ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਚੋਣਾਂ ਦੇ ਸਮੇਂ ਜਿਥੇ ਪੰਜਾਬ ਵਿਚੋਂ ਨਸ਼ਾ ਖਤਮ ਕੀਤੇ ਜਾਣ ਅਤੇ ਬੇਰੁਜ਼ਗਾਰੀ ਨੂੰ ਦੂਰ ਕੀਤੇ ਜਾਣ ਅਤੇ ਹੋਰ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਤੋਂ ਬਾਅਦ ਇੱਕ ਕੁਝ ਵਾਅਦਿਆਂ ਨੂੰ ਪੂਰੇ ਵੀ ਕੀਤਾ ਗਿਆ ਹੈ ਉਥੇ ਹੀ ਅਜਿਹੇ ਬਹੁਤ ਸਾਰੇ ਮਾਮਲੇ ਆਏ ਹਨ ਜਿਸ ਦੇ ਚਲਦਿਆਂ ਹੋਇਆਂ ਕਈ ਪਰਿਵਾਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਛੇਵਾਂ ਦਰਿਆ ਜਿੱਥੇ ਨਸ਼ਿਆਂ ਦਾ ਵਗ ਰਿਹਾ ਹੈ ਉਥੇ ਹੀ ਅੱਜ ਦੇ ਨੌਜਵਾਨ ਚਿੱਟੇ ਦੇ ਆਦੀ ਹੋ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗ ਸਦਾ ਲਈ ਬੁਝ ਰਹੇ ਹਨ।
ਹੁਣ ਨਸ਼ੇ ਕਾਰਨ ਪਹਿਲਾਂ ਵੱਡੇ ਅਤੇ ਹੁਣ ਛੋਟੇ ਭਰਾ ਦੀ ਮੌਤ ਹੋਈ ਹੈ ਜਿੱਥੇ ਘਰ ਦਾ ਆਖਰੀ ਚਰਾਗ ਵੀ ਬੁਝ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਅਧੀਨ ਆਉਂਦੇ ਮੁੱਲਾਂਪੁਰ ਸ਼ਹਿਰ ਦੇ ਨਜ਼ਦੀਕ ਪੈਂਦੇ ਰਾਏਕੋਟ ਰੋਡ ਤੇ ਸਥਿਤ ਰਵਿਦਾਸ ਨਗਰ ਤੋਂ ਸਾਹਮਣੇ ਆਈ ਹੈ। ਜਿਥੋਂ ਕਿ ਇਕ 26 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਜਿਸ ਨਾਲ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਦੱਸ ਦਈਏ ਕਿ ਮ੍ਰਿਤਕ 26 ਸਾਲਾ ਜਸਪ੍ਰੀਤ ਸਿੰਘ ਦਾ ਵੱਡਾ ਭਰਾ ਵੀ ਇਸ ਚਿੱਟੇ ਦੀ ਭੇਟ ਚੜ੍ਹ ਗਿਆ ਸੀ ਜਿਸਦੀ ਚਿੱਟੇ ਦੇ ਕਾਰਨ ਹੀ ਦੋ ਸਾਲ ਪਹਿਲਾਂ ਮੌਤ ਹੋ ਗਈ। ਉੱਥੇ ਹੀ ਹੁਣ ਛੋਟੇ ਭਰਾ ਦੀ ਮੌਤ ਹੋਣ ਕਾਰਨ ਮਾਂ-ਬਾਪ ਦੇ ਬੁਢਾਪੇ ਦਾ ਸਹਾਰਾ ਉਨ੍ਹਾਂ ਕੋਲੋਂ ਖੁੰਝ ਗਿਆ ਹੈ। ਜਿੱਥੇ ਘਰ ਦਾ ਇਹ ਆਖਰੀ ਚਿਰਾਗ ਬੁਝ ਗਿਆ ਹੈ ਉਥੇ ਹੀ ਮਾਂ-ਬਾਪ ਬੇ-ਸਹਾਰਾ ਹੋ ਗਏ ਹਨ। ਇਸ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਰਵਿਦਾਸ ਨਗਰ ਦੀ ਚਿੱਟੇ ਦੀ ਵਰਤੋਂ ਕੀਤੇ ਜਾਣ ਦੀ ਆਦਤ ਦੇ ਚਲਦਿਆਂ ਹੋਇਆਂ ਹੀ ਮਾਪਿਆਂ ਵੱਲੋਂ ਆਪਣੇ ਬੇਟੇ ਨੂੰ ਸੁਰੱਖਿਅਤ ਰੱਖਣ ਵਾਸਤੇ ਘਰ ਵਿੱਚ ਡੱਕਿਆ ਹੋਇਆ ਸੀ।
ਪਰ ਬੀਤੀ ਸ਼ਾਮ ਜਿੱਥੇ ਇਹ ਨੌਜਵਾਨ ਲੜ ਝਗੜ ਕੇ ਘਰ ਤੋਂ ਬਾਹਰ ਚਲਾ ਗਿਆ ਅਤੇ ਚਿੱਟੇ ਦਾ ਟੀਕਾ ਲਗਾ ਲਿਆ ਜਿੱਥੇ ਇਸ ਦੀ ਜ਼ਿਆਦਾ ਡੋਜ਼ ਦੇ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੁਲਿਸ ਵੱਲੋਂ ਰੇਲਵੇ ਓਵਰਬ੍ਰਿਜ ਦੇ ਥੱਲਿਓ ਬਰਾਮਦ ਕੀਤਾ ਗਿਆ ਹੈ। ਜਿੱਥੇ ਉਸ ਦੇ ਕੋਲ ਟੀਕੇ ਵੀ ਮੌਜੂਦ ਸਨ।
Previous Postਪੰਜਾਬ ਚ ਇਥੇ 24 ਅਗਸਤ ਤਕ ਇਹ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਹੋਏ ਜਾਰੀ, ਤਾਜਾ ਵੱਡੀ ਖਬਰ
Next Postਖੇਤਾਂ ਚ ਕੰਮ ਕਰਨ ਗਏ ਕਿਸਾਨ ਨਾਲ ਵਾਪਰੀ ਅਣਹੋਣੀ- ਪੂਰੇ ਇਲਾਕੇ ਚ ਛਾਇਆ ਸੋਗ