ਆਈ ਤਾਜਾ ਵੱਡੀ ਖਬਰ
ਭਾਰਤ ਵਿਚ ਪਿਛਲੇ ਕੁਝ ਸਮੇਂ ਤੋਂ ਕਰੋਨਾ ਕੇਸਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੇਸ਼ ਅੰਦਰ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਦੇਸ਼ ਦੇ ਕੁਝ ਸੂਬੇ ਕਰੋਨਾ ਕਾਰਨ ਵਧੇਰੇ ਪ੍ਰਭਾਵਿਤ ਹੋ ਰਹੇ ਹਨ। ਜਿਸ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਥੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਸਾਰ ਨੂੰ ਦੇਖਦੇ ਹੋਏ ਸਭ ਸੂਬਿਆਂ ਨੂੰ ਟੈਸਟ ਕਰਨ , ਕਰੋਨਾ ਟੀਕਾਕਰਨ ਦੀ ਸਮਰੱਥਾ ਨੂੰ ਵਧਾਉਣ ਦੀ ਵੀ ਹਦਾਇਤ ਕੀਤੀ ਹੈ।
ਜਿਸ ਨਾਲ ਸਭ ਲੋਕਾਂ ਨੂੰ ਵੈਕਸੀਨੇਟ ਕਰਕੇ ਇਸ ਕਰੋਨਾ ਦੇ ਪ੍ਰਭਾਵ ਵਿਚ ਆਉਂਣ ਤੋਂ ਬਚਾਇਆ ਜਾ ਸਕੇ। ਦੇਸ਼ ਵਿਚ ਦੁਬਾਰਾ ਫਿਰ ਤੋਂ ਕਰੋਨਾ ਦੇ ਵਾਧੇ ਕਾਰਨ ਲਾਕਡਾਊਨ ਦਾ ਦੌਰ, ਏਥੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਲਾਕਡਾਊਨ ਲਗਾਇਆ ਜਾ ਰਿਹਾ ਹੈ। ਹੁਣ ਮਹਾਰਾਸ਼ਟਰ ਸੂਬੇ ਵਿੱਚ ਜਿੱਥੇ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕੁਝ ਦਿਨਾਂ ਲਈ ਤਾਲਾਬੰਦੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਸ-ਖ਼-ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਕਿਉਂ ਕਿ ਮੁੰਬਈ ਦੇ ਵਿੱਚ ਵੀ ਕਰੋਨਾ ਕੇਸਾਂ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਸੂਬੇ ਅੰਦਰ ਤਾਲਾਬੰਦੀ ਦੌਰਾਨ ਸ਼ਾਪਿੰਗ ਮਾਲ , ਬਾਰ, ਰੈਸਟੋਰੈਂਟ ਅਤੇ ਛੋਟੀਆਂ ਦੁਕਾਨਾਂ ਸਿਰਫ ਪੈਕਿੰਗ ਕਰਵਾਉਣ ਵਾਸਤੇ ਖੁੱਲੀਆ ਰਹਿ ਸਕਦੀਆਂ ਹਨ। ਲੋਕ ਸਮਾਨ ਪੈਕ ਕਰਵਾ ਕੇ ਲਿਜਾ ਸਕਦੇ ਹਨ। ਉੱਥੇ ਹੀ ਫ਼ਿਲਮਾਂ ਅਤੇ ਟੀ ਵੀ ਸ਼ੋਅ ਦੀ ਸ਼ੂਟਿੰਗ ਵੀ ਘੱਟ ਵਿਅਕਤੀਆਂ ਨਾਲ ਹੀ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਡਰਾਮਾ ਥੀਏਟਰ ਬੰਦ ਕੀਤੇ ਗਏ ਹਨ। ਸਰਕਾਰੀ ਦਫ਼ਤਰਾਂ ਵਿੱਚ ਵੀ 50 ਫੀਸਦ ਮੁਲਾਜ਼ਮ ਕੰਮ ਕਰਨਗੇ। ਸਬਜ਼ੀ ਮੰਡੀਆਂ ਅਤੇ ਹੋਰ ਉਤਪਾਦਨ ਖੇਤਰ ਵੀ ਨਿਯਮਾਂ ਦੇ ਅਨੁਸਾਰ ਹੀ ਖੋਲ੍ਹੇ ਜਾਣਗੇ। ਸੂਬੇ ਅੰਦਰ 144 ਧਾ-ਰਾ ਦੇ ਅਧੀਨ ਹੁਕਮ ਲਾਗੂ ਕੀਤੇ ਗਏ ਹਨ। ਜੋ ਇਕ ਹਫਤੇ ਲਈ ਲਾਗੂ ਰਹਿਣਗੇ।
ਦੇਸ਼ ਅੰਦਰ ਤੇਜ਼ੀ ਨਾਲ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਹੰ-ਗਾ-ਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕੈਬਨਿਟ ਸਕੱਤਰ, ਪ੍ਰਮੁੱਖ ਸਕੱਤਰ ,ਸਿਹਤ ਸਕੱਤਰ ਅਤੇ ਨੀਤੀ ਆਯੋਗ ਦੇ ਮੈਂਬਰ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਜਿੱਥੇ ਕਈ ਰਣਨੀਤੀਆਂ ਬਾਰੇ ਗੱਲਬਾਤ ਕੀਤੀ ਗਈ,ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਟੀਕਾਕਰਨ ਪ੍ਰੋਗਰਾਮ ਦਾ ਜਾਇਜ਼ਾ ਵੀ ਲਿਆ ਗਿਆ। ਦੇਸ਼ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ।
Home ਤਾਜਾ ਖ਼ਬਰਾਂ ਦੇਸ਼ ਚ ਦੁਬਾਰਾ ਫਿਰ ਕੋਰੋਨਾ ਦੇ ਵਾਧੇ ਕਰਕੇ ਲਾਕਡਾਊਨ ਦਾ ਦੌਰ – ਇਥੇ ਲੱਗਾ ਸ਼ੁਕਰਵਾਰ ਤੋਂ ਸੋਮਵਾਰ ਤੱਕ ਲਾਕਡਾਊਨ
ਤਾਜਾ ਖ਼ਬਰਾਂ
ਦੇਸ਼ ਚ ਦੁਬਾਰਾ ਫਿਰ ਕੋਰੋਨਾ ਦੇ ਵਾਧੇ ਕਰਕੇ ਲਾਕਡਾਊਨ ਦਾ ਦੌਰ – ਇਥੇ ਲੱਗਾ ਸ਼ੁਕਰਵਾਰ ਤੋਂ ਸੋਮਵਾਰ ਤੱਕ ਲਾਕਡਾਊਨ
Previous Postਪ੍ਰਧਾਨ ਮੰਤਰੀ ਮੋਦੀ ਵਲੋਂ ਆਈ ਵੱਡੀ ਖਬਰ 7 ਅਪ੍ਰੈਲ ਨੂੰ ਸ਼ਾਮ 7 ਵਜੇ ਦੇ ਬਾਰੇ – ਖੁਦ ਦਿੱਤੀ ਜਾਣਕਾਰੀ
Next Postਹੁਣੇ ਹੁਣੇ ਕੋਰੋਨਾ ਪੀੜਤ ਮਸ਼ਹੂਰ ਐਕਟਰ ਅਕਸ਼ੇ ਕੁਮਾਰ ਦੇ ਬਾਰੇ ਆਈ ਇਹ ਮਾੜੀ ਖਬਰ