ਧੀ ਨੂੰ ਬਚਾਉਂਦਿਆਂ ਏਦਾਂ ਚਲੇ ਗਈ ਪਿਓ ਦੀ ਵੀ ਜਾਨ – ਪਿੰਡ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪਜਾਬ ਚ ਜਿੱਥੇ ਵੱਖ ਵੱਖ ਘਟਨਾਵਾਂ ਦੇ ਚਲਦੇ ਹੋਏ ਬਹੁਤ ਸਾਰੇ ਲੋਕ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਹਨ ਉਥੇ ਹੀ ਇਨ੍ਹਾਂ ਲੋਕਾਂ ਦੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਦੇਸ਼ ਵਿਚ ਜਿਥੇ ਲਗਾਤਾਰ ਦੋ ਸਾਲ ਬਹੁਤ ਸਾਰੇ ਲੋਕ ਫਿਰ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਥੇ ਹੀ ਵਾਪਰਨ ਵਾਲੇ ਸੜਕੀ ਹਾਦਸਿਆਂ ਅਤੇ ਹੋਰ ਘਟਨਾਵਾਂ ਤੇ ਬਿਮਾਰੀਆਂ ਤੇ ਚਲਦੇ ਹੋਏ ਬਹੁਤ ਸਾਰੇ ਲੋਕ ਕਈ ਤਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਫਸ ਰਹੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ।

ਜਿਸ ਬਾਰੇ ਲੋਕਾਂ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਲੋਕਾਂ ਨੂੰ ਗਮ ਦੇ ਸਾਏ ਹੇਠ ਲੈ ਆਉਂਦੀਆਂ ਹਨ। ਮਾਪਿਆ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਜਾਂਦਾ ਹੈ ਉਥੇ ਹੀ ਕਈ ਹਾਦਸੇ ਵਾਪਰ ਜਾਂਦੇ ਹਨ। ਹੁਣ ਧੀ ਨੂੰ ਬਚਾਉਂਦਿਆਂ ਹੋਇਆਂ ਪਿਓ ਦੀ ਵੀ ਜਾਨ ਚਲੇ ਗਏ ਜਿਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਧੂਰੀ ਦੇ ਪਿੰਡ ਰਾਜੋਮਾਜਰਾ ਤੋਂ ਸਾਹਮਣੇ ਆਇਆ। ਜਿੱਥੇ ਪਿੰਡ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇਸ ਪਿੰਡ ਦਾ ਰਹਿਣ ਵਾਲਾ 36 ਸਾਲਾ ਕੁਲਬੀਰ ਸਿੰਘ ਪੁੱਤਰ ਅਜੀਤ ਸਿੰਘ ਬੀਤੇ ਕੱਲ ਆਪਣੀਆ 2 ਬੇਟੀਆ ਨਾਲ ਆਪਣੇ ਖੇਤਾਂ ਵਿਚ ਕਣਕ ਨੂੰ ਪਾਣੀ ਲਗਾਉਣ ਲਈ ਗਿਆ ਹੋਇਆ ਸੀ।

ਜਿੱਥੇ ਖੇਤਾਂ ਵਿੱਚ ਬਣਾਏ ਗਏ ਰਿਚਾਰਜ ਟੈਂਕ ਉੱਪਰ ਉਨ੍ਹਾਂ ਦੀ ਤਿੰਨ ਸਾਲਾਂ ਦੀ ਧੀ ਦੀਪਨੂਰ ਜਾ ਕੇ ਚੜ੍ਹ ਗਈ, ਅਤੇ ਇਸ ਟੈਂਕ ਵਿੱਚ ਡਿੱਗ ਗਈ। ਪਿਤਾ ਵੱਲੋਂ ਜਿੱਥੇ ਆਪਣੀ ਧੀ ਨੂੰ ਬਾਹਰ ਕੱਢਣ ਲਈ ਕਾਫੀ ਜੱਦੋਜ਼ਹਿਦ ਕੀਤੀ ਗਈ ਉਥੇ ਹੀ ਕੁਲਬੀਰ ਸਿੰਘ ਆਪਣੀ ਧੀ ਨੂੰ ਬਚਾਉਂਦਾ ਬਚਾਉਂਦਾ ਟੈਂਕ ਵਿੱਚ ਡਿੱਗ ਗਿਆ ਜਿਸ ਕਾਰਨ ਪਿਓ ਧੀ ਦੀ ਦੋਹਾਂ ਦੀ ਮੌਤ ਹੋਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਰਾਜੋਮਾਜਰਾ ਦੇ ਲੋਕਾਂ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ।