ਆਈ ਤਾਜਾ ਵੱਡੀ ਖਬਰ
ਸੱਪਾਂ ਨੂੰ ਧਰਤੀ ਦਾ ਰਾਜਾ ਕਿਹਾ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਇਸ ਧਰਤੀ ਤੇ ਮਨੁੱਖ ਨਾਲੋਂ ਜ਼ਿਆਦਾ ਹੱਕ ਸੱਪਾਂ ਦਾ ਹੁੰਦਾ ਹੈ l ਮਨੁੱਖ ਨੂੰ ਇਸ ਧਰਤੀ ਤੇ ਆਪਣੇ ਪੱਕੇ ਟਿਕਾਣੇ ਦੇ ਲਈ ਰਜਿਸਟਰੀ ਤੇ ਹੋਰ ਕਾਗਜ਼ਾਂ ਦੀ ਜਰੂਰਤ ਹੁੰਦੀ ਹੈ, ਪਰ ਸੱ ਜੋ ਬਿਨਾਂ ਕਿਸੇ ਕਾਗਜ਼ ਦੇ ਕਿਤੇ ਵੀ ਜਾ ਕੇ ਵਿਚਰ ਸਕਦਾ ਹੈ, ਤੇ ਉਹ ਖੁਦ ਨੂੰ ਇਸ ਧਰਤੀ ਦਾ ਮਾਲਕ ਅਖਵਾਉਂਦਾ ਹੈ। ਪਰ ਅੱਜ ਤੁਹਾਨੂੰ ਦੁਨੀਆਂ ਦੀ ਇੱਕ ਇਕਲੌਤੀ ਥਾਂ ਬਾਰੇ ਦੱਸਾਂਗੇ ਜਿੱਥੇ ਇੱਕ ਵੀ ਸੱਪ ਨਹੀਂ ਪਾਇਆ ਜਾਂਦਾ l ਇਸ ਦੇਸ਼ ਨੂੰ ਸੱਪ ਮੁਕਤ ਦੇਸ਼ ਆਖਿਆ ਜਾਂਦਾ ਹੈ l ਇੱਕ ਪਾਸੇ ਤਾਂ ਸੱਪ ਨੂੰ ਦੁਨੀਆ ਦੇ ਵਿਲੱਖਣ ਜਾਨਵਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਕੋਈ ਅਜਿਹਾ ਦੇਸ਼ ਹੋ ਸਕਦਾ ਹੈ ਜਿੱਥੇ ਇੱਕ ਵੀ ਸੱਪ ਨਾ ਹੋਵੇ। ਪਰ ਦੱਖਣੀ ਧਰੁਵ ਵਿੱਚ ਨਿਊਜ਼ੀਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਸਲ ਵਿੱਚ ਅਜਿਹੇ ਸੱਪ ਨਹੀਂ ਹਨ। ਇਸੇ ਕਰਕੇ ਇਸ ਨੂੰ ਸੱਪ ਮੁਕਤ ਦੇਸ਼ ਉਰਫ ਸਨੇਕ ਲੈੱਸ ਕੰਟਰੀ ਕਿਹਾ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਦੱਖਣ ਧਰੁਵ ਵਿੱਚ ਸਥਿਤ ਇਸ ਟਾਪੂ ਦੇਸ਼ ਵਿੱਚ ਜੰਗਲੀ ਜਾਨਵਰਾਂ ਦੀ ਕੋਈ ਕਮੀ ਨਹੀਂ ਹੈ ਅਤੇ ਅਜਿਹਾ ਵੀ ਨਹੀਂ ਹੈ ਕਿ ਇੱਥੇ ਸਰੀਪ ਨਹੀਂ ਪਾਏ ਜਾਂਦੇ ਹਨ।
ਅਜੇ ਤੱਕ ਇੱਕ ਵੀ ਸੱਪ ਨਜ਼ਰ ਨਹੀਂ ਆ ਰਿਹਾ। ਇੰਨਾ ਹੀ ਨਹੀਂ ਨਿਊਜ਼ੀਲੈਂਡ ਦੇ ਆਲੇ-ਦੁਆਲੇ ਸਮੁੰਦਰ ‘ਚ ਕਈ ਤਰ੍ਹਾਂ ਦੇ ਸੱਪ ਦੇਖਣ ਨੂੰ ਮਿਲਦੇ ਹਨ। ਅਜੇ ਤੱਕ ਇੱਥੇ ਜ਼ਮੀਨ ‘ਤੇ ਇਕ ਵੀ ਸੱਪ ਨਹੀਂ ਮਿਲਿਆ ਹੈ। ਇਹ ਕਲਪਨਾ ਕਰਨਾ ਬਹੁਤ ਮੁਸ਼ਕਲ ਹੈ ਕਿ ਸੱਪ ਵਰਗਾ ਜਾਨਵਰ ਧਰਤੀ ਉੱਤੇ ਕਿਤੇ ਵੀ ਲਾਪਤਾ ਰਹਿ ਸਕਦਾ ਹੈ।
ਹਾਲਾਂਕਿ ਇਸ ਗੱਲ ਤੇ ਸਾਰੇ ਲੋਕ ਹੀ ਹੈਰਾਨਗੀ ਪ੍ਰਗਟ ਕਰਦੇ ਪਏ ਹਨ ਕਿ ਆਖਰ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਧਰਤੀ ਦਾ ਰਾਜਾ ਇਸ ਧਰਤੀ ਤੇ ਹੀ ਦਿਖਾਈ ਨਾ ਦੇਵੇ l ਦੂਜੇ ਪਾਸੇ ਇਸ ਨੂੰ ਲੈ ਕੇ ਰਿਸਰਚ ਲਗਾਤਾਰ ਜਾਰੀ ਹੈ ਕਿ ਆਖਰ ਇਸ ਧਰਤੀ ਤੇ ਰਹਿਣ ਵਾਲੇ ਸੱਪ ਇਸ ਖਾਸ ਥਾਂ ਤੇ ਕਿਉਂ ਨਹੀਂ ਆਉਂਦੇ,ਜੇਕਰ ਨਹੀਂ ਆਉਂਦੇ ਤਾਂ, ਉਸਦੇ ਪਿੱਛੇ ਦੇ ਕਾਰਨ ਕੀ ਹਨ l
ਅੰਤਰਰਾਸ਼ਟਰੀਤਾਜਾ ਖ਼ਬਰਾਂ
ਦੁਨੀਆ ਦੇ ਇਕਲੌਤਾ ਦੇਸ਼ ਜਿਥੇ ਪਾਇਆ ਨਹੀਂ ਜਾਂਦਾ ਇਕ ਵੀ ਸੱਪ , ਮਿਲਿਆ ਹੈ ਸੱਪ ਮੁਕਤ ਦੇਸ਼ ਦਾ ਦਰਜਾ
Previous PostSHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ
Next Postਵਿਆਹ ਦੌਰਾਨ ਹੋਈ ਜੱਗੋਂ ਤੇਰਵੀ , ਲਾੜੀ ਇਕ ਦਿਨ ਪਹਿਲਾਂ ਲਾੜੇ ਨਾਲ ਕਰਦੀ ਰਹੀ ਮਿਠੀਆਂ ਗੱਲਾਂ ਰਾਤ ਨੂੰ ਭੱਜ ਗਈ ਗੁਆਂਢੀ ਨਾਲ ਗਹਿਣੇ ਲੈਕੇ