈ l ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕ ਨੂੰ ਰੂਸ ਦਾ ਦੌਰਾ ਕਰਨ ਤੋਂ ਗੁਰੇਜ਼ ਕਰਨ ਅਪੀਲ ਕੀਤੀ, ਨਾਲ ਹੀ ਜੋ ਲੋਕ ਰੂਸ ‘ਚ ਫਸੇ ਹਨ ਓਹਨਾ ਨੂੰ ਰੂਸ ਛੱਡਣ ਲਈ ਕਿਹਾ ।

ਕੈਨੇਡਾ ਸਰਕਾਰ ਦੇ ਯਾਤਰਾ ਸਲਾਹਕਾਰ ਵੱਲੋਂ ਇਸ ਸਬੰਧੀ ਇਕ ਬਿਆਨ ਜਾਰੀ ਕੀਤਾ ਗਿਆ ਇਸ ਬਿਅਾਨ ਵਿੱਚ ਓਹਨਾ ਕਿਹਾ ਕਿ ਯੂਕਰੇਨ ਨਾਲ ਹਥਿਆਰਬੰਦ ਸੰਘਰਸ਼ ਦੇ ਪ੍ਰਭਾਵ ਕਾਰਨ ਜਿੰਨਾ ਹੋ ਸਕੇ ਰੂਸ ਦੀ ਯਾਤਰਾ ਕਰਨ ਤੋਂ ਪ੍ਰਹੇਜ਼ ਕਰੋ ਅਤੇ ਜੋ ਨਾਗਰਿਕ ਰੂਸ ‘ਚ ਫਸੇ ਹੋਏ ਹਨ ਉਹ ਜਲਦੀ ਹੀ ਵਪਾਰਕ ਸਾਧਨ ਉਪਲੱਬਧ ਹੋਣ ਦੌਰਾਨ ਦੇਸ਼ ਛੱਡ ਦੇਣ । ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਦੀਆਂ ਖ਼ਬਰਾਂ ਲਗਾਤਾਰ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿਚਕਾਰ ਸਾਹਮਣੇ ਆ ਰਹੀਆਂ ਹਨ ਉਹ ਸਭ ਨੂੰ ਹੈਰਾਨ ਕਰ ਰਹੀਆਂ ਹਨ ਕਿ ਇਸ ਚੱਲ ਰਹੀ ਜੰਗ ਵਿਚਕਾਰ ਕਿੰਨਾ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ।

ਹੁਣ ਤੱਕ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਰੂਸ ਤੇ ਕਈ ਤਰਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ । ਇਸੇ ਵਿਚਕਾਰ ਕੈਨੇਡਾ ਸਰਕਾਰ ਦੇ ਵੱਲੋਂ ਵੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਨਾਗਰਿਕ ਰੂਸ ਨਾ ਜਾਣ ਤੇ ਜੋ ਨਾਗਰਿਕ ਰੂਸ ਵਿੱਚ ਫਸੇ ਹੋਏ ਹਨ ਉਹ ਜਲਦ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਬਾਹਰ ਨਿਕਲਣ ।

ਜ਼ਿਕਰਯੋਗ ਹੈ ਕਿ ਚੌਵੀ ਫਰਵਰੀ ਤੋਂ ਸ਼ੁਰੂ ਹੋਈ ਇਹ ਜੰਗ ਹੁਣ ਗਿਆਰਾਂ ਵੇਂ ਦਿਨ ਵਿਚ ਸ਼ਾਮਲ ਹੋ ਚੁੱਕੀ ਹੈ l ਹਾਲਾਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ l ਪਰ ਇਹ ਜੰਗ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ । ਅੱਜ ਯੂਕਰੇਨ ਵਲੋਂ ਭਾਰਤ ਸਰਕਾਰ ਦੇ ਕੋਲੋਂ ਮਦਦ ਮੰਗੀ ਗਈ ਹੈ , ਕਿ ਭਾਰਤ ਰੂਸ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰ ਕੇ ਇਸ ਜੰਗ ਨੂੰ ਰੁਕਵਾਉਣ ਕਿਉਕਿ ਇਸ ਜੰਗ ਵਿੱਚ ਕਈ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਜੋ ਕਿਸੇ ਦੇ ਵੀ ਹਿਤ ਵਿੱਚ ਨਹੀਂ ਹੈ ।