ਆਈ ਤਾਜਾ ਵੱਡੀ ਖਬਰ
ਜਿੱਥੇ ਦੇਸ਼ ਦੇ ਕਿਸਾਨਾਂ ਵੱਲੋਂ ਆਪਣੀ ਕਿਰਸਾਨੀ ਨੂੰ ਬਚਾਉਣ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਦੇਸ਼ ਦਾ ਹਰ ਕਿਸਾਨ ਪੜਿਆ-ਲਿਖਿਆ ਅਤੇ ਖੇਤੀ ਨੂੰ ਆਧੁਨਿਕ ਢੰਗ ਨਾਲ ਕਰਨ ਵਾਲਾ ਹੈ। ਜੋ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਹੀ ਖੇਤੀ ਕਰ ਰਿਹਾ ਹੈ। ਉਥੇ ਹੀ ਖੇਤੀ ਸਬੰਧੀ ਸਰਕਾਰ ਵੱਲੋਂ ਲਾਗੂ ਕੀਤੇ ਜਾਂਦੇ ਖੇਤੀ ਕਾਨੂੰਨਾਂ ਬਾਰੇ ਵੀ ਜਾਣਕਾਰੀ ਰੱਖਦੇ ਹਨ। ਇਸ ਲਈ ਹੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਵਲੋ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਦੇਸ਼ ਦੇ ਕਿਸਾਨ ਖੇਤੀ ਦੇ ਜ਼ਰੀਏ ਬਹੁਤ ਅੱਗੇ ਪਹੁੰਚ ਚੁੱਕੇ ਹਨ। ਜਿਨ੍ਹਾਂ ਵੱਲੋਂ ਖੇਤੀ ਦੇ ਨਾਲ ਨਾਲ ਹੋਰ ਮੁੱਖ ਧੰਦੇ ਨੂੰ ਵੀ ਅਪਣਾਇਆ ਗਿਆ ਹੈ। ਹੁਣ ਦੁੱਧ ਵੇਚਣ ਵਾਲੇ ਕਿਸਾਨ ਵੱਲੋਂ ਏਨੇ ਕਰੋੜ ਦਾ ਹੈਲੀਕਾਪਟਰ ਖਰੀਦ ਲਿਆ ਗਿਆ ਹੈ ਜਿਸਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਦੇ ਭਿਵੰਡੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਿਸਾਨ ਵੱਲੋਂ ਦੁੱਧ ਵੇਚਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਜਿਸ ਨੇ ਇਸ ਕੰਮ ਵਾਸਤੇ ਦੁਧ ਦੇ ਕਾਰੋਬਾਰ ਲਈ ਦੂਜੇ ਹਿੱਸਿਆਂ ਵਿੱਚ ਜਾਣ ਵਾਸਤੇ ਆਪਣਾ ਹੀ 30 ਕਰੋੜ ਰੁਪਏ ਦਾ ਹੈਲੀਕਾਪਟਰ ਖਰੀਦ ਲਿਆ ਹੈ।
ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਇਹ ਕਿਸਾਨ ਖੇਤੀਬਾੜੀ ਦੇ ਨਾਲ ਦੁੱਧ ਦਾ ਕਾਰੋਬਾਰ ਕਰਦਾ ਹੈ ਤੇ ਉਸ ਤੋਂ ਬਿਨਾਂ ਰੀਅਲ ਅਸਟੇਟ ਬਿਜਨੈੱਸ ਵੀ ਹੈ। ਮਹਾਰਾਸ਼ਟਰ ਦਾ ਇਹ ਭਿਵੰਡੀ ਇਲਾਕਾ ਵੱਡੀਆਂ ਕੰਪਨੀਆਂ ਦੇ ਗੁਦਾਮਾਂ ਲਈ ਕਾਫੀ ਮਸ਼ਹੂਰ ਹੈ। ਅਮਰੀਕੀ ਰਾਸ਼ਟਰਪਤੀ ਦੇ ਕਾਫ਼ਲੇ ਵਿਚ ਚੱਲਣ ਵਾਲੀ ਕਾਰ ਪਹਿਲੀ ਵਾਰ ਮੁੰਬਈ ਨਹੀਂ ਸਗੋਂ ਇਸ ਇਲਾਕੇ ਵਿੱਚ ਖਰੀਦੀ ਗਈ ਸੀ। ਦੇਸ਼ ਦੀਆਂ ਸਭ ਮਹਿੰਗੀਆਂ ਗੱਡੀਆਂ ਵੀ ਇਸ ਇਲਾਕੇ ਵਿੱਚ ਦਿਖਾਈ ਦੇਣਗੀਆਂ।
ਹੁਣ ਹੈਲੀਕਾਪਟਰ ਖਰੀਦਣ ਵਾਲੇ ਕਿਸਾਨ ਜਨਾਰਦਨ ਭੋਈਰ ਨੇ ਆਪਣੇ ਘਰ ਦੇ ਨਜ਼ਦੀਕ ਹੀ ਹੈਲੀਕਾਪਟਰ ਲਈ ਇੱਕ ਹੈਲੀਪੈਡ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਕੋਲ 2.5 ਏਕੜ ਜਗ੍ਹਾ ਹੈ ਜਿੱਥੇ ਹੈਲੀਕਾਪਟਰ ਲਈ ਰਾਉਂਡ ਪੱਟੀ ਤੇ ਹੋਰ ਚੀਜ਼ਾਂ ਬਣਾਈਆਂ ਜਾਣਗੀਆਂ। ਉਥੇ ਹੀ ਪਾਇਲਟ ਰੂਮ, ਟੈਕਨੀਸ਼ੀਅਨ ਰੂਮ ਬਣਾਉਣ ਦੀ ਵੀ ਤਿਆਰੀ ਕੀਤੀ ਗਈ ਹੈ। ਇਸ ਹੈਲੀਕਾਪਟਰ ਦੀ ਡਿਲਵਰੀ 15 ਮਾਰਚ ਨੂੰ ਹੋਵੇਗੀ। ਇਸ ਕਿਸਾਨ ਨੂੰ ਦੁੱਧ ਦੇ ਕਾਰੋਬਾਰ ਤੋਂ ਇਲਾਵਾ ਆਪਣੀ ਰੀਅਲ ਅਸਟੇਟ ਦੇ ਬਿਜਨਸ ਲਈ ਵੀ ਅਕਸਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਇਲਾਕਿਆਂ ਵਿਚ ਜਾਣਾ ਪੈਂਦਾ ਹੈ। ਇਸ ਲਈ ਹੀ ਹੈਲੀਕਾਪਟਰ ਖਰੀਦਿਆ ਗਿਆ ਹੈ।
Previous Postਨਿਊਜੀਲੈਂਡ ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ
Next PostIPL ਚ ਪੰਜਾਬ ਦੀ ਟੀਮ ਦਾ ਨਾਮ ਬਦਲਣ ਜਾ ਰਿਹਾ, ਇਸ ਨਾਮ ਦੀ ਹੋ ਰਹੀ ਚਰਚਾ – ਆਈ ਤਾਜਾ ਵੱਡੀ ਖਬਰ