ਨਵੀਂ ਵਿਆਹੀ ਲਾੜੀ ਦੀ ਕਰਤੂਤ ਦੇਖ ਮੁੰਡੇ ਵਾਲਿਆਂ ਦੇ ਉਡੇ ਤੋਤੇ

ਨਵੀਂ ਵਿਆਹੀ ਲਾੜੀ ਵੱਲੋਂ 25 ਦਿਨਾਂ ਬਾਅਦ ਵੱਡਾ ਧੋਖਾ, ਨਕਦੀ ਤੇ ਗਹਿਣੇ ਲੈ ਹੋਈ ਗਾਇਬ

ਜੀਂਦ (ਹਰਿਆਣਾ): ਜੀਂਦ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਨਵੀਂ ਵਿਆਹੀ ਲਾੜੀ ਵਿਆਹ ਤੋਂ ਸਿਰਫ 25 ਦਿਨ ਬਾਅਦ ਹੀ ਘਰ ‘ਚੋਂ ਨਕਦੀ ਅਤੇ ਗਹਿਣੇ ਚੁੱਕ ਕੇ ਰਾਤੀਂ ਭੱਜ ਗਈ। ਇਸ ਘਟਨਾ ਕਾਰਨ ਪਰਿਵਾਰ ਵਿੱਚ ਹੜਕੰਪ ਮਚ ਗਿਆ ਹੈ।

ਸ਼ਿਕਾਇਤਕਤਾ ਮੁਤਾਬਕ, ਨੌਜਵਾਨ ਦਾ ਵਿਆਹ ਹਿਸਾਰ ਦੇ ਹਾਂਸੀ ਇਲਾਕੇ ਦੀ ਰਹਿਣ ਵਾਲੀ ਕੁੜੀ ਨਾਲ 25 ਦਿਨ ਪਹਿਲਾਂ ਹੋਇਆ ਸੀ। 10 ਅਪ੍ਰੈਲ ਦੀ ਰਾਤ ਪਰਿਵਾਰ ਰਾਤ ਦਾ ਭੋਜਨ ਕਰਕੇ ਸੋ ਗਿਆ। ਸਵੇਰੇ 5 ਵਜੇ ਜਦ ਅੱਖ ਖੁਲੀ, ਤਾਂ ਲਾੜੀ ਘਰ ਵਿਚ ਮੌਜੂਦ ਨਹੀਂ ਸੀ ਅਤੇ ਘਰ ਦੀ ਅਲਮਾਰੀ ਖੁੱਲ੍ਹੀ ਹੋਈ ਸੀ।

🏠 ਅਲਮਾਰੀ ‘ਚੋਂ ₹50,000 ਨਕਦ ਅਤੇ ਸੋਨੇ-ਚਾਂਦੀ ਦੇ ਗਹਿਣੇ ਗਾਇਬ ਸਨ, ਨਾਲ ਹੀ ਮੋਬਾਈਲ ਵੀ ਟੁੱਟਿਆ ਹੋਇਆ ਮਿਲਿਆ। ਪਰਿਵਾਰ ਨੇ ਲਾੜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਪਤਾ ਨਹੀਂ ਲੱਗ ਸਕਿਆ।

📌 ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੁਟੇਰੀ ਲਾੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲਾ ਮਾਮਲਾ ਨਹੀਂ ਹੈ—ਇਸ ਤੋਂ ਪਹਿਲਾਂ ਵੀ ਜੀਂਦ ਜ਼ਿਲ੍ਹੇ ‘ਚ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿੱਥੇ ਲਾੜੀਆਂ ਵਿਆਹ ਤੋਂ ਕੁਝ ਦਿਨਾਂ ਬਾਅਦ ਘਰ ਤੋਂ ਨਕਦੀ ਅਤੇ ਗਹਿਣੇ ਲੈ ਕੇ ਗਾਇਬ ਹੋ ਜਾਂਦੀਆਂ ਹਨ।