ਧੀ ਦੀ ਡੋਲੀ ਨਾਲ ਉੱਠੀ ਪਿਤਾ ਦੀ ਅਰਥੀ , ਮਾਤਮ ਚ ਬਦਲੀਆਂ ਖੁਸ਼ੀਆਂ

ਆਈ ਤਾਜਾ ਵੱਡੀ ਖਬਰ

ਜਦੋਂ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਜਾਂਦਾ ਹੈ ਤਾਂ ਉਸ ਵਿਆਹ ਦੀ ਖੁਸ਼ੀ ਸਭ ਤੋਂ ਵੱਧ ਉਸ ਕੁੜੀ ਦੇ ਪਿਓ ਨੂੰ ਹੁੰਦੀ ਹੈ। ਪਿਓ ਵੱਲੋਂ ਆਪਣੀ ਧੀ ਦੇ ਵਿਆਹ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਕੰਮੀ ਨਹੀਂ ਆਉਣ ਦਿੱਤੀ ਜਾਂਦੀ ਤੇ ਉਸ ਵੱਲੋਂ ਹਰੇਕ ਕੰਮ ਹੱਥੀ ਕਰਵਾਇਆ ਜਾਂਦਾ ਹੈ। ਡੋਲੀ ਵੇਲੇ ਇੱਕ ਬਾਪ ਸਭ ਤੋਂ ਵੱਧ ਰੋਂਦਾ ਹੈ ਤੇ ਆਪਣੀ ਧੀ ਨੂੰ ਲਾਡਾ ਪਿਆਰਾਂ ਦੇ ਨਾਲ ਤੋਰਦਾ ਹੈ। ਪਰ ਹੁਣ ਇੱਕ ਬੇਹਦ ਹੀ ਦੁੱਖਦਾਈ ਖਬਰ ਸਾਂਝੀ ਕਰਾਂਗੇ , ਜਿੱਥੇ ਧੀ ਦੀ ਡੋਲੀ ਉੱਠਣ ਤੋਂ ਪਹਿਲਾਂ ਹੀ ਇੱਕ ਪਿਓ ਦੀ ਮੌਤ ਹੋ ਗਈ । ਜਿਸ ਦੇ ਚਲਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਫੈਲ ਗਿਆ ਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ । ਦੱਸ ਦਈਏ ਕਿ ਇਹ ਦੁੱਖਦਾਇਕ ਖਬਰ ਬਿਹਾਰ ਤੋਂ ਸਾਹਮਣੇ ਆਈ ਜਿੱਥੇ ਇੱਕ ਪਿਤਾ ਦਾ ਆਪਣੇ ਹੱਥੀ ਧੀ ਦਾ ਕੰਨਿਆ ਦਾਨ ਕਰਨ ਦਾ ਸੁਪਨਾ ਅੱਧ ਵਿਚਕਾਰੇ ਹੀ ਰਹਿ ਗਿਆ ਕਿਉਂਕਿ ਧੀ ਦੇ ਵਿਆਹ ਤੋਂ ਪਹਿਲਾਂ ਹੀ ਪਿਓ ਦੀ ਮੌਤ ਹੋ ਗਈ। ਦੱਸ ਦਈਏ ਕਿ ਇਕ ਪਾਸੇ ਵਿਹੜੇ ‘ਚੋਂ ਬਾਪ ਦੀ ਅਰਥੀ ਨਿਕਲੀ ਤਾਂ ਦੂਜੇ ਪਾਸੇ ਧੀ ਦੀ ਡੋਲੀ ਨਿਕਲੀ, ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ, ਜਿੱਥੇ ਵਿਆਹ ਨੂੰ ਲੈ ਕੇ ਘਰ ਵਿੱਚ ਖੁਸ਼ੀਆਂ ਤੇ ਸਾਰੇ ਨੱਚ ਟੱਪ ਰਹੇ ਸਨ , ਉੱਥੇ ਹੀ ਜਦੋਂ ਇਹ ਦੋਵੇਂ ਦ੍ਰਿਸ਼ ਵੇਖੇ ਗਏ ਤਾਂ ਸਭ ਦੀਆਂ ਧਾਹਾਂ ਨਿਕਲ ਗਈਆਂ । ਇਹ ਮਾਮਲਾ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਿਓ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਤੇ ਘਰ ਵਿੱਚ ਜਿਹੜਾ ਵਿਆਹ ਦਾ ਮਾਹੌਲ ਸੀ ਉਹ ਗਮਗੀਨ ਮਾਹੌਲ ਵਿੱਚ ਤਬਦੀਲ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਪਕੜੀਦਿਆਲ ਥਾਣਾ ਖੇਤਰ ਦਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਪਕੜੀਦਿਆਲ ਥਾਣਾ ਖੇਤਰ ਦੀ ਚੈਤਾ ਪੰਚਾਇਤ ਦੇ ਪਿੰਡ ਹਸਨਾਬਾਦ ਦੇ ਵਾਰਡ ਨੰਬਰ-5 ‘ਚ ਮਨੋਜ ਸਾਹ ਦੀ ਧੀ ਪਿੰਕੀ ਦਾ ਵਿਆਹ ਸੀ। ਬਰਾਤ ਮੁਜ਼ੱਫਰਪੁਰ ਦੇ ਮੋਤੀਪੁਰ ਥਾਣਾ ਖੇਤਰ ਤੋਂ ਆਈ ਸੀ। ਧੀ ਲਈ ਸਾਲਾਂ ਤੋਂ ਸੰਜੋਏ ਸੁਫ਼ਨੇ ਸਾਕਾਰ ਹੁੰਦਾ ਵੇਖ ਕੇ ਪਿਤਾ ਮਨੋਜ ਖ਼ੁਸ਼ ਸੀ। ਉਹ ਖੁਸ਼ੀ-ਖੁਸ਼ੀ ਆਪਣੇ ਘਰ ਦੇ ਦਰਵਾਜ਼ੇ ‘ਤੇ ਬਰਾਤੀਆਂ ਦਾ ਸਵਾਗਤ ਕਰ ਨਾਸ਼ਤਾ ਕਰਵਾ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣੇ ਘਰ ਦੇ ਸਾਹਮਣੇ ਤੋਂ ਲੰਘਦੀ ਸੜਕ ਨੂੰ ਪਾਰ ਕਰਕੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ ਤਾਂ, ਤੇਜ਼ ਰਫ਼ਤਾਰ ਬਲੈਰੋ ਨੇ ਆ ਕੇ ਉਨ੍ਹਾਂ ਨੂੰ ਕੁਚਲ ਦਿੱਤਾ। ਜਿਸ ਦੇ ਚਲਦੇ ਉਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਤੇ ਜਿਨਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।