ਧੁੰਦ ਕਾਰਨ ਪੰਜਾਬ ਚ ਇਥੇ ਵਾਪਰਿਆ ਭਿਅਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼

ਹੁਣੇ ਆਈ ਤਾਜਾ ਵੱਡੀ ਖਬਰ

ਮੌਸਮ ਦੀ ਤਬਦੀਲੀ ਕਾਰਨ ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ। ਆਏ ਦਿਨ ਹੀ ਪੰਜਾਬ ਅੰਦਰ ਹੋਣ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਇਨਸਾਨ ਘਰ ਤੋਂ ਜਾਂਦਾ ਹੈ , ਤਾਂ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਹਾਦਸਾ ਵਾਪਰ ਜਾਵੇ। ਕਦੇ ਕਦੇ ਦੂਸਰੇ ਦੀ ਗਲਤੀ ਕਾਰਨ ਕੁਝ ਲੋਕ ਮੌ-ਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕੁਝ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਦੇ ਕਾਰਨ ਅਨੇਕਾਂ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਸੜਕੀ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬਹੁਤ ਸਾਰੇ ਅਜਿਹੇ ਸੜਕ ਹਾਦਸਿਆਂ ਕਾਰਨ ਕਈ ਪਰਿਵਾਰ ਡਰ ਦੇ ਸਾਏ ਹੇਠ ਜੀ ਰਹੇ ਹਨ। ਕਿਉਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਹੁਣ ਫਿਰ ਇਕ ਵਾਰ ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਪੰਜਾਬ ਵਿੱਚ ਗੁਰਾਇਆ ਤੋਂ ਲੁਧਿਆਣਾ ਹਾਈਵੇ ਉੱਪਰ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਅੱਧੀ ਦਰਜਨ ਦੇ ਕਰੀਬ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਨ੍ਹਾਂ ਵਿੱਚ ਇੱਕ ਮੋਟਰ ਸਾਇਕਲ ਵੀ ਸ਼ਾਮਲ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕੁੱਝ ਗੱਡੀਆਂ ਦੇ ਪਰਖੱਚੇ ਤੱਕ ਉੱਡ ਗਏ। ਇਸ ਹਾਦਸੇ ਵਿਚ ਜ਼ਖ਼ਮੀਆਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅੱਜ ਹੋਏ ਇਸ ਹਾਦਸੇ ਵਿਚ ਇਕ ਮੋਟਰ ਸਾਈਕਲ ਨੌਜਵਾਨ ਦੀ ਮੌ-ਤ ਹੋ ਗਈ ਹੈ। ਇਸ ਮੋਟਰਸਾਈਕਲ ਸਵਾਰ ਮ੍ਰਿ-ਤ-ਕ ਦੀ ਪਹਿਚਾਣ ਰਣਜੀਤ ਕੁਮਾਰ ਪੁੱਤਰ ਰਵਿੰਦਰ ਯਾਦਵ ਵਾਸੀ ਮਨਸੂਰਪੁਰ, ਥਾਣਾ ਗੁਰਾਇਆ ਵਜੋਂ ਹੋਈ ਹੈ। ਇਸ ਹਾਦਸੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਮੌਕੇ ਉਪਰ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਰਗ ਤੇ ਅੱਜ ਸੰਘਣੀ ਧੁੰਦ ਛਾਈ ਹੋਣ ਕਾਰਨ ਕਈ ਹਾਦਸੇ ਵਾਪਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।