ਨਹੀਂ ਟਲਦੇ ਪੰਜਾਬੀ : ਕਨੇਡਾ ਚ ਇਸ ਕਾਰਨ ਪੰਜਾਬੀ ਟਰੱਕ ਡਰਾਈਵਰ ਨੂੰ ਕੀਤਾ ਗਿਆ ਚਾਰਜ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿੱਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਵਿੱਚ ਗਏ ਹਨ ਜਿਥੇ ਉਨ੍ਹਾਂ ਵੱਲੋਂ ਜਾ ਕੇ ਭਾਰੀ ਮਿਹਨਤ ਮੁਸ਼ਕਤ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਗਏ ਇਨ੍ਹਾਂ ਪੰਜਾਬੀਆਂ ਵੱਲੋਂ ਅਣਥਕ ਮਿਹਨਤ ਦੇ ਸਦਕਾ ਜਿੱਥੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਉਥੇ ਹੀ ਅਜਿਹੇ ਮਿਹਨਤ ਕਰਨ ਵਾਲੇ ਨੌਜਵਾਨ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਜਾਂਦੇ ਹਨ। ਪਰ ਕੁਝ ਲੋਕਾਂ ਵਲੋ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬੀਆਂ ਦਾ ਸ਼ਰਮ ਨਾਲ ਝੁਕ ਜਾਂਦਾ ਹੈ। ਹੁਣ ਕਨੇਡਾ ਵਿਚ ਇਸ ਕਾਰਨ ਪੰਜਾਬੀ ਟਰੱਕ ਡਰਾਈਵਰ ਨੂੰ ਕੀਤਾ ਗਿਆ ਚਾਰਜ , ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੈਨੇਡਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਪੁਲਿਸ ਵੱਲੋਂ ਇਸ ਲਈ ਚਾਰਜ ਕੀਤਾ ਗਿਆ ਹੈ ਕਿਉਂਕਿ ਉਸ ਵੱਲੋਂ ਸ਼ਰਾਬ ਪੀਕੇ ਟਰੱਕ-ਟਰੈਲਰ ਚਲਾਉਣ ਦੇ ਦੋਸ਼ ਸਾਬਤ ਹੋਏ ਹਨ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਦੋਸ਼ੀ ਪਾਏ ਜਾਣ ਤੋਂ ਬਾਅਦ ਜਸਵਿੰਦਰ ਸਿੰਘ ਦੀ ਬ੍ਰੈਸਬ੍ਰਿਜ ਕਚਿਹਰੀ ਵਿਚ ਅਗਲੀ ਪੇਸ਼ੀ 22 ਫਰਵਰੀ ਨੂੰ ਹੋਵੇਗੀ। ਉਥੇ ਹੀ ਦੋਸ਼ੀ ਵੱਲੋਂ ਸ਼ਰਾਬ ਪੀ ਕੇ ਟਰੱਕ ਚਲਾਉਣ ਦੇ ਦੋਸ਼ ਹੇਠ ਪੁਲਿਸ ਵੱਲੋਂ ਉਸ ਵਾਹਨ ਨੂੰ ਵੀ ਸੱਤ ਦਿਨਾਂ ਲਈ ਜ਼ਬਤ ਕੀਤਾ ਗਿਆ ਹੈ।

ਉਥੇ ਹੀ ਦੋਸ਼ੀ ਦਾ ਲਾਇਸੈਂਸ 3 ਮਹੀਨਿਆਂ ਲਈ ਪੁਲਸ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਕੈਲੇਡਨ ਵਿੱਚ ਰਹਿਣ ਵਾਲੇ 45 ਸਾਲਾ ਪੰਜਾਬੀ ਟਰੱਕ ਡਰਾਈਵਰ ਜਸਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਸ਼ਰਾਬ ਪੀ ਕੇ ਟਰੱਕ-ਟਰੈਲਰ ਚਲਾਉਣ ਅਤੇ ਹਾਦਸਾ ਕਰਨ ਦੇ ਦੋਸ਼ ਹੇਠ ਬ੍ਰੈਸਬ੍ਰਿਜ ਉਨਟਾਰੀਉ ਪ੍ਰੋਵਿਨਸ਼ਨਿਲ ਪੁਲਸ ਵੱਲੋਂ ਚਾਰਜ ਕੀਤਾ ਗਿਆ ਹੈ।

ਇਹ ਹਾਦਸਾ ਵੀਰਵਾਰ ਸ਼ਾਮ ਸਵਾ ਸੱਤ ਵਜੇ ਦੇ ਕਰੀਬ ਹਾਈਵੇਅ 400 ਨਾਰਥ ਬਾਉਂਡ ਜੌਰਜੀਅਨ ਟਾਊਨਸ਼ਿਪ ਨੇੜੇ ਵਾਪਰਨ ਦੀ ਖਬਰ ਪੁਲਿਸ ਨੂੰ ਮਿਲੀ ਸੀ। ਜਿਸ ਬਾਰੇ ਉਨਟਾਰੀਓ ਪ੍ਰੋਵਿਨਸ਼ਨਿਲ ਪੁਲਸ ਮੁਤਾਬਕ ਉਸਨੂੰ ਫੋਨ ਤੇ ਜਾਣਕਾਰੀ ਮਿਲੀ ਸੀ ਕਿ ਇਕ ਟਰੱਕ ਟਰੈਲਰ ਹਾਈਵੇਅ ’ਤੇ ਜੈਕ-ਨਾਈਫ ਹੋ ਗਿਆ ਹੈ। ਆਪਣੀ ਗਲਤੀ ਦੇ ਕਾਰਨ ਹੁਣ ਜਸਵਿੰਦਰ ਸਿੰਘ ਨੂੰ ਚਾਰਜ ਕੀਤਾ ਗਿਆ ਹੈ।