ਨਵੇਂ ਸਾਲ ਦੀ ਸ਼ੁਰੂਆਤ ਚ ਵਾਪਰਿਆ ਕਹਿਰ ਕਈਆਂ ਦੀ ਹੋਈ ਮੌਤ ਅਤੇ ਕਈ ਪਹਾੜ ਥਲੇ ਦੱਬੇ ,ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜਾ ਵੱਡੀ ਖਬਰ 

ਨਵੇਂ ਸਾਲ ਦੀ ਸ਼ੁਰੂਆਤ ਤੇ ਜਿੱਥੇ ਸਾਰੇ ਲੋਕਾਂ ਵੱਲੋਂ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ ਕਿ ਇਹ 2022 ਵਰਾ ਸਭ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ। ਕਿਉਂਕਿ ਪਿਛਲੇ ਦੋ ਸਾਲਾਂ ਦੇ ਦੌਰਾਨ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਇਨ੍ਹਾਂ ਕੁਦਰਤੀ ਆਫਤਾਂ ਦੇ ਕਾਰਨ ਹੋਇਆ ਹੈ। ਜਿੱਥੇ ਅੱਜ ਨਵੇਂ ਸਾਲ ਦੇ ਜਸ਼ਨ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਪਰਿਵਾਰਾਂ ਦੇ ਨਾਲ ਮਨਾਏ ਜਾ ਰਹੇ ਹਨ। ਓਥੇ ਹੀ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਇਸ ਸਾਲ ਵਿਚ ਦੀ ਸ਼ੁਰੂਆਤ ਦੌਰਾਨ ਹੀ ਸਾਹਮਣੇ ਆ ਗਿਆ ਹੈ। ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਕੁਦਰਤ ਵੱਲੋਂ ਸਮੇਂ ਸਮੇਂ ਤੇ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਜਿਸ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ।

ਹੁਣ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਕਈ ਮੌਤਾਂ ਪਹਾੜ ਦੇ ਥੱਲੇ ਆਉਣ ਕਾਰਨ ਹੋਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁੱਖ ਭਰੀ ਖਬਰ ਹੁਣ ਭਿਵਾਨੀ ਤੋਂ ਸਾਹਮਣੇ ਆਈ ਹੈ। ਜਿੱਥੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਹੀ ਪਹਿਲੇ ਦਿਨ ਭਿਵਾਨੀ ਦੇ ਤੋਸ਼ਾਮ ਦੇ ਦਾਦਮ ਵਿੱਚ ਇਹ ਹਾਦਸਾ ਵਾਪਰਿਆ ਹੈ। ਪਹਾੜੀ ਖੇਤਰ ਵਿਚ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਈਨਿੰਗ ਖੇਤਰ ਵਿੱਚ ਪਹਾੜ ਖਿਸਕ ਜਾਣ ਕਾਰਨ ਇਸ ਵਿੱਚ ਕੰਮ ਕਰ ਰਹੇ ਲੋਕ ਮਲਬੇ ਹੇਠਾਂ ਦੱਬ ਗਏ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਰਾਹਤ ਟੀਮਾਂ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅਤੇ ਇਸ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ, ਅਤੇ ਦੋ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਇਕ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਅਚਾਨਕ ਹੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਅਤੇ ਲੋਕਾਂ ਦਾ ਚੀਕ-ਚਿਹਾੜਾ ਸ਼ੁਰੂ ਹੋ ਗਿਆ ਤੇ ਉਸ ਸਮੇਂ ਹੀ ਧੂੜ ਉੱਡਣੀ ਸ਼ੁਰੂ ਹੋ ਗਈ ਅਤੇ ਇਹ ਘਟਨਾ ਵਾਪਰ ਗਈ। ਰਾਹਤ ਟੀਮਾਂ ਵੱਲੋਂ ਮਲਬੇ ਹਟਾਏ ਜਾਣ ਦਾ ਕੰਮ ਜਾਰੀ ਹੈ।