ਕਈ ਵਾਰ ਕੁਦਰਤ ਦੀ ਕਰੋਪੀ ਅਜਿਹਾ ਭਿਆਨਕ ਰੂਪ ਵਿਖਾਉਂਦੀ ਹੈ , ਜਿਸ ਵਿੱਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਉਂਦਾ ਹੈ। ਦੁਨੀਆਂ ਭਰ ਤੋਂ ਅਜਿਹੀਆਂ ਖਬਰਾਂ ਆਏ ਦਿਨ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ, ਜਿੱਥੇ ਕੁਦਰਤ ਦੀ ਕਰੋਪੀ ਦੇ ਕਾਰਨ ਵੱਡਾ ਨੁਕਸਾਨ ਹੋਇਆ ਹੋਵੇ ਤੇ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੋਵੇ।ਦੂਜੇ ਪਾਸੇ ਜਿੱਥੇ ਨਵੇਂ ਸਾਲ ਦੇ ਕਾਰਨ ਦੁਨੀਆਂ ਭਰ ਦੇ ਵਿੱਚ ਕਾਫੀ ਉਤਸਾਹ ਵੇਖਣ ਨੂੰ ਮਿਲਦਾ ਪਿਆ ਹੈ ਤੇ ਇਸ ਨਵੇਂ ਸਾਲ ਤੇ ਹੁਣ ਜਬਰਦਸਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਜਿਸ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਹੈ । ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ , ਜਿੱਥੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਨਵੇਂ ਸਾਲ ਮੌਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ । ਇਸ ਭੂਚਾਲ ਦੀ ਤੀਬਰਤਾ 3.2 ਮਾਪੀ ਗਈ। ਭੁਚਾਲ ਸਬੰਧੀ ਸਾਰੀ ਜਾਣਕਾਰੀ ਇੰਸਟੀਚਿਊਟ ਆਫ ਸਿਸਮੋਲੋਜੀਕਲ ਰਿਸਰਚ ਨੇ ਸਾਂਝੀ ਦਿੱਤੀ ਹੈ। ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ ਨੇ ਕਿਹਾ ਕਿ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ 3.2 ਤੀਬਰਤਾ ਦਾ ਭੂਚਾਲ ਆਇਆ। ਓਹਨਾਂ ਨੇ ਕਿਹਾ ਕਿ ਗਾਂਧੀਨਗਰ ਸਥਿਤ ਆਈਐਸਆਰ ਦੇ ਅਨੁਸਾਰ ਭੂਚਾਲ ਸਵੇਰੇ 10.24 ਵਜੇ ਇਹਨਾਂ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ । ਇਸ ਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ-ਉੱਤਰ ਪੂਰਬ ਵਿੱਚ ਸਥਿਤ ਸੀ। ਪਰ ਗਨੀਮਤ ਰਹੀ ਹੈ ਕਿ ਇਨ੍ਹਾਂ ਭੁਚਾਲ ਦੇ ਝਟਕਿਆਂ ਦੌਰਾਨ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ। ਪਰ ਇਸ ਦੌਰਾਨ ਇਥੇ ਦੇ ਵਸਨੀਕਾਂ ਦੇ ਵਿੱਚ ਕਾਫੀ ਖੌਫ ਪਾਇਆ ਜਾ ਰਿਹਾ ਹੈ।