ਨਵੇਂ ਸਾਲ ਦੀ ਸ਼ੁਰੁਆਤ ਚ ਵਾਪਰਿਆ ਕਹਿਰ 2 ਪ੍ਰੀਵਾਰਾਂ ਚ ਵਿਛੇ ਸੱਥਰ ਨੌਜਵਾਨਾਂ ਦੀਆਂ ਹੋਈਆਂ ਮੌਤਾਂ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਲਗਾਤਾਰ ਹੀ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ , ਜੋ ਇਕ ਬੇਹੱਦ ਹੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ । ਹਰ ਰੋਜ਼ ਹੀ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਲੋਕ ਕੀਮਤੀ ਜਾਨਾਂ ਗੁਆ ਰਹੇ ਹਨ , ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀਆਂ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਨਹੀਂ ਘੱਟ ਰਹੀਆਂ । ਹਰ ਰੋਜ਼ ਅਸੀਂ ਸੜਕਾਂ ਦੇ ਆਲੇ ਦੁਆਲੇ ਤੇ ਦੀਵਾਰਾਂ ਦੇ ਉੱਪਰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਬਹੁਤ ਸਾਰੇ ਸਲੋਗਨ ਤੇ ਬੋਰਡ ਲੱਗੇ ਹੋਏ ਵੇਖਦੇ ਹਾਂ , ਪਰ ਜਦੋਂ ਅਸੀਂ ਕੋਈ ਵਾਹਨ ਚਲਾਉਂਦੇ ਹਾਂ ਚ ਸੜਕ ਕਿਨਾਰੇ ਤੁਰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਅੱਖੋ ਪਰੋਲਾ ਕਰ ਦਿੰਦੇ ਹਾਂ ,ਜੋ ਇੱਕ ਵੱਡਾ ਕਾਰਨ ਬਣਦੇ ਹਨ ਸੜਕੀ ਹਾਦਸਿਆਂ ਦੇ ਵੱਧਣ ਦਾ ।

ਕਈ ਵਾਰ ਇਹ ਸੜਕੀ ਹਾਦਸੇ ਦਿਲ ਨੂੰ ਝਿੰਜੋੜ ਕੇ ਰੱਖ ਦਿੰਦੇ ਹਨ ਤੇ ਕਈ ਵਾਰ ਪਰਿਵਾਰਾਂ ਦੀਆਂ ਖ਼ੁਸ਼ੀਆਂ ਹੀ ਤਬਾਹ ਕਰ ਜਾਂਦੇ ਹਨ ਤੇ ਅਜਿਹਾ ਹੀ ਇੱਕ ਰੂਹ ਕੰਬਾਊ ਮਾਮਲਾ ਦਸੂਹਾ ਤੋਂ ਸਾਹਮਣੇ ਆਇਆ । ਜਿੱਥੇ ਕਿ ਦਸੂਹਾ ਦੇ ਪਿੰਡ ਪੰਡੋਰੀ ਅਰਾਈਆਂ ਤੇ ਛੁੱਟੀ ਤੇ ਆਏ ਫੌਜੀ ਸਮੇਤ ਇੱਕ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿੱਥੇ ਪੂਰਾ ਦੇਸ਼ ਖ਼ੁਸ਼ੀਆਂ ਮਨਾ ਰਿਹਾ ਸੀ ਉੱਥੇ ਹੀ ਇਸ ਸੜਕੀ ਹਾਦਸੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਦਸੂਹਾ ਸ਼ਹਿਰ ਨੂੰ ਸਾਮਾਨ ਲੈਣ ਲਈ ਜਾ ਰਹੇ ਸਨ ਜਦੋਂ ਵਾਪਸ ਆਏ ਤਾਂ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਕੁਝ ਸਮੇਂ ਬਾਅਦ ਦੋਵਾਂ ਦੀ ਹੀ ਮੌਤ ਹੋ ਗਈ । ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਪਰਿਵਾਰ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਨੌਜਵਾਨ ਪਰਮਜੀਤ ਸਿੰਘ ਕੁਝ ਦਿਨ ਪਹਿਲਾਂ ਹੀ ਫ਼ੌਜ ਤੋਂ ਛੁੱਟੀ ਲੈ ਕੇ ਘਰ ਆਇਆ ਸੀ ਅਤੇ ਉਸ ਦੇ ਵਿਆਹ ਨੂੰ ਮਹਿਜ਼ ਨੌਂ ਮਹੀਨੇ ਹੀ ਹੋਏ ਸਨ ,ਜਿਸ ਕਾਰਨ ਹੁਣ ਉਨ੍ਹਾਂ ਦੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ । ਉਥੇ ਹੀ ਹੁਣ ਪੁਲੀਸ ਦੇ ਵੱਲੋਂ ਸਵਿਫਟ ਕਾਰ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।